ਬਲਾਕ ਪੱਧਰੀ ਬੈਂਕਰਜ਼ ਕਮੇਟੀ ਦੀਆਂ ਮੀਟਿੰਗਾਂ ਸ਼ੁਰੂ

ਬਲਾਕ ਪੱਧਰੀ ਬੈਂਕਰਜ਼ ਕਮੇਟੀ ਦੀਆਂ ਮੀਟਿੰਗਾਂ ਸ਼ੁਰੂ

ਜਲੰਧਰ, 21 ਜੁਲਾਈ/ Sunil Kumar

ਵਿੱਤੀ ਵਰ੍ਹੇ 2026-27 ਦੀ ਪਹਿਲੀ ਤਿਮਾਹੀ (1 ਅਪ੍ਰੈਲ ਤੋਂ 30 ਜੂਨ, 2026) ਦੀ ਸਮਾਪਤੀ ’ਤੇ ਸਮੀਖਿਆ ਲਈ ਬਲਾਕ ਪੱਧਰੀ ਬੈਂਕਰਜ਼ ਕਮੇਟੀ ਦੀਆਂ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।

ਇਸੇ ਲੜੀ ਤਹਿਤ ਐਲ.ਡੀ.ਐਮ. ਜਲੰਧਰ ਐੱਮ.ਐੱਸ. ਮੋਤੀ ਨੇ ਬਲਾਕ ਲੋਹੀਆਂ ਅਤੇ ਸ਼ਾਹਕੋਟ ਵਿਖੇ ਮੀਟਿੰਗਾਂ ਕਰਕੇ ਬੈਂਕਾਂ ਦੇ ਬਲਾਕ ਨੁਮਾਇੰਦਿਆਂ ਅਤੇ ਲਾਈਨ ਵਿਭਾਗਾਂ ਦੇ ਅਧਿਕਾਰੀਆਂ ਨਾਲ ਨਵੇਂ ਵਿੱਤੀ ਸਾਲ ਲਈ ਬੈਂਕਾਂ ਨੂੰ ਦਿੱਤੇ ਗਏ ਸਾਲਾਨਾ ਕਰਜ਼ ਯੋਜਨਾ ਦੇ ਟੀਚਿਆਂ ਅਤੇ ਉਨ੍ਹਾਂ ਦੀ ਪ੍ਰਾਪਤੀ ਲਈ ਕੁਝ ਮਹੱਤਵਪੂਰਣ ਜਾਣਕਾਰੀਆਂ ਸਾਂਝੀਆਂ ਕੀਤੀਆਂ।

ਇਸ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਪੀ.ਐਮ. ਸਵੈ ਨਿਧੀ ਸਮੇਤ ਸਰਕਾਰ ਵੱਲੋਂ ਪ੍ਰਾਯੋਜਿਤ ਕਰਜ਼ਾ ਸਕੀਮਾਂ ਤਹਿਤ ਬੈਂਕਾਂ ਵਿੱਚ ਲੰਬਿਤ ਅਰਜ਼ੀਆਂ ਦਾ ਜ਼ਿਕਰ ਕੀਤਾ। ਐਲ ਡੀ ਐੱਮ ਨੇ ਤੁਰੰਤ ਇਨ੍ਹਾਂ ਦੇ ਨਿਪਟਾਰੇ ਲਈ ਬੈਂਕਾਂ ਨੂੰ ਹਦਾਇਤ ਕੀਤੀ ਤਾਂ ਜੋ ਜ਼ਿਲ੍ਹੇ ਦੇ ਕਰਜ਼ਾ ਜਮ੍ਹਾ ਅਨੁਪਾਤ ਹੋਰ ਬਿਹਤਰ ਹੋ ਸਕੇ।

ਮੀਟਿੰਗ ਦੌਰਾਨ ਰੂਡਸੈੱਟ ਸੰਸਥਾ ਜਲੰਧਰ ਦੇ ਡਾਇਰੈਕਟਰ ਮਨਜੀਤ ਸਿੰਘ ਨੇ ਸੰਸਥਾ ਵਿੱਚ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਨਾਲ ਜੋੜਨ ਲਈ ਚਲਾਏ ਜਾਂਦੇ ਕਿੱਤਾਮੁਖੀ ਕੋਰਸਾਂ ਬਾਰੇ ਜਾਣਕਾਰੀ ਦਿੱਤੀ।

ਮੀਟਿੰਗ ਵਿੱਚ ਬੈਂਕਾਂ ਦੇ ਬਲਾਕ ਨੁਮਾਇੰਦੇ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਮੌਜੂਦ

ਸਨ।

Leave a Reply

Your email address will not be published. Required fields are marked *