ਫੋਕਲ ਪੁਆਇੰਟ ਪੁਲਿਸ ਨੇ ਇੱਕ ਵਿਅਕਤੀ ਨੂੰ 2ਲੱਖ 19ਹਜਾਰ ਰੁਪਏ ਦੀ ਚੋਰੀ ਦੇ ਦੋਸ਼ ਵਿੱਚ ਦੋਸ਼ੀ ਨੂੰ ਪੈਸਿਆਂ ਸਮੇਤ ਯੂਪੀ ਤੋਂ ਕੀਤਾ ਗਿਰਫਤਾਰ 

ਫੋਕਲ ਪੁਆਇੰਟ ਪੁਲਿਸ ਨੇ ਇੱਕ ਵਿਅਕਤੀ ਨੂੰ 2ਲੱਖ 19ਹਜਾਰ ਰੁਪਏ ਦੀ ਚੋਰੀ ਦੇ ਦੋਸ਼ ਵਿੱਚ ਦੋਸ਼ੀ ਨੂੰ ਪੈਸਿਆਂ ਸਮੇਤ ਯੂਪੀ ਤੋਂ ਕੀਤਾ ਗਿਰਫਤਾਰ 

ਜਲੰਧਰ 6ਅਗਸਤ (ਸੁਨੀਲ ਕੁਮਾਰ)ਚੌਕੀ ਫੋਕਲ ਪੁਅਇਟ
ਮਾਨਯੋਗ ਸ਼੍ਰੀ ਕੁਲਦੀਪ ਸਿੰਘ ਚਾਹਲ IPS, ਕਮਿਸ਼ਨਰ ਪੁਲਿਸ ਜਲੰਧਰ ਜੀ ਵਲੋਂ ਮਾੜੇ ਅਨਸਰਾਂ ਨੂੰ ਕਾਬੂ ਕਰਨ ਸਬੰਧੀ ਚਲਾਈ ਮੁਹਿੰਮ ਦੇ ਮੱਦੇ ਨਜਰ ਸ੍ਰੀ ਬਲਵਿੰਦਰ ਸਿੰਘ ਏ.ਡੀ.ਸੀ.ਪੀ-1,ਅਤੇ ਸ਼੍ਰੀ ਦਮਨਬੀਰ PPS ACP/North ਦੀਆਂ ਹਦਾਇਤਾਂ ਅਨੁਸਾਰ INSP ਪਰਦੀਪ ਸਿੰਘ ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ 8 ਜਲੰਧਰ ਦੀ ਅਗਵਾਈ ਹੇਠ 5.।. ਨਰਿੰਦਰ ਮੋਹਨ ਚੌਕੀ ਇੰਚਾਰਜ ਫੋਕਲ ਪੁਆਇੰਟ ਜਲੰਧਰ ਸਮੇਤ ਪੁਲਿਸ ਪਾਰਟੀ ਨੂੰ ਭਾਰੀ ਸਫਲਤਾ ਮਿਲੀ। ਮਿਤੀ 02-08-23 ਨੂੰ ਏ ਐਸ ਆਈ ਦਿਲਬਾਗ ਸਿੰਘ ਸਮੇਤ ਪੁਲਿਸ ਪਾਰਟੀ ਪੁਲਿਸ ਚੌਕੀ ਫੋਕਲ ਪੁਆਂਇੰਟ ਜਲੰਧਰ ਮੌਜੂਦ ਸੀ ਕਿ ਉਸ ਪਾਸ ਸ਼੍ਰੀ ਵਰੁਨ ਜੈਨ ਪੁੱਤਰ ਸ਼੍ਰੀ ਸਤੀਸ਼ ਕੁਮਾਰ ਜੈਨ ਵਾਸੀ ਮਕਾਨ ਨੰਬਰ 2 ਰਮੇਸ਼ ਕਲੋਨੀ ਜਲੰਧਰ ਨੇ ਹਾਜਰ ਆਂ ਕਿ ਆਂਪਣਾ ਬਿਆਂਨ ਲਿਖਾਇਆ ਕਿ ਉਹ SK Metal ਇੰਡਸਟਰੀ ਏਰੀਆਂ ਜਲੰਧਰ ਚਲਾਉਦਾ ਹੈ ਮਿਤੀ 31-07-23 ਨੂੰ ਵਕਤ ਕਰੀਬ 09-15 PM ਉਹ ਆਂਪਣੀ ਫੈਕਟਰੀ ਬੰਦ ਕਰਕੇ ਤਾਲਾ ਲਗਾ ਕਿ ਰੋਜਾਨਾ ਦੀ ਤਰ੍ਹਾਂ ਘਰ ਚਲਾ ਗਿਆਂ ਸੀ ਮਿਤੀ 31-07-23 ਨੂੰ ਵਕਤ ਕਰੀਬ 10-50 PM ਜੀਵਨ ਲਾਲ ਲੰਬੂ ਆਂਪਣੇ ਮੂੰਹ ਪਰ ਰੁਮਾਲ ਬੰਨ ਕਿ ਫੈਕਟਰੀ ਦਾ ਗੇਟ ਟੱਪ ਕਿ ਤੇ ਫੈਕਟਰੀ ਦੇ ਅੰਦਰ ਦਫਤਰ ਦਾ ਸ਼ੀਸ਼ਾ ਤੋੜ ਕਿ ਦਫਤਰ
ਅੰਦਰ ਦਾਖਲ ਹੋਇਆਂ ਤੇ ਦਫਤਰ ਦੇ ਟੇਬਲ ਦੇ ਦਰਾਜ ਵਿਚੋਂ ਕੈਸ਼ ਚੋਰੀ ਕਰਕੇ ਲੈ ਗਿਆਂ। ਜੋ ਜੀਵਨ ਲਾਲ
ਲੰਬੂ ਉਹਨਾਂ ਦੀ ਫੈਕਟਰੀ ਵਿਚ ਕਦੇ ਕਦਾਈ ਲੇਬਰ ਦਾ ਕੰਮ ਕਰਨ ਵਾਸਤੇ ਆਉਦਾਂ ਸੀ । ਜੋ ਇਹ ਸਾਰੀ
ਘਟਨਾ ਫੈਕਟਰੀ ਵਿਚ ਲੱਗੇ ਸੀ ਸੀ ਟੀ ਵੀ ਕੈਮਰਿਆ ਵਿਚ ਕੈਦ ਹੋ ਗਈ ਤੇ ਜੀਵਨ ਲਾਲ ਲੰਬੂ ਦੀ ਪਹਿਚਾਣ ਹੋ ਗਈ।ਜਿਸ ਤੇ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ ਵਿਚ ਲਿਆਦੀ ਗਈ। ਜਿਸ ਤੇ ਇੰਨਚਾਰਜ ਚੌਕੀ ਫੋਕਲ ਪੁਆਂਇੰਟ ਜਲੰਧਰ ਨੇ ਤੁਰੰਤ ਕਾਰਵਾਈ ਕਰਦੇ ਹੋਏ ਆਪਣੇ ਖੁਫੀਆ ਸੋਰਸ ਲਗਾਏ ਤਾਂ ਪਤਾ ਲੱਗਾ ਕਿ ਜੀਵਨ ਲਾਲ ਦਾ ਵਿਆਂਹ ਹੋਏ ਨੂੰ ਕਰੀਬ ਇਕ ਮਹੀਨਾ ਹੋਇਆ ਹੈ ਤੇ ਉਹ ਆਪਣੀ ਪਤਨੀ ਪਾਸ ਪਿੰਡ ਨੂੰ
ਗਿਆ ਹੈ ਤਾਂ ਇੰਨਚਾਰਜ ਚੌਕੀ ਫੋਕਲ ਪੁਆਂਇੰਟ ਜਲੰਧਰ ਨੇ ਤੁਰੰਤ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਜਲੰਧਰ ਜੀ ਪਾਸੋਂ ਬਾਹਰਲੀ ਸਟੇਟ ਜਾਣ ਦੀ ਆਗਿਆ ਲੈ ਕਿ ਦੋਸ਼ੀ ਜੀਵਨ ਲਾਲ @ ਲੰਬੂ ਉਕਤ ਨੂੰ ਉਸਦੇ ਘਰ ਪਿੰਡ ਕੁੰਦਨਪੁਰ ਥਾਣਾ ਭਿੰਗਾ ਜਿਲਾ ਸਰਾਬਤੀ ਯੂ ਪੀ ਰੇਡ ਕਰ ਦਿਤੀ ਜਿਥੇ ਜੀਵਨ ਲਾਲ ਉਕਤ ਨੂੰ ਉਸਦੇ ਘਰ ਵਿਚੋਂ ਹਸਬ ਜਾਪਤਾ ਅਨੁਸਾਰ ਗ੍ਰਿਫਤਾਰ ਕਰਕੇ ਉਸ ਪਾਸੋਂ ਚੋਰੀ ਕੀਤੇ ਗਏ 2 ਲੱਖ 19 ਹਜਾਰ ਰੁਪਏ ਬਰਾਮਦ ਕਰ ਲਏ ਗਏ ਹਨ।ਜਿਸ ਨੇ ਮੁਢਲੀ ਪੁੱਛ ਗਿੱਛ ਵਿਚ ਦੱਸਿਆ ਕਿ ਬ੍ਰਾਮਦ ਕੈਸ਼ ਵਿਚੋਂ ਜੀਵਨ ਲਾਲ
ਉਕਤ ਨੇ ਅਜੈ ਇਕ ਹਜਾਰ ਰੁਪਏ ਖਰਚ ਕੀਤੇ ਸਨ ਤੇ ਉਸਨੇ ਸੁਭਾ ਇਹਨਾਂ ਪੈਸਿਆਂ ਦਾ ਇਕ ਨਵਾਂ
ਮੋਟਰਸਾਈਕਲ ਲੈਣਾ ਸੀ।ਜਿਸ ਦਾ ਰਿਮਾਂਡ ਹਾਸਲ ਕਰਕੇ ਮੁਸੰਮੀ ਪਾਸੋ ਹੋਰ ਡੂੰਘਾਈ ਦੇ ਨਾਲ ਪੁੱਛ
ਗਿੱਛ ਕੀਤੀ ਜਾ ਰਹੀ ਹੈ।ਇਹਨਾਂ ਦੇ ਬਾਕੀ ਰਹਿੰਦੇ ਦੋਸ਼ੀਆਂ ਬਾਰੇ ਇਹਨਾਂ ਪਾਸੋ ਪੁੱਛ ਗਿੱਛ ਕਰਕੇ
ਜਲਦੀ ਗ੍ਰਿਫਤਾਰ ਕੀਤਾ ਜਾਵੇਗਾ ਮੁਕੱਦਮਾ ਦੀ ਤਫਤੀਸ਼ ਜਾਰੀ ਹੈ ।
2 ਲੱਖ 19 ਹਜਾਰ ਰੁਪਏ
ਮੁ:ਨੰ: 163 ਮਿਤੀ 02-08-23 ਅ/ਧ 380-457 ਭ/ਦ ਥਾਣਾ ਡਵੀਜ਼ਨ ਨੰਬਰ 8 ਕਮਿਸ਼ਨਰੇਟ ਜਲੰਧਰ
ਜੀਵਨ ਲਾਲ ਉਰਫ ਲੰਬੂ ਪੁੱਤਰ ਸ਼੍ਰੀ ਭਜਨ ਲਾਲ ਵਾਸੀ ਪਿੰਡ ਕੁੰਦਨਪੁਰ ਥਾਣਾ ਭਿੰਗਾ ਜਿਲਾ
ਸਰਾਬਤੀ U.P.
ਹਾਲ ਵਾਸੀ ਕਾਰਏਦਾਰ ਹਨੀ ਦਾ ਵੇਹੜਾ ਇੰਡਸਰਟੀ ਏਰੀਆਂ ਜਲੰਧਰ
ਪਿੰਡ ਕੁੰਦਨਪੁਰ ਥਾਣਾ ਭਿੰਗਾ ਜਿਲਾ ਸਰਾਬਤੀ U.P.

Leave a Reply

Your email address will not be published. Required fields are marked *