Wild F: ਕਨੇਡਾ ਦੇ ਜੰਗਲਾਂ ਵਿੱਚ ਅੱਗ ਲੱਗਣ ਕਾਰਨ ਲੋਕੀ ਘਰਾਂ ਨੂੰ ਛੱਡਣ ਨੂੰ ਹੋਏ ਮਜਬੂਰ

ਕਨੇਡਾ/ ਬਿਊਰੋ

ਕਨੇਡਾ ਵਿੱਚ ਅਚਾਨਕ ਜੰਗਲਾਂ ਨੂੰ ਅੱਗ ਲੱਗਣ ਕਾਰਨ ਕਾਫੀ ਲੋਕਾਂ ਦਾ ਨੁਕਸਾਨ ਹੋ ਗਿਆ ਲੋਕਾਂ ਦੇ ਘਰ ਜਲ ਕੇ ਸਵਾਹ ਹੋ ਗਏ ਓਕੇ ਜੋ ਕਿ ਆਪਣੀ ਜਾਨ ਬਚਾਉਣ ਲਈ ਸੁਰਖਿਤ ਥਾਵਾਂ ਤੇ ਜਾਣ ਲੱਗੇ ਜਾਣਕਾਰੀ ਦੇ ਅਨੁਸਾਰ ਪੱਛਮੀ ਕੈਨੇਡਾ ’ਚ ਜੰਗਲ ਦੀ ਅੱਗ ਨੇ ਆਦਿਵਾਸੀ ਭਾਈਚਾਰੇ ਦੇ ਲਗਪਗ 230 ਘਰ ਤਬਾਹ ਕਰ ਦਿੱਤੇ ਹਨ। ਓਕਾਨਾਗਨ ਇੰਡੀਅਨ ਬੈਂਡ ਦੇ ਮੁਖੀ ਡੈਨ ਵਿਲਸਨ ਨੇ ਦੱਸਿਆ ਕਿ ਬ੍ਰੈਡਲੀ ਕਰੀਕ ਦੀ ਇਸ ਭਿਆਨਕ ਅੱਗ ਨੇ ਵਰਨੌਨ ਨੇੜੇ ਰਿਜ਼ਰਵ ਖੇਤਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।ਤੇਜ਼ ਹਵਾਵਾਂ ਕਾਰਨ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਕਈ ਵਿਅਕਤੀਆਂ ਨੂੰ ਸਿਰਫ਼ ਪੰਜ ਮਿੰਟ ’ਚ ਹੀ ਘਰ ਛੱਡਣੇ ਪੈ ਗਏ। ਹਵਾਈ ਅਮਲੇ ਦੀ ਮਦਦ ਨਾਲ ਡੇਅ ਕੇਅਰ ਅਤੇ ਨਵੇਂ ਬਣੇ ਸਕੂਲ ਨੂੰ ਬਚਾਅ ਲਿਆ ਗਿਆ ਹੈ। ਬ੍ਰਿਟਿਸ਼ ਕੋਲੰਬੀਆ ’ਚ ਲਗਪਗ 8,000 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜਿਆ ਗਿਆ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਜੰਗਲ ਦੀ ਅੱਗ ਕਾਰਨ ਪ੍ਰਭਾਵਿਤ ਹੋਏ ਲੋਕਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਉਨ੍ਹਾਂ ਦੀ ਸੁਰੱਖਿਆ ਲਈ ਕਦਮ ਚੁੱਕ ਰਹੀ ਹੈ। ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੀ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨਾਲ ਕਿਸੇ ਵੀ ਨਾਗਰਿਕਤਾ ਕੋਈ ਨੁਕਸਾਨ ਨਾ ਹੋਵੇ।

Leave a Reply

Your email address will not be published. Required fields are marked *