ਚਿੱਟੇ ਦੀ ਭੇਂਟ ਚੜ੍ਹ ਰਹੇ ਨੌਜਵਾਨਾਂ ਦੀਆਂ ਮੌਤਾਂ ਕਾਰਨ ਅੱਜ ਸਿਵਿਆਂ ਦੇ ਰਾਹ ਵੀ ਵਿਲਕ ਰਹੇ ਹਨ : ਬਲਜਿੰਦਰ ਸਿੰਘ ਖ਼ਾਲਸਾ

ਚਿੱਟੇ ਦੀ ਭੇਂਟ ਚੜ੍ਹ ਰਹੇ ਨੌਜਵਾਨਾਂ ਦੀਆਂ ਮੌਤਾਂ ਕਾਰਨ ਅੱਜ ਸਿਵਿਆਂ ਦੇ ਰਾਹ ਵੀ ਵਿਲਕ ਰਹੇ ਹਨ : ਬਲਜਿੰਦਰ ਸਿੰਘ ਖ਼ਾਲਸਾ

ਚਿੱਟੇ ਨਸ਼ੇ ਨੇ ਪੰਜਾਬ ਦੀ ਜਵਾਨੀ ਕੀਤੀ ਤਬਾਹ ਸਰਕਾਰਾਂ ਸਿਰਫ਼ ਦਮਗਜ਼ੇ ਮਾਰ ਕੇ ਲੰਘਾ ਰਹੀਆਂ ਨੇ ਸਮਾਂ

ਹੁਸ਼ਿਆਰਪੁਰ, 2 ਅਗਸਤ (ਤਰਸੇਮ ਦੀਵਾਨਾ) –

ਪੰਜਾਬ ਵਿੱਚ ਦਿਨ-ਬ-ਦਿਨ ਵਧ ਰਹੇ ਚਿੱਟੇ ਦੇ ਪ੍ਰਕੋਪ ‘ਤੇ ਡੂੰਘੀ ਚਿੰਤਾ ਪ੍ਰਗਟਾਉਂਦੇ ਹੋਏ ਆਯੂਰ ਜੀਵਨ ਆਯੂਰਵੈਦਿਕ ਰਿਸਰਚ ਸੈਂਟਰ ਦੇ ਐਮ ਡੀ ਅਤੇ ਦਲ ਖਾਲਸਾ ਦੇ ਜਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਖਾਲਸਾ ਨੇ ਸਰਕਾਰਾਂ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਚਿੱਟੇ ਦੀ ਭੇਂਟ ਚੜ੍ਹ ਰਹੇ ਨੌਜਵਾਨਾਂ ਦੀਆਂ ਮੌਤਾਂ ਕਾਰਨ ਅੱਜ ਸਿਵਿਆਂ ਦੇ ਰਾਹ ਵੀ ਵਿਲਕ ਰਹੇ ਹਨ, ਪਰ ਅਫ਼ਸੋਸ ਦੀ ਗੱਲ ਹੈ ਕਿ ਅੱਜ ਤੱਕ ਕਿਸੇ ਵੀ ਸਰਕਾਰ ਕੋਲੋਂ ਇਸ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਚਾਹੇ ਸਰਕਾਰ ਕਿਸੇ ਵੀ ਪਾਰਟੀ ਦੀ ਰਹੀ ਹੋਵੇ, ਹਰ ਕੋਈ ਸਿਰਫ਼ ਵੱਡੇ-ਵੱਡੇ ਦਾਅਵੇ ਕਰ ਕੇ ਆਪਣਾ ਸਮਾਂ ਪੂਰਾ ਕਰ ਕੇ ਨਿਕਲ ਜਾਂਦੀ ਹੈ। ਉਨ੍ਹਾਂ ਆਖਿਆ ਕਿ ਪੰਜਾਬ ਦਾ ਅਸਲ ਸਰਮਾਇਆ ਯਾਨੀ ਸਾਡੀ ਜਵਾਨੀ ਰੋਜ਼ਾਨਾ ਖ਼ਤਮ ਹੋ ਰਹੀ ਹੈ ਅਤੇ ਪੰਜਾਬ ਖ਼ਾਲੀ ਹੋਣ ਦੀ ਕਗਾਰ ‘ਤੇ ਖੜ੍ਹਾ ਹੈ। ਹਰ ਰੋਜ਼ ਅਖ਼ਬਾਰਾਂ ਦੀਆਂ ਸੁਰਖੀਆਂ ਚਿੱਟੇ ਦੀ ਓਵਰਡੋਜ਼ ਨਾਲ ਹੋ ਰਹੀਆਂ ਮੌਤਾਂ ਨਾਲ ਭਰੀਆਂ ਹੁੰਦੀਆਂ ਹਨ। ਇਸ ਜਾਨਲੇਵਾ ਨਸ਼ੇ ਨੇ ਅਣਗਿਣਤ ਘਰਾਂ ਦੇ ਸੁਹਾਗ ਉਜਾੜ ਦਿੱਤੇ ਹਨ, ਮਾਵਾਂ ਦੀਆਂ ਗੋਦਾਂ ਸੁੰਨੀਆਂ ਕਰ ਦਿੱਤੀਆਂ ਹਨ ਅਤੇ ਭੈਣਾਂ ਕੋਲੋਂ ਉਨ੍ਹਾਂ ਦੇ ਭਰਾਵਾਂ ਦਾ ਸਹਾਰਾ ਖੋਹ ਲਿਆ ਹੈ । ਬਲਜਿੰਦਰ ਸਿੰਘ ਖ਼ਾਲਸਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਜਦੋਂ ਇੱਕ ਪਿਓ ਦੇ ਮੋਢੇ ‘ਤੇ ਜਵਾਨ ਪੁੱਤ ਦੀ ਅਰਥੀ ਜਾਂਦੀ ਹੈ, ਤਾਂ ਉਸ ਬਾਪ ਦਾ ਲੱਕ ਪੂਰੀ ਤਰ੍ਹਾਂ ਟੁੱਟ ਜਾਂਦਾ ਹੈ ਅਤੇ ਉਹ ਆਪਣੇ ਆਪ ਨੂੰ ਜਿਉਂਦੇ ਜੀਅ ਮਰਿਆ ਹੋਇਆ ਸਮਝਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਚਿੱਟਾ ਇੱਕ ਮੌਤ ਦੀ ਮਸ਼ੀਨ ਬਣ ਚੁੱਕਾ ਹੈ। ਜੇਕਰ ਹੁਣ ਵੀ ਸਰਕਾਰਾਂ ਨੇ ਖੋਖਲੇ ਦਾਅਵਿਆਂ ਨੂੰ ਛੱਡ ਕੇ ਨਸ਼ਾ ਤਸਕਰਾਂ ‘ਤੇ ਠੱਲ੍ਹ ਨਾ ਪਾਈ ਅਤੇ ਨਸ਼ੇ ਦੀ ਸਪਲਾਈ ਚੇਨ ਨੂੰ ਜੜ੍ਹੋਂ ਖ਼ਤਮ ਕਰਨ ਲਈ ਤੁਰੰਤ ਠੋਸ ਕਦਮ ਨਾ ਚੁੱਕੇ, ਤਾਂ ਪੰਜਾਬ ਦਾ ਭਵਿੱਖ ਪੂਰੀ ਤਰ੍ਹਾਂ ਹਨੇਰੇ ਵਿੱਚ ਡੁੱਬ ਜਾਵੇ

ਗਾ।

Leave a Reply

Your email address will not be published. Required fields are marked *