SPORTS:ਐਚਡੀਸੀਏ ਦੀਆਂ ਸੁਰਭੀ ਤੇ ਆਰੂਸ਼ੀ ਦੀ ਪੰਜਾਬ ਅੰਡਰ-19 ਕੈਂਪ ਲਈ ਚੋਣ : ਡਾ. ਰਮਨ ਘਈ

ਐਚਡੀਸੀਏ ਦੀਆਂ ਸੁਰਭੀ ਤੇ ਆਰੂਸ਼ੀ ਦੀ ਪੰਜਾਬ ਅੰਡਰ-19 ਕੈਂਪ ਲਈ ਚੋਣ : ਡਾ. ਰਮਨ ਘਈ

ਹੁਸ਼ਿਆਰਪੁਰ 19 ਸਤੰਬਰ ਸਤੰਬਰ (ਤਰਸੇਮ ਦੀਵਾਨਾ)

ਹੁਸ਼ਿਆਰਪੁਰ ਐਚਡੀਸੀਏ ਸੈਂਟਰ ਤੋਂ ਸਿਖਲਾਈ ਪ੍ਰਾਪਤ ਕਰ ਰਹੀਆਂ ਹੋਣਹਾਰ ਮਹਿਲਾ ਖਿਡਾਰਨਾਂ ਸੁਰਭੀ ਅਤੇ ਆਰੂਸ਼ੀ ਠਾਕੁਰ ਦੀ ਪੰਜਾਬ ਅੰਡਰ-19 ਕੈਂਪ ਲਈ ਚੋਣ ਹੋਣ ਨਾਲ ਹੁਸ਼ਿਆਰਪੁਰ ਲਈ ਇਹ ਮਾਣ ਵਾਲੀ ਗੱਲ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਚਡੀਸੀਏ ਦੇ ਸਕੱਤਰ ਡਾ. ਰਮਨ ਘਈ ਨੇ ਦੱਸਿਆ ਕਿ ਪਟਿਆਲਾ ਵਿਖੇ ਲੱਗਣ ਵਾਲੇ ਇੱਕ ਹਫ਼ਤੇ ਦੇ ਇਸ ਕੈਂਪ ਦੌਰਾਨ ਖਿਡਾਰਨਾਂ ਨੂੰ ਅਭਿਆਸ ਮੈਚ ਖੇਡਣ ਦਾ ਮੌਕਾ ਦਿੱਤਾ ਜਾਵੇਗਾ। ਇਨ੍ਹਾਂ ਅਭਿਆਸ ਮੈਚਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਖਿਡਾਰਨਾਂ ਦੀ ਪੰਜਾਬ ਅੰਡਰ-19 ਟੀਮ ਲਈ ਚੋਣ ਕੀਤੀ ਜਾਵੇਗੀ।

 

ਸੁਰਭੀ ਅਤੇ ਆਰੂਸ਼ੀ ਦੀ ਚੋਣ ’ਤੇ ਖੁਸ਼ੀ ਪ੍ਰਗਟ ਕਰਦਿਆਂ ਡਾ. ਘਈ ਨੇ ਦੱਸਿਆ ਕਿ ਹੁਸ਼ਿਆਰਪੁਰ ਦੀ ਖਿਡਾਰਨ ਸੁਰਭੀ ਇਸ ਤੋਂ ਪਹਿਲਾਂ ਪੰਜਾਬ ਦੀ ਅੰਡਰ-15, ਅੰਡਰ-19 ਅਤੇ ਅੰਡਰ-23 ਟੀਮਾਂ ਲਈ ਖੇਡ ਚੁੱਕੀ ਹੈ।

 

ਖਿਡਾਰਨਾਂ ਦੀ ਇਸ ਚੋਣ ’ਤੇ ਐਚਡੀਸੀਏ ਦੇ ਪ੍ਰਧਾਨ ਡਾ. ਦਲਜੀਤ ਖੇਲਾ, ਸੰਯੁਕਤ ਸਕੱਤਰ ਵਿਵੇਕ ਸਾਹਨੀ, ਯੋਗਰਾਜ ਸ਼ਰਮਾ, ਡਾ. ਪੰਕਜ ਸ਼ਿਵ, ਅਤੁਲ ਠਾਕੁਰ, ਜਤਿੰਦਰ ਸੂਦ, ਸੁਭਾਸ਼ ਸ਼ਰਮਾ ਤੋਂ ਇਲਾਵਾ ਸਮੂਹ ਅਹੁਦੇਦਾਰਾਂ ਨੇ ਖਿਡਾਰਨਾਂ ਨੂੰ ਵਧਾਈ ਦਿੱਤੀ। ਇਸ ਤੋਂ ਇਲਾਵਾ ਮੁੱਖ ਕੋਚ ਦਵਿੰਦਰ ਕੌਰ ਕਲਿਆਣ, ਸਹਾਇਕ ਕੋਚ ਨਿਕਿਤਾ ਕੁਮਾਰੀ, ਜ਼ਿਲ੍ਹਾ ਕੋਚ ਦਲਜੀਤ ਸਿੰਘ, ਸਹਾਇਕ ਕੋਚ ਅਸ਼ੋਕ ਸ਼ਰਮਾ, ਪਰਵੀਨ ਕਪੂਰ, ਪੰਕਜ ਪਿੰਕਾ ਅਤੇ ਜ਼ਿਲ੍ਹਾ ਟ੍ਰੇਨਰ ਤੇ ਸਾਬਕਾ ਰਾਸ਼ਟਰੀ ਖਿਡਾਰੀ ਕੁਲਦੀਪ ਧਾਮੀ ਨੇ ਵੀ ਦੋਵੇਂ ਖਿਡਾਰਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

Leave a Reply

Your email address will not be published. Required fields are marked *