ਜਲੰਧਰ/ ਆਦਮਪੁਰ/ ਸੁਨੀਲ ਕੁਮਾਰ

ਸਾਰ
ਉੜੀਸਾ ਪੁਲਿਸ ਨੇ ਆਦਮਪੁਰ ਦੇ ਇੱਕ ਵਿਅਕਤੀ ਨੂੰ ਵਿਆਹ ਦਾ ਝਾਂਸਾ ਦੇ ਕੇ ਲੜਕੀ ਨਾਲ ਜਬਰ ਜਨਾਹ ਕਰਨ ਦੇ ਮਾਮਲੇ ਵਿੱਚ ਉੜੀਸਾ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਜਾਣਕਾਰੀ ਅਨੁਸਾਰ ਇਹ ਵਿਅਕਤੀ ਆਦਮਪੁਰ ਦੇ ਇੱਕ ਨਾਮੀ ਡੇਰੇ ਵਿੱਚ ਬਤੌਰ ਸੰਤਾਂ ਦੀ ਸੇਵਾ ਕਰ ਰਿਹਾ ਸੀ ਸੰਤਾਂ ਦੇ ਅਕਾਲ ਚਲਾਣਾ ਤੋਂ ਬਾਅਦ ਛੋਟੀ ਉਮਰੇ ਇਸ ਡੇਰੇ ਵਿੱਚ ਕਾਫੀ ਸਮੇਂ ਤੋਂ ਸੇਵਾ ਕਰ ਰਿਹਾ ਸੀ ਜਾਣਕਾਰੀ ਅਨੁਸਾਰ ਥਾਣਾ ਆਦਮਪੁਰ ਅਧੀਨ ਆਉਂਦੇ ਇਕ ਨਾਮੀ ਡੇਰੇ ਦੇ ਸੇਵਾਦਾਰ ਨੂੰ
ਵਿਸਤਾਰ
ਉੜੀਸਾ ਪੁਲਿਸ ਨੇ ਆਦਮਪੁਰ ਦੇ ਇੱਕ ਵਿਅਕਤੀ ਨੂੰ ਵਿਆਹ ਦਾ ਝਾਂਸਾ ਦੇ ਕੇ ਲੜਕੀ ਨਾਲ ਜਬਰ ਜਨਾਹ ਕਰਨ ਦੇ ਮਾਮਲੇ ਵਿੱਚ ਉੜੀਸਾ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਜਾਣਕਾਰੀ ਅਨੁਸਾਰ ਇਹ ਵਿਅਕਤੀ ਆਦਮਪੁਰ ਦੇ ਇੱਕ ਨਾਮੀ ਡੇਰੇ ਵਿੱਚ ਬਤੌਰ ਸੰਤਾਂ ਦੀ ਸੇਵਾ ਕਰ ਰਿਹਾ ਸੀ ਸੰਤਾਂ ਦੇ ਅਕਾਲ ਚਲਾਣਾ ਤੋਂ ਬਾਅਦ ਛੋਟੀ ਉਮਰੇ ਇਸ ਡੇਰੇ ਵਿੱਚ ਕਾਫੀ ਸਮੇਂ ਤੋਂ ਸੇਵਾ ਕਰ ਰਿਹਾ ਸੀ ਜਾਣਕਾਰੀ ਅਨੁਸਾਰ ਥਾਣਾ ਆਦਮਪੁਰ ਅਧੀਨ ਆਉਂਦੇ ਇਕ ਨਾਮੀ ਡੇਰੇ ਦੇ ਸੇਵਾਦਾਰ ਨੂੰ ਅੱਜ ਉੜੀਸਾ ਤੋਂ ਆਈ ਪੁਲੀਸ ਨੇ ਵਿਆਹ ਦਾ ਝਾਂਸਾ ਦੇ ਕੇ ਜਬਰ ਜਨਾਹ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ ਹੈ। ਇਹ ਸੇਵਾਦਾਰ ਉਕਤ ਡੇਰੇ ਅੰਦਰ ਛੋਟੀ ਉਮਰੇ ਸੰਤਾਂ ਦੀ ਸੇਵਾ ਕਰਦਾ ਰਿਹਾ ਸੀ ਅਤੇ ਸੰਤਾਂ ਦੇ ਅਕਾਲ ਚਲਾਣਾ ਤੋਂ ਬਾਅਦ ਵੀ ਸੇਵਾ ਨਿਭਾ ਰਿਹਾ ਸੀ।ਥਾਣਾ ਮੁਖੀ ਆਦਮਪੁਰ ਪੰਕਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਪੀੜਤ ਕਲਕੱਤਾ ਵਾਸੀ ਲੜਕੀ ਵੱਲੋਂ ਥਾਣਾ ਵਾਲੀਆਂ ਕੌਡਾ ਜ਼ਿਲ੍ਹਾ ਪੁਰੀ ਉੜੀਸਾ ਕੋਲ 23 ਅਪਰੈਲ 2026 ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਸ ਨਾਲ ਅੰਮ੍ਰਿਤਪਾਲ ਸਿੰਘ ਪੁੱਤਰ ਹਰਸੁਲਿੰਦਰ ਸਿੰਘ ਵਾਸੀ ਨਸਰਾਲਾ ਜ਼ਿਲ੍ਹਾ ਹੁਸ਼ਿਆਰਪੁਰ ਥਾਣਾ ਬੁੱਲੋਵਾਲ ਨੇ ਵਿਆਹ ਦਾ ਝਾਂਸਾ ਦੇ ਕੇ ਕਈ ਵਾਰ ਜਬਰ ਜਨਾਹ ਕੀਤਾ ਤੇ ਬਾਅਦ ਵਿਚ ਵਿਆਹ ਕਰਵਾਉਣ ਤੋਂ ਮੁਕਰ ਗਿਆ।ਉੜੀਸਾ ਪੁਲੀਸ ਨੇ ਆਦਮਪੁਰ ਪੁਲੀਸ ਦੇ ਸਹਿਯੋਗ ਨਾਲ ਛਾਪੇਮਾਰੀ ਕਰ ਕੇ ਵੱਖ ਵੱਖ ਧਾਰਾਵਾਂ ਹੇਠ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਹੁਣ ਇਹ ਟੀਮ ਉਸ ਨੂੰ ਜਲੰਧਰ ਦੀ ਅਦਾਲਤ ਵਿਚ ਪੇਸ਼ ਕਰ ਕੇ ਉੜੀਸਾ ਲੈ ਜਾਵੇਗੀ ਜਿੱਥੇ ਅਗਾਂਹ ਮਾਮਲੇ ਦੀ ਕਾਰਵਾਈ ਕੀਤੀ ਜਾਵੇਗੀ
