ਵਿਦੇਸ਼ ਭੇਜਣ ਦੇ ਨਾਮ ਤੇ ਠੱਗੀ ਦੇ ਸਿਕਾਰ ਪਰੇਸ਼ਾਨ ਨੌਜਵਾਨ ਨੇ ਜਹਿਰੀਲੀ ਦਵਾਈ ਨਿਗਲੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ

ਵਿਦੇਸ਼ ਭੇਜਣ ਦੇ ਨਾਮ ਤੇ ਠੱਗੀ ਦੇ ਸਿਕਾਰ ਪਰੇਸ਼ਾਨ ਨੌਜਵਾਨ ਨੇ ਜਹਿਰੀਲੀ ਦਵਾਈ ਨਿਗਲੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ

ਹੁਸ਼ਿਆਰਪੁਰ /ਗੜ੍ਹਦੀਵਾਲਾ 4 ਅਗਸਤ (ਤਰਸੇਮ ਦੀਵਾਨਾ )

ਗੜ੍ਹਦੀਵਾਲਾ ਦੇ ਨੇੜਲੇ ਪਿੰਡ ਹਰਦੋਪੱਟੀ (ਵੜੈਚ) ਦੇ ਨੌਜਵਾਨ ਵਲੋਂ ਇੱਕ ਟਰੈਵਲ ਏਜੰਟ ਵਲੋਂ ਲਗਭਗ 18 ਲੱਖ ਦੀ ਠੱਗੀ ਮਾਰਕੇ ਦੋ ਵਾਰ ਜਾਅਲੀ ਵੀਜਾ ਲਗਾਉਣ ਤੇ ਜਹਿਰੀਲੀ ਵਸਤੂ ਖਾਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਤਰਲੋਕ ਸਿੰਘ ਪੁੱਤਰ ਲੇਟ ਭਗਤ ਸਿੰਘ ਵਾਸੀ ਹਰਦੋਪੱਟੀ (ਵੜੈਚ )ਨੇੜੇ ਥਿੰਦਾ ਚਿਪੜ੍ਹਾ

ਥਾਣਾ ਗੜ੍ਹਦੀਵਾਲਾ ਜਿਲ੍ਹਾ ਹੁਸਿਆਰਪੁਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਮੇਰਾ ਲੜਕਾ ਗੁਰਵੀਰ ਸਿੰਘ (25) ਦਾ ਸੀ।ਜਿਸਨੂੰ ਜਤਿੰਦਰ ਸਿੰਘ ਬਰਿਆਣਾ ਪੁੱਤਰ ਗੁਰਦੀਪ ਸਿੰਘ ਬਰਿਆਣਾ ਵਾਸੀ ਪਿੰਡ ਬਰਿਆਣਾ ਥਾਣਾ ਹਰਿਆਣਾ ਜੋ ਆਪਣੀ ਭੈਣ ਕੋਲ ਪਿੰਡ ਢਡਿਆਲਾ ਥਾਣਾ ਟਾਂਡਾ ਜਿਲ੍ਹ ਹੁਸਿਆਰਪੁਰ ਰਹਿੰਦਾ ਸੀ।ਜਿਸ ਵਲੋਂ ਸਟੇਟ ਬੈਂਕ ਆਫ ਇੰਡੀਆ ਬ੍ਰਾਚ ਟਾਂਡਾ ਨੇੜੇ ਟਰੈਵਲ ਏਜੰਟ ਦਾ ਦਫਤਰ ਖੋਲਿਆ ਸੀ।ਮੇਰਾ ਲੜਕੇ ਗੁਰਵੀਰ ਸਿੰਘ ਵਿਦੇਸ ਨਿਊਜੀਲੇਡ ਜਾਣ ਦਾ ਚਾਹਵਾਨ ਸੀ।ਇਸ ਲਈ ਏਜੰਟ ਜਤਿੰਦਰ ਸਿੰਘ ਨੂੰ ਮੈਂ ਅਤੇ ਮੇਰਾ ਲੜਕਾ ਗੁਰਵੀਰ ਸਿੰਘ ਉਸ ਦੇ ਦਫਤਰ ਮਿਤੀ 15-02-2025 ਨੂੰ ਮਿਲੇ ਤੇ ਏਜੰਟ ਸਾਨੂੰ ਕਹਿਣ ਲੱਗਾ ਕਿ ਮੇਰੇ ਕੋਲ ਨਿਊਜ਼ੀਲੈਂਡ ਦੇ ਵਰਕ ਪਰਮਿਟ ਹਨ ।ਮੈਂ ਤੁਹਾਡੇ ਲੜਕੇ ਗੁਰਵੀਰ ਸਿੰਘ ਨੂੰ ਤਿੰਨ ਸਾਲ ਦੇ ਵਰਕ ਪਰਮਿਟ ਤੇ ਵਿਦੇਸ ਨਿਊਜੀਲੈਡ ਭੇਜ ਦਿੰਦਾ ਹਾਂ ।ਜਿਸ ਸਬੰਧੀ ਸਾਡੀ 18 ਲੱਖ ਵਿਚ ਗੱਲਬਾਤ ਹੋ ਗਈ।ਜਿਸ ਨੂੰ ਮਿਤੀ 22-02-2025 ਨੂੰ 2,50,000 ਰੁਪਏ ਅਤੇ ਮਿਤੀ 30-02-2025 ਨੂੰ 3,00,000 ਰੁਪਏ ਅਤੇ ਹੋਰ ਬਾਕੀ ਬਚਦੀ ਰਕਮ ਵੱਖ ਵੱਖ ਤਰੀਕਾ ਨੂੰ ਜਤਿੰਦਰ ਸਿੰਘ ਉਕਤ ਦੇ ਖਾਤੇ ਵਿਚ ਕੁੱਲ ਰਕਮ 17 ਲੱਖ 44 ਹਜਾਰ ਰੁਪਏ ਪਾਏ। ਜਿਸ ਨੇ ਮੇਰੇ ਲੜਕੇ ਗੁਰਵੀਰ ਸਿੰਘ ਦਾ ਦੋ ਵਾਰੀ ਜਾਅਲੀ ਵੀਜਾ ਲਗਾਇਆ ਤੇ ਫਿਰ ਮਿਤੀ 27-07-2026 ਨੂੰ ਸਾਨੂੰ ਕਹਿਣ ਲੱਗਾ ਕਿ ਤੁਸੀ ਆਪਣੇ ਲੜਕੇ ਦੀ ਤਿਆਰੀ ਰੱਖੋ ਮੈਂ ਮਿਤੀ 30-07-2026 ਨੂੰ ਟਿਕਟ,ਪਾਸਪੋਰਟ ਤੇ ਲੱਗਾ ਵੀਜਾ ਲੈ ਕੇ ਤੁਹਾਡੇ ਘਰ ਆਵਾਗਾ। ਮਿਤੀ 31-07-2026 ਨੂੰ ਲੜਕੇ ਗੁਰਵੀਰ ਸਿੰਘ ਦੀ ਅੰਮ੍ਰਿਤਸਰ ਤੇ ਸਿੰਘਾਪੁਰ ਦੀ ਤੇ ਸਿੰਘਾਪੁਰ ਤੋਂ ਨਿਊਜੀਲੈਡ ਜਾਣ ਦੀ ਫਲਾਇਟ ਦੀ ਟਿਕਟ ਕਰਵਾ ਦਿਤੀ ਤੇ ਮਿਤੀ 30-07-2026 ਨੂੰ ਏਜੰਟ ਜਤਿੰਦਰ ਸਿੰਘ ਸਾਡੇ ਘਰ ਨਹੀ ਆਇਆ ਜਿਸ ਨੂੰ ਅਸੀ ਫੋਨ ਕਰਨ ਲੱਗੇ ਤਾਂ ਉਸ ਦਾ ਫੋਨ ਬੰਦ ਆ ਰਿਹਾ ਸੀ ਤੇ ਜਦੋ ਅਸੀ ਉਸ ਦੇ ਦਫਤਰ ਟਾਡਾ ਜਾ ਕੇ ਦੇਖਿਆ ਤਾ ਦਫਤਰ ਨੂੰ ਲਾਕ ਲੱਗਾ ਹੋਇਆ ਸੀ ਤੇ ਮੇਰੇ ਲੜਕੇ ਗੁਰਵੀਰ ਸਿੰਘ ਦੀ ਫਲਾਈਟ ਨਾ ਹੋਣ ਕਰਕੇ ਦਿਮਾਗੀ ਪਰੇਸਾਨ ਰਹਿਣ ਲੱਗ ਗਿਆ । ਜਿਸ ਨੇ ਮਿਤੀ 01-08-2026 ਨੂੰ ਵਕਤ ਕਰੀਬ 2-30 ਪੀਐਮ ਨੂੰ ਮੇਰਾ ਲੜਕਾ ਗੁਰਵੀਰ ਸਿੰਘ ਖੇਤਾ ਨੂੰ ਗੇੜਾ ਮਾਰਨ ਚਲਾ ਗਿਆ ਜਦੋ ਘਰ ਵਾਪਸ ਨਹੀ ਆਇਆ ਤਾਂ ਮੈਂ ਉਸ ਨੂੰ ਲੱਭਣ ਲਈ ਖੇਤਾ ਨੂੰ ਗਿਆ ਤਾ ਮੇਰਾ ਲੜਕਾ ਖੇਤ ਵਿਚ ਬੇਹੋਸੀ ਦੀ ਹਾਲਤ ਵਿੱਚ ਪਿਆ ਸੀ ।

ਤੇ ਮੈਂ ਪੁੱਛਿਆ ਕੀ ਗੱਲ ਐ ਤੇ ਮੇਰਾ ਲੜਕਾ ਗੁਰਵੀਰ ਸਿੰਘ ਮੈਨੂੰ ਕਹਿਣ ਲੱਗਾ ਕਿ ਏਜੰਟ ਜਤਿੰਦਰ ਸਿੰਘ ਬਰਿਆਣਾ ਪੁੱਤਰ ਗੁਰਦੀਪ ਸਿੰਘ ਬਰਿਆਣਾ ਥਾਣਾ ਹਰਿਆਣਾ ਜਿਲ੍ਹਾ ਹੁਸ਼ਿਆਰਪੁਰ ਨੇ ਮੈਨੂੰ ਵਿਦੇਸ਼ ਨਹੀ ਭੇਜਿਆ ਤੇ ਸਾਡੇ ਨਾਲ ਉਸਨੇ ਠੱਗੀ ਮਾਰੀ ਹੈ। ਜਿਸ ਤੋਂ ਮੈਂ ਤੰਗ ਆ ਕੇ ਮੈਂ ਜਹਿਰੀਲੀ ਚੀਜ ਖਾ ਲਈ ਹੈ ।ਅਸੀਂ ਆਪਣੇ ਲੜਕੇ ਨੂੰ ਇਲਾਜ ਲਈ ਜਲੰਧਰ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ।ਜਿੱਥੇ ਉਸਦੀ ਦੋਰਾਨੇ ਇਲਾਜ ਮੌਤ ਹੋ ਗਈ ਹੈ।ਗੜ੍ਹਦੀਵਾਲਾ ਪੁਲਿਸ ਵੱਲੋਂ ਮਿ੍ਤਕ ਦੇ ਪਿਤਾ ਦੇ ਬਿਆਨਾਂ ਤੇ ਟਰੈਵਲ ਏਜੰਟ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ।

Leave a Reply

Your email address will not be published. Required fields are marked *