ਖੇਡਾਂ ਵਤਨ ਪੰਜਾਬ ਦੀਆਂ-2026:ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ 27 ਸਤੰਬਰ ਤੋਂ 5 ਅਕਤੂਬਰ ਤੱਕ

ਜਲੰਧਰ, 24 ਸਤੰਬਰ : Sunil Kumar
ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੀਆਂ ਮਿਤੀਆਂ ਵਿੱਚ ਬਦਲਾਅ ਕੀਤਾ ਗਿਆ ਹੈ। ਹੁਣ ਇਹ ਮੁਕਾਬਲੇ 27 ਸਤੰਬਰ ਤੋਂ 5 ਅਕਤੂਬਰ 2026 ਤੱਕ ਜ਼ਿਲ੍ਹੇ ਦੇ ਵੱਖ-ਵੱਖ ਚੋਣਵੇਂ ਖੇਡ ਸਥਾਨਾਂ ֹ’ਤੇ ਕਰਵਾਏ ਜਾਣਗੇ।
ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 27 ਤੋਂ 30 ਸਤੰਬਰ ਤੱਕ ਦੁਆਬਾ ਕਾਲਜ ਵਿਖੇ ਬੈਡਮਿੰਟਨ ਦੇ ਮੁਕਾਬਲੇ ਹੋਣਗੇ। ਇਸੇ ਤਰ੍ਹਾਂ 28 ਤੋਂ 30 ਸਤੰਬਰ ਤੱਕ ਐਥਲੈਟਿਕਸ, ਤੈਰਾਕੀ, ਸ਼ੂਟਿੰਗ, ਵੇਟ ਲਿਫ਼ਟਿੰਗ, ਹਾਕੀ, ਹੈਂਡਬਾਲ, ਗੱਤਕਾ, ਆਰਚਰੀ, ਕਿੱਕ ਬਾਕਸਿੰਗ, ਨੈੱਟਬਾਲ ਅਤੇ ਟੇਬਲ ਟੈਨਿਸ ਦੇ ਮੁਕਾਬਲੇ ਕਰਵਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਐਥਲੈਟਿਕਸ ਤੇ ਤੈਰਾਕੀ ਦੇ ਮੁਕਾਬਲੇ ਸਪੋਰਟਸ ਸਕੂਲ/ਕਾਲਜ ਜਲੰਧਰ, ਸ਼ੂਟਿੰਗ ਦੇ ਮੁਕਾਬਲੇ ਪੀ.ਏ.ਪੀ., ਜਲੰਧਰ, ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਵੇਟ ਲਿਫ਼ਟਿੰਗ ਅਤੇ ਹਾਕੀ ਦੇ ਮੁਕਾਬਲੇ ਖਾਲਸਾ ਕਾਲਜ ਜਲੰਧਰ ਵਿਖੇ ਹੋਣਗੇ। ਜਦਕਿ ਹੈਂਡਬਾਲ ਦੇ ਮੁਕਾਬਲੇ ਇਨੋਸੈਂਟ ਹਾਰਟ ਸਕੂਲ ਨੂਰਪੁਰ, ਗੱਤਕਾ ਸੰਤ ਅਵਤਾਰ ਸਿੰਘ ਯਾਦਗਾਰੀ ਸੀਨੀਅਰ ਸੈਕੰਡਰੀ ਸਕੂਲ ਸੀਚੇਵਾਲ, ਆਰਚਰੀ ਸਪੋਰਟਸ ਸਕੂਲ ਜਲੰਧਰ, ਕਿੱਕ ਬਾਕਸਿੰਗ ਪੀ.ਏ.ਪੀ. ਗਰਾਊਂਡ, ਜਲੰਧਰ, ਨੈੱਟਬਾਲ ਲਾ ਬਲੋਸਮ ਸਕੂਲ ਜਲੰਧਰ ਅਤੇ ਟੇਬਲ ਟੈਨਿਸ ਦੇ ਮੁਕਾਬਲੇ ਹੰਸ ਰਾਜ ਸਟੇਡੀਅਮ ਵਿਖੇ ਕਰਵਾਏ ਜਾਣਗੇ।
ਜ਼ਿਲ੍ਹਾ ਖੇਡ ਅਫ਼ਸਰ ਨੇ ਅੱਗੇ ਦੱਸਿਆ ਕਿ 29 ਸਤੰਬਰ ਤੋਂ 1 ਅਕਤੂਬਰ ਤੱਕ ਸਪਰੋਟਸ ਸਕੂਲ ਜਲੰਧਰ ਵਿਖੇ ਕਬੱਡੀ ਸਰਕਲ ਦੇ ਮੁਕਾਬਲੇ ਹੋਣਗੇ। ਜਦਕਿ ਰੈਸਲਿੰਗ ਦੇ ਮੁਕਾਬਲੇ 29 ਸਤੰਬਰ ਤੋਂ 2 ਅਕਤੂਬਰ ਤੱਕ ਹੰਸਰਾਜ ਸਟੇਡੀਅਮ ਜਲੰਧਰ ਵਿਖੇ ਕਰਵਾਏ ਜਾਣਗੇ। ਉਨ੍ਹਾਂ ਅੱਗੇ ਦੱਸਿਆ ਕਿ 1 ਤੋਂ 3 ਅਕਤੂਬਰ ਤੱਕ ਸ਼ਤਰੰਜ, ਰੋਲਰ ਸਕੇਟਿੰਗ ਅਤੇ ਪਾਵਰ ਲਿਫ਼ਟਿੰਗ ਦੇ ਮੁਕਾਬਲੇ ਹੋਣਗੇ। ਸ਼ਤਰੰਜ ਤੇ ਰੋਲਰ ਸਕੇਟਿੰਗ ਮੁਕਾਬਲੇ ਪੁਲਿਸ ਡੀ.ਏ.ਵੀ. ਸਕੂਲ, ਜਲੰਧਰ ਅਤੇ ਪਾਵਰ ਲਿਫ਼ਟਿੰਗ ਦੇ ਮੁਕਾਬਲੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਹੋਣਗੇ।
2 ਤੋਂ 4 ਅਕਤੂਬਰ ਤੱਕ ਜੂਡੋ, ਬਾਕਸਿੰਗ, ਸਾਫ਼ਟ ਬਾਲ, ਫੁੱਟਬਾਲ, ਕਬੱਡੀ ਨੈਸ਼ਨਲ, ਟੈਨਿਸ ਕ੍ਰਿਕਟ, ਲਾਅਨ ਟੈਨਿਸ, ਵਾਲੀਬਾਲ ਸਮੈਸ਼ਿੰਗ ਤੇ ਸ਼ੂਟਿੰਗ ਦੇ ਮੁਕਾਬਲੇ ਹੋਣਗੇ। ਉਨ੍ਹਾਂ ਦੱਸਿਆ ਕਿ ਜੂਡੋ ਮੁਕਾਬਲੇ ਨਹਿਰੂ ਗਾਰਡਨ ਸਕੂਲ, ਸਾਫ਼ਟਬਾਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕਾਦੀਆਂਵਾਲੀ, ਫੁੱਟਬਾਲ ਦੁਆਬਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਜਲੰਧਰ, ਟੈਨਿਸ ਕ੍ਰਿਕਟ ਸਕੂਲ ਆਫ਼ ਐਮੀਨੈਂਸ ਲਾਡੋਵਾਲੀ ਰੋਡ, ਲਾਅਨ ਟੈਨਿਸ ਦੇ ਮੁਕਾਬਲੇ ਲਾਅਨ ਟੈਨਿਸ ਗਰਾਊਂਡ ਮਾਡਲ ਟਾਊਨ ਅਤੇ ਬਾਕਸਿੰਗ, ਕਬੱਡੀ ਨੈਸ਼ਨਲ, ਵਾਲੀਬਾਲ ਸਮੈਸ਼ਿੰਗ ਤੇ ਸ਼ੂਟਿੰਗ ਦੇ ਮੁਕਾਬਲੇ ਸਪੋਰਟਸ ਸਕੂਲ/ਕਾਲਜ ਜਲੰਧਰ ਵਿਖੇ ਹੋਣਗੇ।
ਜ਼ਿਲ੍ਹਾ ਖੇਡ ਅਫ਼ਸਰ ਨੇ ਅੱਗੇ ਦੱਸਿਆ ਕਿ ਫੈਂਸਿੰਗ ਤੇ ਖੋ-ਖੋ ਦੇ ਮੁਕਾਬਲੇ 2 ਤੋਂ 5 ਅਕਤੂਬਰ ਤੱਕ ਡੀ.ਏ.ਵੀ. ਕਾਲਜ ਜਲੰਧਰ ਅਤੇ ਬਾਸਕਟਬਾਲ ਦੇ ਮੁਕਾਬਲੇ 3 ਤੋਂ 5 ਅਕਤੂਬਰ ਤੱਕ ਹੰਸਰਾਜ ਸਟੇਡੀਅਮ ਬਾਸਕਟਬਾਲ ਗਰਾਊਂਡ ਵਿਖੇ ਕਰਵਾਏ ਜਾਣਗੇ
