ਵੰਸ਼ ਸਭਰਵਾਲ ਅਤੇ ਕਪਤਾਨ ਆਰਯਨ ਅਰੋੜਾ ਨੇ ਬੱਲੇਬਾਜ਼ੀ ਅਤੇ ਚਿਰਾਗ ਕੁਮਾਰ ਅਤੇ ਹਰਸ਼ਿਤ ਨੰਦਾ ਨੇ ਗੇਂਦਬਾਜ਼ੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਵੰਸ਼ ਸਭਰਵਾਲ ਅਤੇ ਕਪਤਾਨ ਆਰਯਨ ਅਰੋੜਾ ਨੇ ਬੱਲੇਬਾਜ਼ੀ ਅਤੇ ਚਿਰਾਗ ਕੁਮਾਰ ਅਤੇ ਹਰਸ਼ਿਤ ਨੰਦਾ ਨੇ ਗੇਂਦਬਾਜ਼ੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਹੁਸ਼ਿਆਰਪੁਰ, 16 ਜੁਲਾਈ (ਤਰਸੇਮ ਦੀਵਾਨਾ)

ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਦੁਆਰਾ ਕਰਵਾਈ ਜਾ ਰਹੀ ਲੜਕਿਆਂ ਦੀ ਅੰਤਰ-ਜ਼ਿਲ੍ਹਾ ਅੰਡਰ-19 ਇੱਕ ਰੋਜ਼ਾ ਕ੍ਰਿਕਟ ਟੂਰਨਾਮੈਂਟ ਵਿੱਚ ਹੁਸ਼ਿਆਰਪੁਰ ਦੀ ਟੀਮ ਨੇ ਫਤਹਿਗੜ੍ਹ ਸਾਹਿਬ ਦੀ ਟੀਮ ਨੂੰ 5 ਵਿਕਟਾਂ ਨਾਲ ਹਰਾ ਕੇ 4 ਅੰਕ ਹਾਸਲ ਕੀਤੇ। ਹੁਸ਼ਿਆਰਪੁਰ ਦੀ ਸ਼ਾਨਦਾਰ ਗੇਂਦਬਾਜ਼ੀ ਅੱਗੇ ਫਤਹਿਗੜ੍ਹ ਸਾਹਿਬ ਦੀ ਟੀਮ ਟਿਕ ਨਾ ਸਕੀ ਅਤੇ 34.5 ਓਵਰਾਂ ਵਿੱਚ ਮਾਤਰ 171 ਦੌੜਾਂ ‘ਤੇ ਸਿਮਟ ਗਈ। ਜਾਣਕਾਰੀ ਦਿੰਦੇ ਹੋਏ ਐਚ.ਡੀ.ਸੀ.ਏ. ਦੇ ਸਕੱਤਰ ਡਾ. ਰਮਨ ਘਈ ਨੇ ਦੱਸਿਆ ਕਿ ਫਤਹਿਗੜ੍ਹ ਸਾਹਿਬ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 34.5 ਓਵਰਾਂ ਵਿੱਚ ਮਾਤਰ 171 ਦੌੜਾਂ ‘ਤੇ ਆਲ ਆਊਟ ਹੋ ਗਈ। ਜਿਸ ਵਿੱਚ ਪ੍ਰਤਯੁਸ਼ ਕੁਮਾਰ ਨੇ 58, ਸਮਰਪ੍ਰੀਤ ਨੇ 43, ਮਯੰਕ ਯਾਦਵ ਨੇ 38 ਦੌੜਾਂ ਦਾ ਯੋਗਦਾਨ ਦਿੱਤਾ। ਹੁਸ਼ਿਆਰਪੁਰ ਦੀ ਟੀਮ ਦੁਆਰਾ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਚਿਰਾਗ ਨੇ 4 ਵਿਕਟਾਂ, ਹਰਸ਼ਿਤ ਨੰਦਾ ਨੇ 3, ਕ੍ਰਿਸ਼ਨ ਵਾਲੀਆ, ਕ੍ਰਿਤਿਆ ਅਤੇ ਆਰਯਨ ਅਰੋੜਾ ਨੇ 1-1 ਵਿਕਟ ਝਟਕਾਏ। ਟੀਚੇ ਦਾ ਪਿੱਛਾ ਕਰਨ ਉਤਰੀ ਹੁਸ਼ਿਆਰਪੁਰ ਦੀ ਟੀਮ ਨੇ 38 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ‘ਤੇ 175 ਦੌੜਾਂ ਬਣਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ। ਜਿਸ ਵਿੱਚ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਵੰਸ਼ ਸਭਰਵਾਲ ਨੇ 56, ਕਪਤਾਨ ਆਰਯਨ ਨੇ 35, ਮਾਧਵ ਸ਼ਰਮਾ ਨੇ 28, ਯੁਵਰਾਜ ਠਾਕੁਰ ਨੇ 12 ਦੌੜਾਂ ਦਾ ਯੋਗਦਾਨ ਦਿੱਤਾ। ਫਤਹਿਗੜ੍ਹ ਸਾਹਿਬ ਦੀ ਟੀਮ ਵੱਲੋਂ ਗੇਂਦਬਾਜ਼ੀ ਕਰਦੇ ਹੋਏ ਨਿਸ਼ਾਂਤ, ਹਰਮਨਪ੍ਰੀਤ, ਮਾਧਵ ਅਤੇ ਆਕਾਸ਼ਦੀਪ ਨੇ 1-1 ਵਿਕਟ ਪ੍ਰਾਪਤ ਕੀਤੇ। ਟੀਮ ਦੀ ਜਿੱਤ ‘ਤੇ ਵਧਾਈ ਦਿੰਦੇ ਹੋਏ ਐਚ.ਡੀ.ਸੀ.ਏ. ਦੇ ਪ੍ਰਧਾਨ ਡਾ. ਦਲਜੀਤ ਖੇਲਾ, ਡਾ. ਪੰਕਜ ਸ਼ਿਵ, ਵਿਵੇਕ ਸਹਿਨੀ ਅਤੇ ਹੋਰ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਅਗਲੇ ਮੈਚ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ। ਟੀਮ ਦੀ ਇਸ ਜਿੱਤ ‘ਤੇ ਜ਼ਿਲ੍ਹਾ ਕੋਚ ਦਲਜੀਤ ਸਿੰਘ, ਜ਼ਿਲ੍ਹਾ ਟ੍ਰੇਨਰ ਅਤੇ ਸਾਬਕਾ ਰਾਸ਼ਟਰੀ ਖਿਡਾਰੀ ਕੁਲਦੀਪ ਧਾਮੀ, ਜ਼ਿਲ੍ਹਾ ਮਹਿਲਾ ਕੋਚ ਦਵਿੰਦਰ ਕੌਰ ਕਲਿਆਣ, ਨਿਕਿਤਾ, ਪਰਵੀਨ ਸ਼ਿੰਟੂ, ਪੰਕਜ ਪਿੰਕਾ, ਅਸ਼ੋਕ ਸ਼ਰਮਾ, ਦਿਨੇਸ਼ ਆਦਿ ਨੇ ਵੀ ਟੀਮ ਨੂੰ ਵਧਾਈ ਦਿੱਤੀ।

ਫੋਟੋ ਅਜਮੇਰ ਦੀਵਾ

ਨਾ

Leave a Reply

Your email address will not be published. Required fields are marked *