Sports:ਸ਼੍ਰੀ ਪੁਸ਼ਪਿੰਦਰ ਸਿੰਘ ਗਿੱਲ, ਵਾਈਸ ਚਾਂਸਲਰ ਮਹਾਰਾਜਾ ਭੁਪਿੰਦਰ ਸਿੰਘ ਯੂਨੀਵਰਸਿਟੀ ਵੱਲੋਂ ਕੀਤੀ ਗਈ ਰਾਜ ਪੱਧਰੀ ਖੇਡ ਕੈਕਿੰਗ ਅਤੇ ਕਨੋਇੰਗ ਖੇਡ ਦੇ ਦੂਜੇ ਦੀ ਸ਼ੁਰੂਆਤ

ਬਿਊਰੋ

ਅੱਜ ਮਿਤੀ 11.10.2026 ਨੂੰ ਰਾਜ ਪੱਧਰੀ ਖੇਡ ਕੈਕਿੰਗ ਅਤੇ ਕਨੋਇੰਗ ਖੇਡ ਦੇ ਦੂਜੇ ਦੀ ਸ਼ੁਰੂਆਤ ਮੁੱਖ ਮਹਿਮਾਨ ਸ਼੍ਰੀ ਪੁਸ਼ਪਿੰਦਰ ਸਿੰਘ ਗਿੱਲ, ਵਾਈਸ ਚਾਂਸਲਰ ਮਹਾਰਾਜਾ ਭੁਪਿੰਦਰ ਸਿੰਘ ਯੂਨੀਵਰਸਿਟੀ ਵੱਲੋਂ ਕੀਤੀ ਗਈ । ਉਨਾਂ ਵੱਲੋਂ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦੇ ਹੋਏ, ਉਨਾਂ ਨੂੰ ਖੇਡਾਂ ਵਿੱਚ ਸਖਤ ਮਿਹਨਤ ਅਤੇ ਲਗਨ ਨਾਲ ਇਨਾਂ ਮੁਕਾਬਲਿਆਂ ਵਿੱਚ ਭਾਗ ਲੈ ਕੇ ਵਧੀਆਂ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ ਅਤੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਉੱਤੇ ਵਧੀਆ ਪ੍ਰਦਰਸ਼ਨ ਕਰਕੇ ਚੰਗੇ ਭਵਿੱਖ ਦੀ ਆਸ ਕੀਤੀ।

ਉਨਾਂ ਵੱਲੋਂ ਖਿਡਾਰੀਆਂ ਨੂੰ ਸਿਹਤਮੰਦ ਜੀਵਨ ਜਿਉਣ ਅਤੇ ਚੰਗੀ ਖੇਡ ਭਾਵਨਾ ਨਾਲ ਖੇਡਣ ਦੀ ਪ੍ਰੇਰਨਾ ਵੀ ਦਿੱਤੀ ਗਈ। ਉਨਾਂ ਵੱਲੋਂ ਖਿਡਾਰੀਆਂ ਨੂੰ ਸਮਾਜਿਕ ਕੁਰੀਤੀਆਂ ਅਤੇ ਨਸ਼ਿਆਂ ਤੋਂ ਦੂਰ ਰਹਿ ਕੇ ਇਕ ਚੰਗੇ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ।

ਅੱਜ ਦੇ ਹੋਏ ਮੁਕਾਬਲਿਆਂ ਵਿੱਚ ਅੰਡਰ-14 ਵਰਗ ਦੇ 200 ਮੀਟਰ ਸੀ-1 ਫਾਈਨਲ ਦੇ ਵਿੱਚ ਪਰਨੀਤ ਕੌਰ, ਕਪੂਰਥਲਾ ਨੇ ਜਸਨਪ੍ਰੀਤ, ਰੋਪੜ ਨੂੰ ਹਰਾ ਕੇ ਪਹਿਲਾਂ ਸਥਾਨ ਹਾਸਲ ਕੀਤਾ । ਅੰਡਰ-14 ਕੁੜੀਆਂ ਦੇ ਸੀ-2 200 ਮੀਟਰ ਈਵੈਂਟ ਵਿੱਚ ਖੁਸ਼ਵੀਨ ਕੌਰ, ਰਾਜਵਿੰਦਰ ਕੌਰ (ਕਪੂਰਥਲਾ) ਟੀਮ ਨੇ ਜਸ਼ਨਪ੍ਰੀਤ ਕੌਰ, ਇਸ਼ਪ੍ਰੀਤ ਕੌਰ (ਰੋਪੜ) ਦੀ ਟੀਮ ਨੂੰ ਹਰਾ ਕੇ ਪਹਿਲਾਂ ਸਥਾਨ ਪ੍ਰਾਪਤ ਕੀਤਾ। ਅੰਡਰ-17 ਕੇ-1 200 ਮੀਟਰ ਲੜਕੇ ਦੇ ਈਵੈਂਟ ਵਿੱਚ ਕਾਰਤਿਕ (ਫਾਜ਼ਿਲਕਾ) ਨੇ ਪਹਿਲਾਂ, ਸੁਖਪ੍ਰੀਤ ਸਿੰਘ (ਰੋਪੜ) ਨੇ ਦੂਜਾ ਅਤੇ ਮਨਕਿਰਤ ਸਿੰਘ (ਰੋਪੜ) ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਕੁੜੀਆਂ ਦੇ ਸੀ-1 200 ਮੀਟਰ ਵਿੱਚ ਮਨਪ੍ਰੀਤ ਕੌਰ (ਤਰਨਤਾਰਨ) ਨੇ ਪਹਿਲਾਂ, ਗੁਰਲੀਨ ਕੌਰ (ਰੋਪੜ) ਨੇ ਦੂਸਰਾ ਅਤੇ ਪ੍ਰਭਲੀਨ ਕੌਰ (ਰੋਪੜ) ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੇ 200 ਮੀਟਰ ਸੀ-1 ਦੇ ਮੁਕਾਬਲੇ ਵਿੱਚ ਗੁਰਪ੍ਰੀਤ ਸਿੰਘ (ਰੋਪੜ) ਨੇ ਜੋਬਨਪ੍ਰੀਤ ਸਿੰਘ (ਕਪੂਰਥਲਾ) ਨੂੰ ਹਰਾ ਕੇ ਪਹਿਲਾਂ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕਿਆਂ ਦੇ 200 ਮੀਟਰ ਕੇ-1 ਮੁਕਾਬਲੇ ਵਿੱਚ ਮਨਕਿਰਤ ਸਿੰਘ (ਰੋਪੜ) ਨੇ ਪਹਿਲਾਂ, ਦਿਲਪ੍ਰੀਤ ਸਿੰਘ (ਕਪੂਰਥਲਾ) ਨੇ ਦੂਸਰਾ ਅਤੇ ਜਗਜੋਤ ਸਿੰਘ (ਮੋਹਾਲੀ) ਨੇ ਤੀਸਰੇ ਸਥਾਨ ਤੇ ਰਹਿ ਕੇ ਰੇਸ ਨੂੰ ਖਤਮ ਕੀਤਾ । ਇਨਾਂ ਖੇਡ ਮੁਕਾਬਲਿਆਂ ਨੂੰ ਸਫਲ ਬਣਾਉਣ ਵਿੱਚ ਵਿਭਾਗ ਦੇ ਸਮੂਹ ਕੋਚਿਜ਼ ਦਾ ਵੀ ਅਹਿਮ ਯੋਗਦਾਨ ਰਿਹਾ

Leave a Reply

Your email address will not be published. Required fields are marked *