ਏਅਰ ਕੈਨੇਡਾ ਨੇ ਬਿਨਾ ਲਾਇਸੈਂਸ ਦੇ 27 ਸਾਲਾਂ ਤੋਂ ਸੇਵਾ ਨਿਭਾ ਕੇ ਸੇਵਾ ਮੁਕਤ ਹੋਣ ਵਾਲੇ ਪਾਇਲਟ ਨੂੰ ਕੀਤਾ ਬੇਨਕਾਬ, ਮਾਮਲਾ ਦਰਜ 

ਬਿਊਰੋ/ ਰੋਜ਼ਾਨਾਂ ਰਿਪੋਰਟਰ

ਸਾਰ

ਏਅਰ ਕੈਨੇਡਾ ਤੋਂ ਇੱਕ ਬਹੁਤ ਹੀ ਹੈਰਾਨੀ ਜਨਕ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪੁਲਿਸ ਨੇ ਇੱਕ ਬਿਨਾਂ ਲਾਇਸੈਂਸੀ 27 ਸਾਲ ਨੌਕਰੀ ਕਰਨ ਵਾਲੇ ਜੈਫਰੀ ਵਾਲ ਨਾਮ ਦੇ ਪਾਇਲਟ ਨੂੰ ਗ੍ਰਿਫਤਾਰ ਕਰ ਲਿਆ ਹੈ।

ਵਿਸਤਾਰ

ਏਅਰ ਕੈਨੇਡਾ ਤੋਂ ਇੱਕ ਬਹੁਤ ਹੀ ਹੈਰਾਨੀ ਜਨਕ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪੁਲਿਸ ਨੇ ਇੱਕ ਬਿਨਾਂ ਲਾਇਸੈਂਸੀ 27 ਸਾਲ ਨੌਕਰੀ ਕਰਨ ਵਾਲੇ ਜੈਫਰੀ ਵਾਲ ਨਾਮ ਦੇ ਪਾਇਲਟ ਨੂੰ ਗ੍ਰਿਫਤਾਰ ਕਰ ਲਿਆ ਹੈ।ਪੁਲੀਸ ਨੇ ਉਸ ਖਿਲਾਫ ਕੇਸ ਦਰਜ ਕੀਤਾ ਹੈ।

ਜੈਫਰੀ ਵਾਲ ਬਿਨਾਂ ਲਾਈਸੈਂਸ ਤੋਂ ਹੀ ਕਰਦਾ ਰਿਹਾ ਨੌਕਰੀ, ਰਿਟਾਇਰਮੈਂਟ ਤੋਂ ਬਾਦ ਪੁਲਿਸ ਨੇ ਕੀਤਾ ਕਾਬੂ

2025 ਵਿੱਚ ਏਅਰ ਕੈਨੇਡਾ ਤੋਂ ਸੇਵਾਮੁਕਤ ਹੋਇਆ 59 ਸਾਲਾ ਜੈਫਰੀ ਵਾਲ ਜਾਅਲੀ ਲਾਇਸੈਂਸ ’ਤੇ ਪਾਇਲਟ ਭਰਤੀ ਹੋ ਕੇ ਜਹਾਜ਼ ਉਡਾਉਂਦਾ ਰਿਹਾ। ਇਸ ਦੌਰਾਨ ਉਸ ਨੇ ਛੋਟੇ ਤੇ ਵੱਡੇ ਜਹਾਜ਼ਾਂ ’ਤੇ 900 ਤੋਂ ਵੱਧ ਘਰੇਲੂ ਤੇ ਕੌਮਾਂਤਰੀ ਉਡਾਣਾਂ ਭਰੀਆਂ। ਪੁਲੀਸ ਅਨੁਸਾਰ ਉਸ ਕੋਲ ਕਮਰਸ਼ੀਅਲ ਪਾਇਲਟ ਲਾਇਸੈਂਸ ‘ਏ’ ਤਾਂ ਸੀ, ਪਰ ਉਸ ਨੇ ਕਦੀ ਵੀ ਏਅਰ ਲਾਈਨ ਪਾਇਲਟ ਲਾਇਸੈਂਸ ਹਾਸਲ ਨਹੀਂ ਕੀਤਾ ਜੋ ਕਿ ਬੋਇੰਗ 777 ਵਰਗੇ ਵੱਡੇ ਜਹਾਜ਼ ਉਡਾਉਣ ਲਈ ਜ਼ਰੂਰੀ ਹੁੰਦਾ ਹੈ।

ਜੈਫਰੀ ਵਾਲ ਵੱਖ-ਵੱਖ ਸਮਿਆਂ ’ਤੇ ਏਅਰ ਕੈਨੇਡਾ ਪਾਇਲਟ ਐਸੋਸੀਏਸ਼ਨ ਦੇ ਅਹਿਮ ਅਹੁਦੇ ਵੀ ਸੰਭਾਲਦਾ ਰਿਹਾ,

ਪਰ ਕਿਸੇ ਨੇ ਉਸ ਕੋਲ ਏ ਟੀ ਪੀ ਐੱਲ ਏ ਲਾਇਸੈਂਸ ਹੋਣ ਦਾ ਪਤਾ ਲਾਉਣ ਦੀ ਲੋੜ ਨਹੀਂ ਸਮਝੀ।ਪੁਲੀਸ ਨੂੰ ਉਸ ਦੀ ਚਲਾਕੀ ਦਾ ਪਤਾ ਉਸ ਦੇ ਸੇਵਾਮੁਕਤ ਹੋਣ ਤੋਂ ਬਾਅਦ ਲੱਗਾ ਤਾਂ ਇਸ ਸਾਲ ਪਹਿਲੀ ਜਨਵਰੀ ਤੋਂ ਪੜਤਾਲ ਹੋਣ ਲੱਗੀ। ਇਸ ਦੌਰਾਨ ਉਸ ਦੇ ਘਰ ਦੀ ਤਲਾਸ਼ੀ ਲਈ ਗਈ ਤਾਂ ਉੱਥੋਂ ਮਿਲੇ ਦਸਤਾਵੇਜ਼ਾਂ ਨੇ ਸਾਰੇ ਭੇਤ ਖੋਲ੍ਹ ਦਿੱਤੇ। ਏਅਰ ਕੈਨੇਡਾ ਨੇ ਬੀਤੇ ਦਿਨ ਇਕ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਸੀ ਕਿ ਉਸ ਵੱਲੋਂ ਯਾਤਰੀਆੰ ਦੀ ਸੁਰੱਖਿਆ ਨੂੰ ਪਹਿਲ ਦਿੰਦੇ ਹੋਏ ਹਰੇਕ ਛੇ ਮਹੀਨੇ ਬਾਅਦ ਸਾਰੇ ਪਾਇਲਟਾਂ ਨੂੰ ਤਕਨੀਕੀ ਤੌਰ ’ਤੇ ਅਪਡੇਟ ਕੀਤਾ ਜਾਂਦਾ ਹੈ ਅਤੇ ਸਾਲ ਬਾਅਦ ਹਰੇਕ ਪਾਇਲਟ ਦੀ ਤਕਨੀਕੀ ਕਾਬਲੀਅਤ ਦਾ ਮੁਲਾਂਕਣ ਕਰਨ ਤੋਂ ਬਾਅਦ ਹੀ ਉਸ ਨੂੰ ਅੱਗੇ ਤੋਂ ਜਹਾਜ਼ ਉਡਾਉਣ ਲਈ ਭੇਜਿਆ ਜਾਂਦਾ ਹੈ।

Leave a Reply

Your email address will not be published. Required fields are marked *