ਟੋਕੀਓ/ ਬਿਊਰੋ

ਜਪਾਨ ਵਿੱਚ ਭੁਚਾਲ ਦਾ ਆਉਣਾ ਇਹ ਇੱਕ ਨਵਾਂ ਮਾਮਲਾ ਨਹੀਂ ਹੈ ਪਹਿਲਾਂ ਵੀ ਕਈ ਵਾਰੀ ਜਪਾਨ ਦੇ ਵਿੱਚ ਭੁਚਾਲ ਆ ਚੁੱਕਾ ਹੈ ਵੱਡੀ ਤਬਾਹੀ ਮਚਾ ਚੁੱਕਾ ਹੈ ਜਾਣਕਾਰੀ ਦੇ ਅਨੁਸਾਰ ਜਾਪਾਨ ਦੁਨੀਆ ਦੇ ਸਭ ਤੋਂ ਵੱਧ ਭੂਚਾਲ ਪ੍ਰਭਾਵਿਤ ਦੇਸ਼ਾਂ ਵਿੱਚੋਂ ਇੱਕ ਹੈ, ਜਿੱਥੇ ਹਰ ਪੰਜ ਮਿੰਟਾਂ ਵਿੱਚ ਘੱਟੋ-ਘੱਟ ਇੱਕ ਝਟਕਾ ਮਹਿਸੂਸ ਹੁੰਦਾ ਹੈ। “ਰਿੰਗ ਆਫ਼ ਫਾਇਰ” ਖੇਤਰ ਵਿੱਚ ਹੋਣ ਕਰਕੇ ਦੁਨੀਆ ਦੇ 6.0 ਜਾਂ ਇਸ ਤੋਂ ਵੱਧ ਤੀਬਰਤਾ ਵਾਲੇ ਲਗਪਗ 20 ਫੀਸਦ ਭੂਚਾਲ ਜਾਪਾਨ ਵਿੱਚ ਹੀ ਆਉਂਦੇ ਹਨ ਟੋਕੀਓ ਵਿੱਚ ਆਪਣੇ ਦਫ਼ਤਰ ਤੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਪਾਨ ਦੀ ਪ੍ਰਧਾਨ ਮੰਤਰੀ ਸਾਨਾਏ ਤਾਕਾਚੀ ਨੇ ਕਿਹਾ ਕਿ ਜਾਨੀ ਅਤੇ ਮਾਲੀ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਹਾ ਹੈ। ਤਾਕਾਚੀ ਨੇ ਕਿਹਾ, “ਸਾਨੂੰ ਮਿਲੀ ਜਾਣਕਾਰੀ ਮੁਤਾਬਕ ਕਈ ਲੋਕ ਜ਼ਖ਼ਮੀ ਹੋਏ ਹਨ। ਕੁਝ ਇਲਾਕਿਆਂ ਵਿੱਚ ਬਿਜਲੀ ਗੁੱਲ ਹੋ ਗਈ ਹੈ ਅਤੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ। ਇਸ ਤੋਂ ਇਲਾਵਾ ਸੜਕਾਂ, ਪੁਲਾਂ ਅਤੇ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਮੈਂ ਸਭ ਨੂੰ ਅਪੀਲ ਕਰਦੀ ਹਾਂ ਕਿ ਉਹ ਆਪਣੀ ਸੁਰੱਖਿਆ ਲਈ ਤੁਰੰਤ ਸੁਰੱਖਿਅਤ ਥਾਵਾਂ ‘ਤੇ ਪਹੁੰਚਣ।”ਸਰਕਾਰੀ ਚੈਨਲ NHK ਦੀਆਂ ਤਸਵੀਰਾਂ ਵਿੱਚ ਕਈ ਇਮਾਰਤਾਂ ਡਿੱਗੀਆਂ ਅਤੇ ਅੱਗ ਦੀ ਲਪੇਟ ਵਿੱਚ ਦਿਖਾਈ ਦਿੱਤੀਆਂ। ਫਲਾਈਓਵਰਾਂ ਅਤੇ ਸੜਕਾਂ ਵਿੱਚ ਵੱਡੀਆਂ ਦਰਾਰਾਂ ਪੈ ਗਈਆਂ ਹਨ ਅਤੇ ਇੱਕ ਮਾਲਗੱਡੀ ਵੀ ਪਟੜੀ ਤੋਂ ਉੱਤਰ ਗਈ। ਆਫ਼ਤ ਪ੍ਰਬੰਧਨ ਏਜੰਸੀ ਮੁਤਾਬਕ 1,50,000 ਤੋਂ ਵੱਧ ਲੋਕਾਂ ਨੂੰ ਰਾਹਤ ਕੈਂਪਾਂ ਵਿੱਚ ਜਾਣ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਪ੍ਰਸ਼ਾਸਨ ਵੱਲੋਂ ਭੁਚਾਲ ਵਿੱਚ ਫਸੇ ਲੋਕਾਂ ਨੂੰ ਬਚਾਉਣ ਲਈ ਹਰ ਮੁਨਕਿਨ ਕੋਸ਼ਿਸ਼ ਕੀਤੀ ਜਾ ਰਹੀ ਹੈ।
