ਆਪ ਸਰਕਾਰ ਸਹਾਇਤਾ ਦੇ ਨਾਂ ‘ਤੇ ਗਰੀਬਾਂ ਦੀ ਕਰ ਰਹੀ ਹੈ ਜਲਾਲਤ : ਸੰਜੀਵ ਤਲਵਾੜ

ਆਪ’ ਦੀ ਰਸੋਈ ਸਕੀਮ ਲੋਕਾਂ ਨੂੰ ਮਾਨਸਿਕ ਤੌਰ ‘ਤੇ ਖਰੀਦਣ ਅਤੇ ਸਿਆਸੀ ਰੋਟੀਆਂ ਸੇਕਣ ਦਾ ਸਾਧਨ: ਅਕਾਲੀ ਆਗੂ

ਹੁਸ਼ਿਆਰਪੁਰ 1ਜੂਨ ( ਤਰਸੇਮ ਦੀਵਾਨਾ )

“ਇੱਕ ਪਾਸੇ ਦੇਸ਼ ਦਾ ਲੋੜਵੰਦ ਵਰਗ ਆਰਥਿਕ ਮੰਦਹਾਲੀ ਕਾਰਨ ਬੇਹੱਦ ਦੁਖੀ ਹੈ, ਜਦਕਿ ਦੂਸਰੇ ਪਾਸੇ ਆਮ ਆਦਮੀ ਪਾਰਟੀ (ਆਪ) ਦੇ ਆਗੂ ਸਹਾਇਤਾ ਦੇਣ ਦੇ ਬਹਾਨੇ ਉਹਨਾਂ ਨੂੰ ਜਨਤਕ ਤੌਰ ‘ਤੇ ਇਕੱਠਾ ਕਰਕੇ ਆਪਣੀਆਂ ਰਾਜਨੀਤਿਕ ਰੋਟੀਆਂ ਸੇਕ ਰਹੇ ਹਨ। ਸੋਸ਼ਲ ਮੀਡੀਆ ਅਤੇ ਹੋਰਨਾਂ ਸਾਧਨਾਂ ਰਾਹੀਂ ਗਰੀਬਾਂ ਦੀ ਲਾਚਾਰੀ ਨੂੰ ਨਸ਼ਰ ਕਰਨਾ ਸਿੱਧੇ ਤੌਰ ‘ਤੇ ਮਨੁੱਖੀ ਅਧਿਕਾਰਾਂ ਦਾ ਘਾਣ ਹੈ।”

ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੰਜੀਵ ਤਲਵਾੜ ਨੇ ਅੱਜ ਮੁਹੱਲਾ ਪਿਪਲਾਂ ਵਾਲਾ ਵਿਖੇ ਮੀਨਾ ਕੁਮਾਰੀ ਦੀ ਪ੍ਰਧਾਨਗੀ ਹੇਠ ਹੋਈ ਇੱਕ ਪ੍ਰਭਾਵਸ਼ਾਲੀ ਬੈਠਕ ਨੂੰ ਸੰਬੋਧਿਤ ਕਰਦੇ ਹੋਏ ਕੀਤਾ।

ਬੈਠਕ ਨੂੰ ਸੰਬੋਧਨ ਕਰਦਿਆਂ ਸੰਜੀਵ ਤਲਵਾੜ ਨੇ ‘ਆਪ’ ਸਰਕਾਰ ‘ਤੇ ਤਿੱਖੇ ਹਮਲੇ ਕੀਤੇ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਚਲਾਈ ਗਈ ‘ਆਪ ਦੀ ਰਸੋਈ ਸਕੀਮ’ ਲੋਕਾਂ ਦੀ ਭਲਾਈ ਲਈ ਨਹੀਂ, ਬਲਕਿ ਉਹਨਾਂ ਨੂੰ ਮਾਨਸਿਕ ਤੌਰ ‘ਤੇ ਖਰੀਦਣ ਲਈ ਚਲਾਈ ਗਈ ਹੈ। ਉਹਨਾਂ ਅੱਗੇ ਕਿਹਾ:

“ਲੋੜਵੰਦਾਂ ਨੂੰ ਸਹਾਇਤਾ ਵੰਡਣ ਸਮੇਂ ਉਹਨਾਂ ਦੀਆਂ ਫੋਟੋਆਂ ਖਿੱਚ ਕੇ ਜਨਤਕ ਕਰਨਾ ਆਪਣੇ ਆਪ ਵਿੱਚ ਇੱਕ ਵੱਡਾ ਅਪਰਾਧ ਹੈ। ਇਹ ਲੋਕਾਂ ਦੀ ਸਹਾਇਤਾ ਨਹੀਂ, ਬਲਕਿ ਉਹਨਾਂ ਦੀ ਜਲਾਲਤ (ਬੇਇੱਜ਼ਤੀ) ਹੈ। ਤਲਵਾੜ ਨੇ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਉਹ ਸੱਤਾਧਾਰੀ ਪਾਰਟੀ ਦੇ ਇਹਨਾਂ ਘਟੀਆ ਮਨਸੂਬਿਆਂ ਅਤੇ ਸਿਆਸਤ ਨੂੰ ਸਮਝਣ। ਉਹਨਾਂ ਕਿਹਾ ਕਿ ਸਵਰਗੀ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਜਰੂਰਤਮੰਦ ਲੋਕਾਂ ਨੂੰ ਜੋ ਸਹੂਲਤਾਂ ਪੂਰੇ ਮਾਣ-ਸਤਿਕਾਰ ਨਾਲ ਮਿਲਦੀਆਂ ਸਨ, ਅੱਜ ਆਮ ਆਦਮੀ ਪਾਰਟੀ ਨੇ ਉਹਨਾਂ ਸਭ ਸਹੂਲਤਾਂ ਨੂੰ ਇੱਕ ਖਿਲਵਾੜ ਬਣਾ ਕੇ ਰੱਖ ਦਿੱਤਾ ਹੈ। ਉਹਨਾਂ ਦੋਸ਼ ਲਾਇਆ ਕਿ ਅੱਜ ਪੰਜਾਬ ਵਿੱਚ ਕੇਵਲ ਦੂਸ਼ਣਬਾਜ਼ੀ ਅਤੇ ਗੁੰਡਾਗਰਦੀ ਦੀ ਰਾਜਨੀਤੀ ਸ਼ੁਰੂ ਹੋ ਚੁੱਕੀ ਹੈ, ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ।

ਇਸ ਪ੍ਰਭਾਵਸ਼ਾਲੀ ਸਿਆਸੀ ਬੈਠਕ ਨੂੰ ਹੋਰਨਾਂ ਤੋਂ ਇਲਾਵਾ

ਸੂਰਜ ਸਿੰਘ ਪ੍ਰਧਾਨ, ਆਈ.ਟੀ. ਸੈੱਲ, ਸੰਤੋਖ ਸਿੰਘ, ਗੋਪੀ ਧਾਮੀ ਜ਼ਿਲ੍ਹਾ ਪ੍ਰਧਾਨ, ਵਪਾਰ ਸੈੱਲ, ਰਵਿੰਦਰ ਨਿੱਕਾ ਅਤੇ ਜਸਵਿੰਦਰ ਸਿੰਘ ਨੇ ਵੀ ਸੰਬੋਧਿਤ ਕੀਤਾ। ਇਸ ਮੌਕੇ ਭਾਰੀ ਗਿਣਤੀ ਵਿੱਚ ਸਥਾਨਕ ਨਿਵਾਸੀ ਅਤੇ ਅਕਾਲੀ ਦਲ ਦੇ ਵਰਕਰ ਹਾਜ਼ਰ ਸਨ।

ਫੋਟੋ ਅਜਮੇਰ ਦੀ

ਵਾਨਾ

 

Leave a Reply

Your email address will not be published. Required fields are marked *