23 ਅਤੇ 24 ਅਕਤੂਬਰ 2026 ਨੂੰ ਲਖਨਊ ਸਿਖਲਾਈ ਸੰਸਥਾਵਾਂ ਦੇ ਪਰਿਵਰਤਨ ’ਤੇ ਤੀਜੀ ਖੇਤਰੀ ਵਰਕਸ਼ਾਪ ਦੀ ਮੇਜ਼ਬਾਨੀ ਕਰੇਗਾ
ਉੱਤਰ ਪ੍ਰਦੇਸ਼ ਦੇ ਮਾਣਯੋਗ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਯਨਾਥ, ਡਾ. ਜਿਤੇਂਦਰ ਸਿੰਘ ਦੀ ਮੌਜੂਦਗੀ ਵਿੱਚ ਵਰਕਸ਼ਾਪ ਦਾ ਉਦਘਾਟਨ ਕਰਨਗੇ; ਉੱਤਰੀ ਖੇਤਰ ਦੇ ਅੱਠ ਸੂਬੇ ਅਤੇ ਚਾਰ ਕੇਂਦਰ ਸ਼ਾਸਿਤ ਪ੍ਰਦੇਸ਼ ਇਸ ਵਿੱਚ ਹਿੱਸਾ ਲੈਣਗੇ
ਅਧਾਰ ’ਤੇ ਆਪਣੇ ਕੰਮ ਵਿੱਚ ਸੁਧਾਰ ਕਰਨ ਵਿੱਚ ਮਦਦ ਮਿਲਦੀ ਹੈ।ਸਿਖਲਾਈ ਸੰਸਥਾਵਾਂ ਦੇ ਪਰਿਵਰਤਨ ਦੀ ਰੂਪ-ਰੇਖਾ ਤਿਆਰ ਕਰਨਾ
PIB Chandigarh/ Rozana Reporter
ਕਪੈਸਟੀ ਬਿਲਡਿੰਗ ਕਮਿਸ਼ਨ (ਸੀਬੀਸੀ) ਵੱਲੋਂ 23 ਅਤੇ 24 ਅਕਤੂਬਰ 2026 ਨੂੰ ਲਖਨਊ, ਉੱਤਰ ਪ੍ਰਦੇਸ਼ ਵਿੱਚ ਸਾਧਨਾ ਸ਼੍ਰਿੰਖਲਾ 2026 ਦੀ ਤੀਜੀ ਖੇਤਰੀ ਵਰਕਸ਼ਾਪ ਆਯੋਜਿਤ ਕੀਤੀ ਜਾਵੇਗੀ। ਇਸ ਦੋ ਦਿਨਾਂ ਸਲਾਹ-ਮਸ਼ਵਰੇ ਵਿੱਚ ਉੱਤਰੀ ਖੇਤਰ ਦੇ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਇੱਕਠੇ ਆਉਣਗੇ ਅਤੇ ਇਸ ਗੱਲ ’ਤੇ ਵਿਚਾਰ-ਵਟਾਂਦਰਾ ਕਰਨਗੇ ਕਿ ਮਿਸ਼ਨ ਕਰਮਯੋਗੀ ਦੇ ਤਹਿਤ ਸਰਕਾਰੀ ਸਿਖਲਾਈ ਸੰਸਥਾਵਾਂ ਨੂੰ ਆਧੁਨਿਕ, ਯੋਗਤਾ-ਆਧੁਨਿਕ ਸਮਰੱਥਾ ਵਿਕਾਸ ਸੰਸਥਾਵਾਂ ਦੇ ਰੂਪ ਵਿੱਚ ਕਿਵੇਂ ਵਿਕਸਤ ਕੀਤਾ ਜਾ ਸਕਦਾ ਹੈ।
ਇਸ ਵਰਕਸ਼ਾਪ ਦਾ ਉਦਘਾਟਨ ਉੱਤਰ ਪ੍ਰਦੇਸ਼ ਦੇ ਮਾਣਯੋਗ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਯਨਾਥ ਕਰਨਗੇ। ਇਸ ਮੌਕੇ ਮਾਣਯੋਗ ਵਿਗਿਆਨ ਅਤੇ ਤਕਨਾਲੋਜੀ ਅਤੇ ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਪ੍ਰਧਾਨ ਮੰਤਰੀ ਦਫ਼ਤਰ ਅਤੇ ਅਮਲਾ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਵੀ ਮੌਜੂਦ ਰਹਿਣਗੇ।
ਰਾਸ਼ਟਰੀ ਉਦੇਸ਼ ਦੇ ਨਾਲ ਇੱਕ ਖੇਤਰੀ ਸ਼੍ਰਿੰਖਲਾ
ਸਾਧਨਾ ਸ਼੍ਰਿੰਖਲਾ, ਜਿਸ ਦਾ ਪੂਰਾ ਨਾਮ ਸਟ੍ਰੈਂਥਨਿੰਗ ਅਡੈਪਟਿਵ ਡਿਵੈਲਪਮੈਂਟ ਐਂਡ ਹਿਊਮਨ ਐਪਟੀਟਿਊਡ ਫ਼ਾਰ ਨੈਸ਼ਨਲ ਐਡਵਾਂਸਮੈਂਟ ਹੈ, ਚਾਰ ਖੇਤਰੀ ਸਲਾਹ-ਮਸ਼ਵਰਾ ਵਰਕਸ਼ਾਪਵਾਂ ਦੀ ਇੱਕ ਲੜੀ ਹੈ। ਇਹ ਸੰਸਥਾਗਤ ਸੁਧਾਰ ’ਤੇ ਉਸ ਸੰਵਾਦ ਨੂੰ ਅੱਗੇ ਵਧਾਉਂਦੀ ਹੈ, ਜਿਸ ਦੀ ਅਗਵਾਈ ਕਮਿਸ਼ਨ ਨੇ ਪਿਛਲੇ ਇੱਕ ਸਾਲ ਦੌਰਾਨ ਖੇਤਰੀ ਕਾਰਜਬਲ ਦੀਆਂ ਮੀਟਿੰਗਾਂ, 2 ਤੋਂ 8 ਅਪ੍ਰੈਲ 2026 ਤੱਕ ਆਯੋਜਿਤ ਸਾਧਨਾ ਹਫ਼ਤੇ ਅਤੇ ਸਮਰੱਥਾ ਵਿਕਾਸ ਨੂੰ ਸੰਸਥਾਗਤ ਰੂਪ ਦੇਣ ’ਤੇ ਮਈ 2026 ਵਿੱਚ ਆਯੋਜਿਤ ਰਾਸ਼ਟਰੀ ਵਿਭਾਗੀ ਸਿਖਰ ਸੰਮੇਲਨ ਰਾਹੀਂ ਕੀਤੀ ਹੈ।
ਇਸ ਲੜੀ ਦੀ ਸ਼ੁਰੂਆਤ 29 ਅਤੇ 30 ਸਤੰਬਰ 2026 ਨੂੰ ਵਿਜੈਵਾੜਾ ਵਿੱਚ ਹੋਈ, ਜਿਸ ਤੋਂ ਬਾਅਦ 9 ਅਕਤੂਬਰ 2026 ਨੂੰ ਗੁਹਾਟੀ ਵਿੱਚ ਉੱਤਰ-ਪੂਰਬੀ ਖੇਤਰ ਦੀ ਵਰਕਸ਼ਾਪ ਆਯੋਜਿਤ ਕੀਤੀ ਗਈ। ਹੁਣ ਲਖਨਊ ਇਸ ਸੰਵਾਦ ਨੂੰ ਉੱਤਰੀ ਖੇਤਰ ਤੱਕ ਲੈ ਆਇਆ ਹੈ।
ਹਿੱਸਾ ਲੈਣ ਵਾਲੇ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼
ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਆਯੋਜਿਤ ਇਸ ਵਰਕਸ਼ਾਪ ਵਿੱਚ ਬਿਹਾਰ, ਹਰਿਆਣਾ, ਹਿਮਾਚਲ ਪ੍ਰਦੇਸ਼, ਝਾਰਖੰਡ, ਪੰਜਾਬ, ਰਾਜਸਥਾਨ ਅਤੇ ਉੱਤਰਾਖੰਡ ਸੂਬੇ ਅਤੇ ਚੰਡੀਗੜ੍ਹ, ਦਿੱਲੀ, ਜੰਮੂ ਅਤੇ ਕਸ਼ਮੀਰ ਅਤੇ ਲੱਦਾਖ ਕੇਂਦਰ ਸ਼ਾਸਿਤ ਪ੍ਰਦੇਸ਼ ਹਿੱਸਾ ਲੈਣਗੇ। ਸੂਬੇ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਸਿਖਲਾਈ ਸੰਸਥਾਵਾਂ ਦੇ ਮੁਖੀ ਅਤੇ ਫੈਕਲਟੀ ਮੈਂਬਰ, ਵਿਸ਼ੇ ਦੇ ਮਾਹਿਰ ਅਤੇ ਉਦਯੋਗ ਜਗਤ ਦੇ ਭਾਈਵਾਲ ਵੀ ਇਸ ਵਿੱਚ ਸ਼ਾਮਲ ਹੋਣਗੇ।
ਹਿਮਾਲਿਆਈ ਖੇਤਰ, ਸਿੰਧੂ-ਗੰਗਾ ਦੇ ਮੈਦਾਨਾਂ ਅਤੇ ਮਾਰੂਥਲੀ ਸੂਬੇ ਰਾਜਸਥਾਨ ਵਿੱਚ ਫੈਲੇ ਅੱਠ ਰਾਜਾਂ ਅਤੇ ਚਾਰ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਭਾਗੀਦਾਰੀ ਨਾਲ, ਲਖਨਊ ਵਿੱਚ ਆਯੋਜਿਤ ਇਹ ਵਰਕਸ਼ਾਪ ਇਸ ਲੜੀ ਵਿੱਚ ਪ੍ਰਸ਼ਾਸਨਿਕ ਸੰਦਰਭਾਂ ਦੀ ਹੁਣ ਤੱਕ ਦੀ ਸਭ ਤੋਂ ਵਿਆਪਕ ਵਿਭਿੰਨਤਾ ਨੂੰ ਇੱਕਠੇ ਲਿਆਉਂਦੀ ਹੈ।
ਵਰਕਸ਼ਾਪ ਕਿਹੜੇ ਵਿਸ਼ਿਆਂ ਨੂੰ ਸੰਬੋਧਨ ਕਰੇਗੀ
ਅੱਜ ਸਿਵਲ ਸੇਵਕਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਨਵੀਂਆਂ ਤਕਨਾਲੋਜੀਆਂ, ਨਾਗਰਿਕਾਂ ਦੀਆਂ ਬਦਲਦੀਆਂ ਉਮੀਦਾਂ ਅਤੇ ਵਿਕਾਸ ਸੰਬੰਧੀ ਗੁੰਝਲਦਾਰ ਤਰਜੀਹਾਂ ਦੇ ਅਨੁਕੂਲ ਖ਼ੁਦ ਨੂੰ ਤਿਆਰ ਰੱਖਣ। ਉਨ੍ਹਾਂ ਨੂੰ ਇਸ ਦੇ ਲਈ ਤਿਆਰ ਕਰਨ ਵਿੱਚ ਸਿਖਲਾਈ ਸੰਸਥਾਵਾਂ ਦੀ ਮਹੱਤਵਪੂਰਨ ਭੂਮਿਕਾ ਹੈ। ਵਰਕਸ਼ਾਪ ਵਿੱਚ ਇਸ ਗੱਲ ’ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ ਕਿ ਸਿਖਲਾਈ ਸੰਸਥਾਵਾਂ ਅਧਿਕਾਰੀਆਂ ਦੀ ਅਸਲ ਕਾਰਜਸ਼ੀਲ ਜ਼ਰੂਰਤਾਂ ਦੇ ਅਨੁਕੂਲ ਆਪਣੀ ਭੂਮਿਕਾ ਕਿਵੇਂ ਨਿਭਾ ਸਕਦੀਆਂ ਹਨ।
ਵਿਚਾਰ-ਵਟਾਂਦਰੇ ਵਿੱਚ ਚਾਰ ਵਿਆਪਕ ਖੇਤਰਾਂ ਨੂੰ ਸ਼ਾਮਲ ਕੀਤਾ ਜਾਵੇਗਾ: ਸੰਸਥਾਗਤ ਸ਼ਾਸਨ ਅਤੇ ਅਗਵਾਈ; ਸੰਸਥਾਵਾਂ ਦੀ ਕਾਰਜਸ਼ੀਲ ਪ੍ਰਭਾਵਸ਼ੀਲਤਾ ਅਤੇ ਉਨ੍ਹਾਂ ਵਿਚਕਾਰ ਸਹਿਯੋਗ; ਫੈਕਲਟੀ ਮੈਂਬਰਾਂ ਦੀਆਂ ਅਤੇ ਸੰਸਥਾਗਤ ਯੋਗਤਾਵਾਂ; ਅਤੇ ਸਿਖਲਾਈ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਦੇ ਉਪਯੋਗ ਸਮੇਤ ਡਿਜੀਟਲ ਪਰਿਵਰਤਨ। ਹਰੇਕ ਹਿੱਸਾ ਲੈਣ ਵਾਲੇ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਆਪਣੀਆਂ ਤਰਜੀਹਾਂ ਦੀ ਪਛਾਣ ਕਰਨ ਅਤੇ ਸੁਧਾਰ ਲਈ ਇੱਕ ਵਿਹਾਰਕ ਰੂਪ-ਰੇਖਾ ਤਿਆਰ ਕਰਨ ਵਿੱਚ ਸਹਾਇਤਾ ਦਿੱਤੀ ਜਾਵੇਗੀ।
ਸਾਂਝੇ ਮੰਚ ਦੇ ਰੂਪ ਵਿੱਚ ਉੱਨਤੀ
ਇਨ੍ਹਾਂ ਸੁਧਾਰਾਂ ਨੂੰ ਯੂਨੀਫਾਈਡ ਨਿਊ-ਏਜ ਨੈਸ਼ਨਲ ਟ੍ਰੇਨਿੰਗ ਇਨੀਸ਼ੀਏਟਿਵਜ਼ (ਉੱਨਤੀ) ਪੋਰਟਲ ਰਾਹੀਂ ਅੱਗੇ ਵਧਾਇਆ ਜਾਵੇਗਾ, ਜਿਸ ਨੂੰ ਸਾਧਨਾ ਹਫ਼ਤਾ 2026 ਦੌਰਾਨ ਸ਼ੁਰੂ ਕੀਤਾ ਗਿਆ ਸੀ। ਉੱਨਤੀ ਇੱਕ ਹੀ ਮੰਚ ’ਤੇ 700 ਤੋਂ ਵੱਧ ਸਿਖਲਾਈ ਸੰਸਥਾਵਾਂ ਨੂੰ ਜੋੜਦਾ ਹੈ ਅਤੇ ਉਨ੍ਹਾਂ ਨੂੰ ਸਮਰੱਥਾ ਵਿਕਾਸ ਯੋਜਨਾਵਾਂ ਵਿੱਚ ਪਛਾਣੀਆਂ ਗਈਆਂ ਯੋਗਤਾ ਸੰਬੰਧੀ ਜ਼ਰੂਰਤਾਂ ਨਾਲ ਜੋੜਦਾ ਹੈ। ਇਸ ਨਾਲ ਸੰਸਥਾਵਾਂ ਨੂੰ ਸਰੋਤ ਸਾਂਝੇ ਕਰਨ, ਸਹਿਯੋਗ ਕਰਨ ਅਤੇ ਅੰਕੜਿਆਂ ਦੇ ਅਧਾਰ ’ਤੇ ਆਪਣੇ ਕੰਮ ਵਿੱਚ ਸੁਧਾਰ ਕਰਨ ਵਿੱਚ ਮਦਦ ਮਿਲਦੀ ਹੈ।
ਸਿਖਲਾਈ ਸੰਸਥਾਵਾਂ ਦੇ ਪਰਿਵਰਤਨ ਦੀ ਰੂਪ-ਰੇਖਾ ਤਿਆਰ ਕਰਨਾ
ਲਖਨਊ ਵਰਕਸ਼ਾਪ ਦੇ ਨਤੀਜਿਆਂ ਦੇ ਨਾਲ-ਨਾਲ ਵਿਜੈਵਾੜਾ, ਗੁਹਾਟੀ ਅਤੇ ਅੰਤਿਮ ਖੇਤਰੀ ਵਰਕਸ਼ਾਪ ਦੇ ਨਤੀਜਿਆਂ ਨੂੰ ਕਮਿਸ਼ਨ ਵੱਲੋਂ ਵਿਕਸਤ ਕੀਤੀ ਜਾ ਰਹੀ ਸਿਖਲਾਈ ਸੰਸਥਾ ਪਰਿਵਰਤਨ ਰੂਪ-ਰੇਖਾ ਵਿੱਚ ਸ਼ਾਮਲ ਕੀਤਾ ਜਾਵੇਗਾ। ਇਹ ਰੂਪ-ਰੇਖਾ ਸੁਧਾਰਾਂ ਲਈ ਇੱਕ ਸਾਂਝੀ ਦਿਸ਼ਾ ਪ੍ਰਦਾਨ ਕਰੇਗੀ, ਨਾਲ ਹੀ ਹਰੇਕ ਸੂਬੇ ਦੀ ਸੰਸਥਾਗਤ ਹਕੀਕਤਾਂ ਦੇ ਅਨੁਕੂਲ ਜ਼ਰੂਰੀ ਲਚਕਤਾ ਵੀ ਬਣਾਈ ਰੱਖੇਗੀ।
ਸਾਧਨਾ ਸ਼੍ਰਾਂਖਲਾ ਰਾਹੀਂ ਕਮਿਸ਼ਨ ਦਾ ਉਦੇਸ਼ ਸਿਖਲਾਈ ਸੰਸਥਾਵਾਂ ਦਾ ਇੱਕ ਆਪਸ ਵਿੱਚ ਜੁੜਿਆ ਹੋਇਆ ਅਤੇ ਜਵਾਬਦੇਹੀ ਨੈੱਟਵਰਕ ਵਿਕਸਤ ਕਰਨਾ ਹੈ, ਜੋ ਸਿਵਲ ਸੇਵਕਾਂ ਨੂੰ ਨਾਗਰਿਕਾਂ ਦੀ ਬਿਹਤਰ ਸੇਵਾ ਕਰਨ ਵਿੱਚ ਸਮਰੱਥ ਬਣਾਵੇ। ਇਹ ਮਿਸ਼ਨ ਕਰਮਯੋਗੀ ਅਤੇ ਵਿਕਸਤ ਭਾਰਤ 2047 ਦੀ ਪਰਿਕਲਪਨਾ ਦੇ ਅਨੁਕੂਲ ਹੈ।
