ਸਿਮਰਨਜੀਤ ਸਿੰਘ ਮਾਨ ਨੇ ਪਡੋਰੀ ਖਜੂਰ ਵਿਖੇ ਵਿਸ਼ਾਲ ਬੇਗਮਪੁਰਾ ਪੰਥਕ ਇਕੱਠ ਨੂੰ ਕੀਤਾ ਸੰਬੋਧਨ ! 

ਸਿਮਰਨਜੀਤ ਸਿੰਘ ਮਾਨ ਨੇ ਪਡੋਰੀ ਖਜੂਰ ਵਿਖੇ ਵਿਸ਼ਾਲ ਬੇਗਮਪੁਰਾ ਪੰਥਕ ਇਕੱਠ ਨੂੰ ਕੀਤਾ ਸੰਬੋਧਨ 

 

ਹੁਸ਼ਿਆਰਪੁਰ 2 ਅਗਸਤ (ਤਰਸੇਮ ਦੀਵਾਨਾ )

ਅੱਜ ਬੇਗਮਪੁਰਾ ਖਾਲਸਾ ਲਹਿਰ ਦੇ ਤਹਿਤ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਜੈ ਭੀਮ ਟੀਮ ਪੰਜਾਬ ਵੱਲੋਂ ਪੰਡੋਰੀ ਖਜੂਰ ਵਿਖੇ ਵਿਸ਼ਾਲ ਪੰਥਕ ਇਕੱਠ ਦਾ ਆਯੋਜਨ ਕੀਤਾ ਗਿਆ। ਇਸ ਲਹਿਰ ਦਾ ਉਦੇਸ਼ ਉਹਨਾਂ ਸਾਰਿਆਂ ਨੂੰ ਇਕੱਠਾ ਕਰਨਾ ਹੈ । ਜਿਨ੍ਹਾਂ ਨੂੰ ਮਨੂੰਵਾਦੀ ਵਿਵਸਥਾ ਨੇ ਲਤਾੜਿਆ ਅਤੇ ਮਾਰਿਆ ਗਿਆ ਹੈ ਅਤੇ ਅੱਜ ਐਸਸੀ ਸਮਾਜ ਅਤੇ ਸਿੱਖ ਸਮਾਜ ਨੂੰ ਮਨੂੰਵਾਦੀ ਰਾਜ ਵੱਲੋਂ ਮਨੁੱਖੀ ਮਾਣ-ਸਨਮਾਨ, ਬਰਾਬਰੀ ਅਤੇ ਇਨਸਾਫ਼ ਤੋਂ ਵਾਂਝਾ ਰੱਖਿਆ ਗਿਆ ਹੈ। ਸਾਡਾ ਵਿਸ਼ਵਾਸ ਹੈ ਕਿ ਹਰ ਮਨੁੱਖ ਜਨਮ ਤੋਂ ਹੀ ਮਾਣ-ਸਨਮਾਨ, ਆਜ਼ਾਦੀ ਅਤੇ ਸਮਾਨਤਾ ਦਾ ਅਧਿਕਾਰੀ ਹੈਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਪੰਡੋਰੀ ਖਜੂਰ ਵਿਖੇ ਗੁਰਦੀਪ ਸਿੰਘ ਖੁਣਖੁਣ, ਅਤੇ ਗੁਰਨਾਮ ਸਿੰਘ ਸਿੰਗੜੀਵਾਲ ਦੀ ਅਗਵਾਈ ਹੇਠ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ ਇਸ ਸਮੇਂ ਮਾਨ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਇਸ ਮਨੂੰਵਾਦੀ ਜਾਤ ਪਾਤ ਵਾਲੀ ਵਿਵਸਥਾ ਅਤੇ ਜੁਲਮ ਕਰਨ ਵਾਲੀ ਵਿਵਸਥਾ ਦੇ ਖਿਲਾਫ 1699 ਦੀ ਵਿਸਾਖੀ ਨੂੰ ਖਾਲਸਾ ਸਾਜ ਕੇ ਗੈਰ ਬਰਾਬਰਤਾ ਦੇ ਖਿਲਾਫ ਕੌਮ ਨੂੰ ਤੋਰਿਆ ਸੀ । ਪਰ ਕੌਮ ਗੁਰੂ ਜੀ ਦੇ ਸਿਧਾਂਤਾਂ ਤੋਂ ਥਿੜਕਦੇ ਹੋਏ ਮਨੂੰ ਦੇ ਸਿਧਾਂਤਾਂ ਨੂੰ ਸਮੇਂ ਸਮੇਂ ਤੇ ਅਪਣਾਉਂਦੀ ਰਹੀ ਅਤੇ ਕੌਮ ਦੇ ਸਿਧਾਂਤਕ ਆਗੂ ਸਿਧਾਂਤਾਂ ਦੀ ਗੱਲ ਕਰਨ ਵਾਲੇ ਆਗੂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਅਗਵਾਈ ਨੂੰ ਸੰਪੂਰਨ ਤੌਰ ਤੇ ਅਪਣਾ ਨਾ ਸਕੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਮਨੂੰ ਦੇ ਰਾਜ ਭਾਗ ਦੀ ਵਿਵਸਥਾ ਨੂੰ ਛੱਡਣ ਦੀ ਬਹੁਤ ਵੱਡੀ ਲੜਾਈ ਦੇ ਗਏ ਕਿ ਖਾਲਿਸਤਾਨ ਜਿੱਥੇ ਬੇਗਮਪੁਰੇ ਦੇ ਸੰਕਲਪ ਦੀ ਵਿਵਸਥਾ ਹੋਵੇਗੀ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਬਾਣੀ ਦੇ ਵਿੱਚੋਂ ਹੈ ਉਸ ਨੂੰ ਅਪਣਾਉਣਾ ਪਵੇਗਾ ਤੇ ਇਸੇ ਲਈ ਸਿਮਰਨਜੀਤ ਸਿੰਘ ਮਾਨ , ਇਮਾਨ ਸਿੰਘ ਮਾਨ ਅਤੇ ਡਾ. ਹਰਜਿੰਦਰ ਸਿੰਘ ਜੱਖੂ ਵੱਲੋਂ ਬੇਗਮਪੁਰਾ ਖਾਲਸਾ ਲਹਿਰ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਪੂਰੇ ਪੰਜਾਬ ਦੇ ਵਿੱਚ ਬੇਗਮਪੁਰਾ ਪੰਥਕ ਇਕੱਠ ਕੀਤੇ ਜਾ ਰਹੇ ਹਨ ਔਰ ਇਹਨਾਂ ਇਕੱਠਾਂ ਦੇ ਵਿੱਚ ਐਸਸੀ ਸਮਾਜ ਅਤੇ ਸਿੱਖ ਸਮਾਜ ਦੀਆਂ ਸਾਂਝਾਂ ਨੂੰ ਫਿਰ ਉਸਾਰਿਆ ਜਾ ਰਿਹਾ ਹੈ ਸਾਡਾ ਮੰਤਵ ਜੁਲਮ ਦੇ ਖਿਲਾਫ ਲੜਨ ਲਈ ਜਿਵੇਂ ਦਸਮ ਪਿਤਾ ਨੇ ਖਾਲਸਾ ਸਾਜਿਆ ਸੀ ਉਹੀ ਦਸਮ ਪਿਤਾ ਦੀ ਸੋਚ ਤੇ ਅਧਾਰਤ ਐਸਸੀ ਸਮਾਜ ਅਤੇ ਸਿੱਖ ਸਮਾਜ ਨੂੰ ਮੁੜ ਪੰਥਕ ਏਕੇ ਦਾ ਰੂਪ ਦੇ ਕੇ ਮਨੂਵਾਦੀ ਰਾਜਭਾਗ ਦੇ ਖਿਲਾਫ ਮਨੂੰਵਾਦੀ ਵਿਵਸਥਾ ਦੇ ਖਿਲਾਫ ਸੰਘਰਸ਼ਸ਼ੀਲ ਕਰੀਏ ਅਤੇ ਦੁਨੀਆ ਨੂੰ ਦੱਸ ਦਈਏ ਕਿ ਗੁਰੂ ਜੀ ਦਾ ਤੋਰਿਆ ਸਿਧਾਂਤ ਸਰਬੱਤ ਦੇ ਭਲੇ ਦਾ ਸਿਧਾਂਤ ਹੈ।ਇਸੇ ਲੜੀ ਦੇ ਤਹਿਤ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਵਿੱਚ 10 ਪੰਥਕ ਇਕੱਠ ਹੋਰ ਕਰਨ ਦਾ ਫੈਸਲਾ ਵੀ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਅਗਲੇ 10 ਪ੍ਰੋਗਰਾਮ ਬੇਗਮਪੁਰਾ ਖਾਲਸਾ ਲਹਿਰ ਦੇ ਤਹਿਤ ਬੇਗਮਪੁਰਾ ਪੰਥਕ ਇਕੱਠਾਂ ਦੇ ਲਈ ਅੱਜ ਹੁਸ਼ਿਆਰਪੁਰ ਵਿਖ਼ੇ ਅਨਾਉਂਸ ਕੀਤੇ ਗਏ ਹਨ ਜਿਹੜੇ ਕਿ ਕ੍ਰਮਵਾਰ ਜਿਲਾ ਸ਼੍ਰੀ ਫ਼ਤਹਿਗੜ੍ਹ ਸਾਹਿਬ 22 ਅਗਸਤ, ਜਿਲਾ ਬਰਨਾਲਾ 30 ਅਗਸਤ, ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ 13 ਸਤੰਬਰ, ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ 27 ਸਤੰਬਰ, ਵਿਧਾਨ ਸਭਾ ਹਲਕਾ ਕਰਤਾਰਪੁਰ 4 ਅਕਤੂਬਰ, ਵਿਧਾਨ ਸਭਾ ਹਲਕਾ ਜੈਤੋ 8 ਅਕਤੂਬਰ, ਵਿਧਾਨ ਸਭਾ ਹਲਕਾ ਦਸੂਹਾ 15 ਅਕਤੂਬਰ, ਭਦੌੜ ਵਿਧਾਨ ਸਭਾ ਹਲਕਾ 24 ਅਕਤੂਬਰ, ਵਿਧਾਨ ਸਭਾ ਹਲਕਾ ਟਾਂਡਾ 1 ਨਵੰਬਰ, ਵਿਧਾਨ ਸਭਾ ਹਲਕਾ ਫਿਲੌਰ 8 ਨਵੰਬਰ ਨੂੰ ਹੋਣਗੇ ! ਉਹਨਾਂ ਕਿਹਾ ਕਿ ਸਾਡਾ ਇਹ ਸੰਘਰਸ਼ ਕਿਸੇ ਪ੍ਰਤੀ ਨਫ਼ਰਤ ਜਾਂ ਬਦਲੇ ਦੀ ਭਾਵਨਾ ’ਤੇ ਆਧਾਰਿਤ ਨਹੀਂ ਹੈ। ਸਾਡਾ ਆਦਰਸ਼ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਵੱਲੋਂ ਦਰਸਾਇਆ ਗਿਆ ਬੇਗਮਪੁਰਾ ਹੈ। ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ, ਮਨੁੱਖਤਾ ਨੂੰ ਅਜਿਹੇ ਸਮਾਜ ਦਾ ਦਰਸ਼ਨ ਕਰਾਉਂਦੀ ਹੈ ਜਿੱਥੇ ਕੋਈ ਡਰ ਨਾ ਹੋਵੇ, ਕੋਈ ਭੇਦਭਾਵ ਨਾ ਹੋਵੇ, ਕੋਈ ਜ਼ੁਲਮ ਨਾ ਹੋਵੇ ਅਤੇ ਹਰ ਮਨੁੱਖ ਨੂੰ ਬਰਾਬਰ ਦਾ ਸਨਮਾਨ ਪ੍ਰਾਪਤ ਹੋਵੇ। ਇਸ ਮੌਕੇ ਹੋਰਨਾਂ ਤੋ ਇਲਾਵਾ ਮਾਸਟਰ ਕਰਨੈਲ ਸਿੰਘ ਨਾਰੀ ਕੇ, ਸੰਦੀਪ ਸਿੰਘ ਖਾਲਸਾ ਟਾਂਡਾ, ਮੁਖਤਿਆਰ ਸਿੰਘ ਡਡਵਿੰਡੀ, ਮਾਸਟਰ ਕੁਲਦੀਪ ਸਿੰਘ ਮਸੀਤੀ, ਹੈਪੀ ਕੌਲ, ਪ੍ਰਿੰਸੀਪਲ ਕੇਵਲ ਸਿੰਘ, ਮਹਿਤਾਬ ਸਿੰਘ ਹੁੰਦਲ,ਸਾਬਕਾ ਪ੍ਰਿੰਸੀਪਲ ਗੁਰਨਾਮ ਸਿੰਘ,ਜਸਵੀਰ ਸਿੰਘ ਕਾਕਾ ਗੁੱਜਰ, ਸਰਬਜੀਤ ਸਿੰਘ ਖਾਲਸਾ ਕਰਤਾਰਪੁਰ, ਓਂਕਾਰ ਸਿੰਘ ਜੌਹਲ, ਕੁਲਦੀਪ ਸਿੰਘ ਮੌਜੀਪੁਰ, ਜਗਦੀਸ਼ ਸਿੰਘ ਖਾਲਸਾ ਚੱਬੇਵਾਲ, ਪਰਮਜੀਤ ਸਿੰਘ ਮੇਗੋਵਾਲ ਦੁਆਬਾ, ਗੁਰਮੁਖ ਸਿੰਘ ਜਲੰਧਰੀ, ਬੀਬੀ ਰਾਜਵਿੰਦਰ ਕੌਰ ਢੱਡੇ ਫਤਿਹ ਸਿੰਘ, ਬੀਬੀ ਸੁਖਜੀਤ ਕੌਰ ਭਵਿਆਣਾ, ਬੀਬੀ ਨਰਿੰਦਰ ਕੌਰ, ਆਸ਼ਾ ਰਾਣੀ, ਅਵਤਾਰ ਸਿੰਘ ਮਾਹੀ ਦਾ ਵਡਾਲਾ, ਗੁਰਮੁਖ ਸਿੰਘ ਜੀਵਨਪੁਰ ਜੱਟਾਂ, ਮਨਜਿੰਦਰ ਸਿੰਘ ਜੌਹਲ,ਹਰਪ੍ਰੀਤ ਸਿੰਘ ਲਾਲੀ, ਅਕਬਰ ਸਿੰਘ ਬੁਰੇ ਜੱਟਾਂ, ਗੁਰਵਿੰਦਰ ਸਿੰਘ ਮਿਆਣੀ, ਸੰਤੋਖ ਸਿੰਘ ਡਾਲੋਵਾਲ,ਸਤਵੰਤ ਸਿੰਘ ਮੁਰਾਦਪੁਰ, ਗੁਰਪ੍ਰੀਤ ਸਿੰਘ ਲਾਡੀ ਮੁਕੇਰੀਆਂ, ਇੰਦਰਜੀਤ ਸਿੰਘ ਬਸੀ ਮਰੂਫ, ਸੁੱਖਾ ਖੁਣ ਖੁਣ,ਸੁਖਜਿੰਦਰ ਸਿੰਘ ਸਾਬੀ, ਅਮਰਜੀਤ ਸਿੰਘ ਨਿੱਕਾ, ਪਰਮਜੀਤ ਸਿੰਘ ਮਿੰਟੂ, ਅਮਨਦੀਪ ਸਿੰਘ ਸਨੀ,ਲਾਭ ਸਿੰਘ ਨਸਰਾਲਾ ਆਦਿ ਹਾਜ਼ਰ ਸਨ !

ਫੋਟੋ ਅਜਮੇਰ ਦੀਵਾਨਾ

 

 

Leave a Reply

Your email address will not be published. Required fields are marked *