09ਜੁਲਾਈ/ ਰੋਜ਼ਾਨਾ ਰਿਪੋਰਟਰ

ਭਾਰਤ ਤੇ ਇੰਗਲੈਂਡ ਵਿਚਾਲੇ ਹੋਣ ਵਾਲਾ ਮੁਕਾਬਲਾ ਬੜਾ ਹੀ ਦਿਲਚਸਪ ਹੋਣ ਵਾਲਾ ਹੈ ਹੈ ਕ੍ਰਿਕਟ ਪ੍ਰੇਮੀਆਂ ਨੂੰ ਭਾਰਤ ਉੱਤੇ ਬਹੁਤ ਉਮੀਦ ਹੈ ਜਾਣਕਾਰੀ ਦੇ ਅਨੁਸਾਰਭਾਰਤ ਅਤੇ ਇੰਗਲੈਂਡ ਵਿਚਾਲੇ ਵੀਰਵਾਰ ਨੂੰ ਖੇਡਿਆ ਜਾਣ ਵਾਲਾ ਪੰਜ ਮੈਚਾਂ ਦੀ ਟੀ-20 ਲੜੀ ਦਾ ਚੌਥਾ ਮੁਕਾਬਲਾ ਕਰੋ ਜਾਂ ਮਰੋ ਵਾਲਾ ਹੋਵੇਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤ 10 ਵਜੇ ਸ਼ੁਰੂ ਹੋਵੇਗਾ। ਸ਼੍ਰੇਅਸ ਅਈਅਰ ਦੀ ਅਗਵਾਈ ਹੇਠਲੀ ਭਾਰਤੀ ਟੀਮ ਲੜੀ ਵਿੱਚ 0-2 ਨਾਲ ਪੱਛੜ ਰਹੀ ਹੈ। ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਮੁੱਖ ਕੋਚ ਗੌਤਮ ਗੰਭੀਰ ਅਤੇ ਚੋਣ ਕਮੇਟੀ ਸਾਹਮਣੇ ਖਿਡਾਰੀਆਂ ਦੀ ਚੋਣ ਵੱਡੀ ਮੁਸ਼ਕਲ ਬਣੀ ਹੋਈ ਹੈ। ਤੀਜੇ ਮੈਚ ਵਿੱਚ ਮਿਲੀ 125 ਦੌੜਾਂ ਦੀ ਕਰਾਰੀ ਹਾਰ ਤੋਂ ਬਾਅਦ ਪ੍ਰਸ਼ੰਸਕ ਸੰਜੂ ਸੈਮਸਨ ਨੂੰ ਟੀਮ ਵਿੱਚ ਸ਼ਾਮਲ ਕਰਨ ਦੀ ਮੰਗ ਕਰ ਰਹੇ ਹਨ। ਸੈਮਸਨ ਦੀ ਵਾਪਸੀ ਲਈ ਉਪ ਕਪਤਾਨ ਤਿਲਕ ਵਰਮਾ ਨੂੰ ਬਾਹਰ ਕੀਤਾ ਜਾ ਸਕਦਾ ਹੈ ਕਿਉਂਕਿ ਉਹ ਪਿਛਲੇ ਕੁਝ ਮੈਚਾਂ ਤੋਂ ਦੌੜਾਂ ਬਣਾਉਣ ਵਿੱਚ ਨਾਕਾਮ ਰਿਹਾ ਹੈ। 15 ਸਾਲਾ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੂੰ ਦਬਾਅ ਮੁਕਤ ਖੇਡਣ ਦਾ ਮੌਕਾ ਦੇਣ ਲਈ ਮੱਧ ਕ੍ਰਮ ਵਿੱਚ ਤਬਦੀਲੀ ਕੀਤੀ ਜਾ ਸਕਦੀ ਹੈ। ਮੈਚ ਦਾ ਆਨੰਦ ਲੈਣ ਲਈ ਲੋਕ ਬੜੀ ਬੇਸਬਰੀ ਦੇ ਨਾਲ ਮੈਚ ਦੀ ਉਡੀਕ ਕਰ ਰਹੇ।
