Mohali Crime:ਪੁਲਿਸ ਵਾਲਿਆਂ ਨੂੰ ਗੋਲੀਆਂ ਅਤੇ ਤਲਵਾਰਾਂ ਨਾਲ ਜ਼ਖ਼ਮੀ ਕਰਨ ਵਾਲੇ ਮੁਲਜ਼ਮਾਂ ਨੂੰ ਮੁਹਾਲੀ ਪੁਲੀਸ ਨੇ ਕੀਤਾ ਕਾਬੂ

ਮੋਹਾਲੀ/ ਰੋਜ਼ਾਨਾਂ ਰਿਪੋਰਟਰ

ਪੰਜਾਬ ਦੇ ਹਾਲਾਤ ਜੋ ਕਿ ਲਗਾਤਾਰ ਵਿਗੜਦੇ ਜਾ ਰਹੇ ਹਨ ਪੰਜਾਬ ਵਿੱਚ ਲਾ ਐਂਡ ਆਰਡਰ ਦੀਆਂ ਤੇਛੀਆਂ ਉਡ ਰਹੀਆਂ ਹਨ ਇੱਕ ਆਮ ਇਨਸਾਨ ਤਾਂ ਕਿ ਪੰਜਾਬ ਵਿੱਚ ਪੁਲਿਸ ਵਾਲੇ ਵੀ ਸੁਰਖਿਤ ਨਹੀਂ ਹਨ ਅਜਿਹਾ ਹੀ ਇੱਕ ਮਾਮਲਾ ਪਿੰਡ ਬਠਲਾਣਾ ਨੇੜਿਓ ਤੋ ਸਾਹਮਣੇ ਆਇਆ ਹੈ ਜਾਣਕਾਰੀ ਦੇ ਅਨੁਸਾਰ ਬੀਤੇ ਦਿਨੀ ਇੱਥੇ ਸਿਵਲ ਵਰਦੀ ਵਿੱਚ ਮੌਜੂਦ ਐਂਟੀ ਨਾਰਕੋਟਿਕ ਟਾਸਕ ਫੋਰਸ ਮੁਹਾਲੀ ਦੇ ਦੋ ਕਰਮਚਾਰੀਆਂ ਨੂੰ ਸ਼ਨਿਚਰਵਾਰ ਨੂੰ ਗੋਲੀਆਂ ਅਤੇ ਤਲਵਾਰਾਂ ਨਾਲ ਜ਼ਖ਼ਮੀ ਕਰਨ ਵਾਲੇ ਮੁਲਜ਼ਮਾਂ ਨੂੰ ਮੁਹਾਲੀ ਪੁਲੀਸ ਨੇ ਕਾਬੂ ਕਰ ਲਿਆ ਹੈ। ਦੋ ਮੁਲਜ਼ਮਾਂ ਸੈਂਟੀ ਅਤੇ ਹੁਸਨ ਨੇ ਅੱਜ ਸਵੇਰੇ ਮੁਹਾਲੀ ਅਦਾਲਤ ਵਿੱਚ ਆਤਮ ਸਮਰਪਣ ਕੀਤਾ। ਅਦਾਲਤ ਨੇ ਉਨ੍ਹਾਂ ਨੂੰ ਪੁਲੀਸ ਦੀ ਹਿਰਾਸਤ ’ਚ ਭੇਜ ਦਿੱਤਾ ਹੈ।ਤਿੰਨ ਹੋਰ ਮੁਲਜ਼ਮਾਂ ਨੂੰ ਪੁਲੀਸ ਨੇ ਮੁਕਾਬਲੇ ਮਗਰੋਂ ਕਾਬੂ ਕੀਤਾ। ਪੁਲੀਸ ਅਨੁਸਾਰ ਇਹ ਮੁਕਾਬਲਾ ਆਈ ਟੀ ਸਿਟੀ ਦੇ ਸੈਕਟਰ 83 ਵਿੱਚ ਹੋਇਆ। ਐੱਸ ਐੱਸ ਪੀ ਹਰਮਨਦੀਪ ਹਾਂਸ ਨੇ ਦੱਸਿਆ ਕਿ ਤਿੰਨ ਨੌਜਵਾਨ ਬਿਨਾਂ ਨੰਬਰ ਵਾਲੇ ਮੋਟਰਸਾਈਕਲ ’ਤੇ ਸਵਾਰ ਸਨ। ਉਨ੍ਹਾਂ ਨੇ ਪਿੱਛਾ ਕਰ ਰਹੇ ਥਾਣਾ ਸੋਹਾਣਾ ਦੇ ਐੱਸ ਐੱਚ ਓ ਦੀ ਗੱਡੀ ’ਤੇ ਗੋਲੀ ਚਲਾ ਦਿੱਤੀ। ਪੁਲੀਸ ਨੇ ਜਦੋਂ ਜਵਾਬੀ ਕਾਰਵਾਈ ਕੀਤੀ ਦੋ ਮੁਲਜ਼ਮਾਂ ਜਸਕਰਨ ਅਤੇ ਲਖਵਿੰਦਰ ਦੇ ਪੈਰਾਂ ਵਿੱਚ ਗੋਲੀਆਂ ਵੱਜੀਆਂ। ਦੋਵਾਂ ਮੁਲਜ਼ਮਾਂ ਨੂੰ ਮੁਹਾਲੀ ਦੇ ਫੇਜ਼ ਛੇ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਤੀਜੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਕਾਬਲੇ ਵਾਲੀ ਥਾਂ ਤੋਂ 32 ਬੋਰ ਦੇ ਦੋ ਪਿਸਤੌਲ ਵੀ ਬਰਾਮਦ ਹੋਏ ਹਨ। ਕਾਬੂ ਕੀਤੇ ਗਏ ਪੰਜ ਮੁਲਜ਼ਮਾਂ ਵਿੱਚੋਂ ਦੋ-ਦੋ ਆਪਸ ਵਿੱਚ ਸਕੇ ਭਰਾ ਹਨ। ਪੁਲੀਸ ਇਸ ਮਾਮਲੇ ਵਿੱਚ ਹੋਰ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।ਐੱਸ ਐੱਸ ਪੀ ਨੇ ਦੱਸਿਆ ਕਿ ਸ਼ਨਿਚਰਵਾਰ ਨੂੰ ਏ ਐਨ ਟੀ ਐੱਫ ਦੇ ਕਰਮਚਾਰੀਆਂ ਨੇ ਨਸ਼ਾ ਤਸਕਰੀ ਦੀ ਸੂਹ ਮਿਲਣ ’ਤੇ ਕਾਰਵਾਈ ਕਰਦੇ ਹੋਏ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਸੀ। ਮੌਕੇ ’ਤੇ ਪਹੁੰਚੇ ਉਨ੍ਹਾਂ ਦੇ ਤਿੰਨ ਚਾਰ ਹੋਰ ਸਾਥੀਆਂ ਨੇ ਪੁਲੀਸ ਕਰਮੀਆਂ ’ਤੇ ਗੋਲੀਆਂ ਚਲਾਈਆਂ ਤੇ ਤਲਵਾਰਾਂ ਨਾਲ ਹਮਲਾ ਕੀਤਾ ਅਤੇ ਸਾਥੀਆਂ ਨੂੰ ਛੁਡਾ ਕੇ ਲੈ ਗਏ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨਜ਼ਦੀਕੀ ਪਿੰਡਾਂ ਤੰਗੌਰੀ ਅਤੇ ਗੁਡਾਣਾ ਦੇ ਵਸਨੀਕ ਹਨ।ਇਸ ਮੌਕੇ ਵੱਖ-ਵੱਖ ਥਾਣਿਆਂ, ਸੀ ਆਈ ਏ ਸਟਾਫ, ਏ ਜੀ ਟੀ ਐੱਫ ਦੀਆਂ ਟੀਮਾਂ ਤੋਂ ਇਲਾਵਾ ਐੱਸ ਪੀ ਸਰਵ ਜਿੰਦਲ, ਡੀ ਐੱਸ ਪੀ ਹਰਸਿਮਰਨ ਸਿੰਘ ਬੱਲ, ਥਾਣਾ ਸੋਹਾਣਾ ਮੁਖੀ ਇੰਸਪੈਕਟਰ ਸਿਮਰਨਪ੍ਰੀਤ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ ਪੁਲਿਸ ਵੱਲੋਂ ਚਲਾਏ ਗਏ ਸਾਂਝੇ ਸਰਚ ਅਭਿਆਨ ਦੇ ਕਰਕੇ ਹੀ ਇਹ ਮੁਲਜ਼ਮ ਪੁਲਿਸ ਦੇ ਹੱਥੇ ਚੜੇ ਹਨ।

Leave a Reply

Your email address will not be published. Required fields are marked *