ਰਾਜਸਥਾਨ ਦੇ ਸੈਂਟਰਲ ਜੇਲ ਦੀ ਮਹਿਲਾ ਪੁਲਿਸ ਅਧਿਕਾਰੀ ਕੀਤਾ ਗਿਰਫਤਾਰ, ਜਾਣੋ ਕੀ ਹੈ ਪੂਰਾ ਮਾਮਲਾ

ਰਾਜਸਥਾਨ/ ਬਿਉਰੋ
ਰਾਜਸਥਾਨ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਭ ਨੂੰ ਹੈਰਾਨੀ ਵਿੱਚ ਪਾ ਦਿੱਤਾ ਹੈ ਸੈਂਟਰਲ ਜੇਲ ਦੀ ਇੱਕ ਮਹਿਲਾ ਅਧਿਕਾਰੀ ਵੱਲੋਂ ਦੋ ਮਹਿਲਾ ਕੈਦੀਆਂ ਨੂੰ ਆਪਣੇ ਘਰ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦੇ ਅਨੁਸਾਰ ਰਾਜਸਥਾਨ ਦੇ ਅਜਮੇਰ ਸੈਂਟਰਲ ਜੇਲ੍ਹ ਦੀ ਮੁਅੱਤਲ ਮਹਿਲਾ ਜੇਲਰ ਦਿਵਿਆ ਚੌਧਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਆਰੋਪ ਹੈ ਕਿ ਉਨ੍ਹਾਂ ਨੇ ਜੇਲ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੇ ਬਿਨਾ ਦੋ ਮਹਿਲਾ ਬੰਦੀਆਂ ਨੂੰ ਜੇਲ੍ਹ ਤੋਂ ਬਾਹਰ ਲੈ ਜਾ ਕੇ ਘਰ ਦੀ ਸਫ਼ਾਈ ਕਰਵਾਈ ਸੀ। ਪੁਲਸ ਨੇ ਦਿਵਿਆ ਨੂੰ ਕੋਟਾ ਸਥਿਤ ਉਨ੍ਹਾਂ ਦੇ ਨਿਵਾਸ ਤੋਂ ਗ੍ਰਿਫ਼ਤਾਰ ਕੀਤਾ ਹੈਮਾਮਲਾ 12 ਜੁਲਾਈ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਜੇਲਰ ਦਿਵਿਆ ਚੌਧਰੀ ਜੇਲ੍ਹ ਵਿਚ ਬੰਦ ਸਨਾ ਅਤੇ ਕਿਰਨ ਨਾਂ ਦੀਆਂ ਦੋ ਕੈਦੀਆਂ ਨੂੰ ਆਪਣੇ ਘਰ ’ਤੇ ਸਫ਼ਾਈ ਕਰਵਾਉਣ ਲਈ ਜੇਲ੍ਹ ਤੋਂ ਬਾਹਰ ਲੈ ਕੇ ਗਈ ਸੀ। ਆਰੋਪ ਹੈ ਕਿ ਦੋਵਾਂ ਕੈਦੀਆਂ ਨੂੰ ਜੇਲ੍ਹ ਤੋਂ ਬਾਹਰ ਲੈ ਜਾਣ ਦੀ ਜਾਣਕਾਰੀ ਅਧਿਕਾਰੀਆਂ ਨੂੰ ਨਹੀਂ ਦਿੱਤੀ ਗਈ ਸੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਦਿਵਿਆ ਚੌਧਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਬਾਅਦ ਵਿਚ ਉਨ੍ਹਾਂ ਨੂੰ ਬੀਕਾਨੇਰ ਲਗਾਇਆ ਗਿਆ ਸੀ।ਇਸ ਮਾਮਲੇ ਵਿਚ ਜੇਲ ਪਹਿਰੇਦਾਰ ਸੋਨੀਆ ਵੀ ਆਰੋਪੀ ਹੈ। ਲੇਕਿਨ ਉਹ ਫਿਲਹਾਲ ਫ਼ਰਾਰ ਚੱਲ ਰਹੀ ਹੈ। ਪੁਲਸ ਉਸਦੀ ਭਾਲ ਕਰ ਰਹੀ ਹੈ। ਹੁਣ ਕਾਰਵਾਈ ਕਰਦੇ ਹੋਏ ਪੁਲਸ ਨੇ ਮੁਅੱਤਲ ਮਹਿਲਾ ਜੇਲਰ ਦਿਵਿਆ ਚੌਧਰੀ ਨੂੰ ਕੋਟਾ ਸਥਿਤ ਉਨ੍ਹਾਂ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ।ਅਜਮੇਰ ਦੀ ਹਾਈ ਸਿਕਿਓਰਿਟੀ ਸੈਂਟਰਲ ਜੇਲ੍ਹ ਵਿਚ 12 ਜੁਲਾਈ ਨੂੰ ਇਕ ਮਾਮਲਾ ਸਾਹਮਣੇ ਆਇਆ ਸੀ। ਇਸ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਗਏ ਸਨ। ਆਰੋਪ ਸਨ ਕਿ ਜੇਲਰ ਦਿਵਿਆ ਚੌਧਰੀ ਅਤੇ ਜੇਲ ਪਹਿਰੇਦਾਰ ਸੋਨੀਆ ਚੌਧਰੀ ਨੇ ਨਿਯਮਾਂ ਨੂੰ ਦਰਕਿਨਾਰ ਕਰਦਿਆਂ ਦੋ ਮਹਿਲਾ ਬੰਦੀਆਂ ਨੂੰ ਬਿਨਾ ਜੇਲ ਸੁਪਰਡੈਂਟ ਦੀ ਆਗਿਆ ਜੇਲ੍ਹ ਤੋਂ ਬਾਹਰ ਲੈ ਗਏ। ਇਹ ਕਾਨੂੰਨੀ ਪ੍ਰਕਿਰਿਆ ਦੇ ਪੂਰੀ ਤਰ੍ਹਾਂ ਖ਼ਿਲਾਫ਼ ਸੀ।
ਇਨ੍ਹਾਂ ਵਿੱਚੋਂ ਇਕ ਮਹਿਲਾ ਉਮਰ ਕੈਦ ਦੀ ਸਜ਼ਾ ਕੱਟ ਰਹੀ ਸੀ, ਜਦੋਂ ਕਿ ਦੂਜੀ ਵੀ ਸਜ਼ਾਯਾਫ਼ਤਾ ਬੰਦੀ ਦੱਸੀ ਗਈ ਸੀ। ਦੋਵਾਂ ਨੂੰ ਦੁਪਹਿਰ ਕਰੀਬ 3 ਵਜੇ ਜੇਲ੍ਹ ਤੋਂ ਬਾਹਰ ਲਿਜਾਇਆ ਗਿਆ ਸੀ। ਕੁਝ ਘੰਟੇ ਬਾਅਦ ਵਾਪਸ ਜੇਲ੍ਹ ਲਿਆਂਦਾ ਗਿਆ
