ਨਾਜਾਇਜ਼ ਸ਼ਰਾਬ ਦੇ ਧੰਦੇ ’ਤੇ ਨਕੇਲ: ਲੁਧਿਆਣਾ ਈਸਟ ਰੇਂਜ ਵਿੱਚ ਐਕਸਾਈਜ਼ ਵਿਭਾਗ ਦੀ ਵੱਡੀ ਕਾਰਵਾਈ

ਨਾਜਾਇਜ਼ ਸ਼ਰਾਬ ਦੇ ਧੰਦੇ ’ਤੇ ਨਕੇਲ: ਲੁਧਿਆਣਾ ਈਸਟ ਰੇਂਜ ਵਿੱਚ ਐਕਸਾਈਜ਼ ਵਿਭਾਗ ਦੀ ਵੱਡੀ ਕਾਰਵਾਈ

ਲਾਰਕ ਢਾਬਾ, ਡੋਗਰਾ ਢਾਬਾ, ਸ਼ੇਰੇ ਪੰਜਾਬ ਸਮੇਤ ਕਈ ਸਥਾਨਾਂ ਦੀ ਜਾਂਚ

 

 

 

ਲੁਧਿਆਣਾ,/ ਰੋਜ਼ਾਨਾਂ ਰਿਪੋਰਟਰ

ਲੁਧਿਆਣਾ ਵਿੱਚ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ’ਤੇ ਨਕੇਲ ਕੱਸਣ ਲਈ ਐਕਸਾਈਜ਼ ਵਿਭਾਗ ਨੇ ਆਪਣੀ ਵਿਸ਼ੇਸ਼ ਇਨਫੋਰਸਮੈਂਟ ਮੁਹਿੰਮ ਹੋਰ ਤੇਜ਼ ਕਰ ਦਿੱਤੀ ਹੈ। ਵਿਭਾਗ ਵੱਲੋਂ ਲੁਧਿਆਣਾ ਈਸਟ ਰੇਂਜ ਵਿੱਚ ਵੱਡੇ ਪੱਧਰ ’ਤੇ ਅਚਾਨਕ ਛਾਪੇਮਾਰੀ ਕਰਕੇ ਢਾਬਿਆਂ, ਚਿਕਨ ਕਾਰਨਰਾਂ, ਸ਼ਰਾਬ ਦੇ ਠੇਕਿਆਂ ਅਤੇ ਹਾਰਡ ਬਾਰਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਗੈਰ-ਕਾਨੂੰਨੀ ਸ਼ਰਾਬ ਦੇ ਧੰਦੇ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਜਿਹੀਆਂ ਕਾਰਵਾਈਆਂ ਲਗਾਤਾਰ ਜਾਰੀ ਰਹਿਣਗੀਆਂ।

ਇਹ ਮੁਹਿੰਮ ਡਿਪਟੀ ਕਮਿਸ਼ਨਰ ਐਕਸਾਈਜ਼ ਪਟਿਆਲਾ (ਪੀ.ਸੀ.ਐੱਸ.) ਸ਼੍ਰੀ ਖੁਸ਼ਦਿਲ ਸਿੰਘ ਦੀ ਦੇਖ-ਰੇਖ ਅਤੇ ਅਸਿਸਟੈਂਟ ਕਮਿਸ਼ਨਰ ਐਕਸਾਈਜ਼ ਸ਼੍ਰੀ ਅਮਿਤ ਗੋਇਲ ਦੇ ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ ਹੈ। ਮੁਹਿੰਮ ਦੀ ਅਗਵਾਈ ਐਕਸਾਈਜ਼ ਅਧਿਕਾਰੀ ਸ਼੍ਰੀ ਵਿਕਾਸ ਕੁਮਾਰ, ਸ਼੍ਰੀ ਸੋਰਵਪ੍ਰੀਤ ਸਿੰਘ ਅਤੇ ਇੰਸਪੈਕਟਰਾਂ ਦੀ ਟੀਮ ਨੇ ਕੀਤੀ।ਟੀਮ ਵੱਲੋਂ ਲਾਰਕ ਢਾਬਾ, ਡੋਗਰਾ ਢਾਬਾ, ਸ਼ੇਰੇ ਪੰਜਾਬ, ਚਾਵਲਾਜ਼ ਅਤੇ ਅਮਨ ਸਨੈਕਸ ਸਮੇਤ ਕਈ ਪ੍ਰਸਿੱਧ ਢਾਬਿਆਂ ਅਤੇ ਚਿਕਨ ਕਾਰਨਰਾਂ ’ਤੇ ਅਚਾਨਕ ਛਾਪੇ ਮਾਰੇ ਗਏ। ਜਾਂਚ ਦੌਰਾਨ ਸਾਰੇ ਸਥਾਨਾਂ ਕਿਸੇ ਵੀ ਕਿਸਮ ਦੀ ਉਣਤਾਈ ਜਾਂ ਗੈਰ-ਕਾਨੂੰਨੀ ਗਤੀਵਿਧੀ ਸਾਹਮਣੇ ਨਹੀਂ ਆਈ।ਇਸ ਦੇ ਨਾਲ ਹੀ ਲੁਧਿਆਣਾ ਈਸਟ-ਏ ਅਤੇ ਈਸਟ-ਬੀ ਖੇਤਰ ਵਿੱਚ ਸਥਿਤ ਸ਼ਰਾਬ ਦੇ ਠੇਕਿਆਂ ਅਤੇ ਹਾਰਡ ਬਾਰਾਂ ਦੀ ਵੀ ਗਹਿਰਾਈ ਨਾਲ ਜਾਂਚ ਕੀਤੀ ਗਈ। ਇੱਥੇ ਵੀ ਜਾਂਚ ਦੌਰਾਨ ਕੋਈ ਬੇਨਿਯਮਤਾ ਨਹੀਂ ਪਾਈ ਗਈ।ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਲੋਕਾਂ ਦੀ ਸਿਹਤ ਅਤੇ ਸਰਕਾਰੀ ਮਾਲੀ ਹਿੱਤਾਂ ਦੀ ਰੱਖਿਆ ਲਈ ਗੈਰ-ਕਾਨੂੰਨੀ ਸ਼ਰਾਬ ਦੇ ਕਾਰੋਬਾਰ ਖ਼ਿਲਾਫ਼ ਸਖ਼ਤ ਨਿਗਰਾਨੀ ਜਾਰੀ ਰਹੇਗੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਅਚਾਨਕ ਜਾਂਚਾਂ ਨਿਯਮਿਤ ਤੌਰ ’ਤੇ ਜਾਰੀ ਰਹਿਣਗੀਆਂ।

Leave a Reply

Your email address will not be published. Required fields are marked *