
29 ਮਈ/ਰੋਜ਼ਾਨਾ ਰਿਪੋਰਟਰ
ਸਾਰ
ਕੈਨੇਡਾ ਪੁਲਿਸ ਨੇ ਵੱਖ ਵੱਖ ਇਲਜ਼ਾਮਾ ਦੇ ਤਹਿਤ 17 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪੰਜਾਬੀ ਮੂਲ ਦੇ ਹਨ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਉੱਤੇ ਕੈਨੇਡਾ ਅਤੇ ਅਮਰੀਕਾ ਵਿਚਲੇ ਦੱਖਣੀ ਏਸ਼ੀਆਈ ਭਾਈਚਾਰੇ ਨਾਲ ਸਬੰਧਿਤ ਕਾਰੋਬਾਰੀਆਂ ਅਤੇ ਭਾਈਚਾਰੇ ਦੇ ਹੋਰ ਮੈਂਬਰਾਂ ਨੂੰ ਨਿਸ਼ਾਨਾ ਬਣਾਉਣ ਦੇ ਇਲਜ਼ਾਮ ਹਨ।
ਵਿਸਤਾਰ
ਪੰਜਾਬੀਆਂ ਲਈ ਕਨੇਡਾ ਤੋਂ ਬਹੁਤ ਇੱਕ ਹੈਰਾਨੀ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਦੇ ਅਨੁਸਾਰ ਕੈਨੇਡਾ ਪੁਲਿਸ ਨੇ 17 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪੰਜਾਬੀ ਮੂਲ ਦੇ ਹਨ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਉੱਤੇ ਕੈਨੇਡਾ ਅਤੇ ਅਮਰੀਕਾ ਵਿਚਲੇ ਦੱਖਣੀ ਏਸ਼ੀਆਈ ਭਾਈਚਾਰੇ ਨਾਲ ਸਬੰਧਿਤ ਕਾਰੋਬਾਰੀਆਂ ਅਤੇ ਭਾਈਚਾਰੇ ਦੇ ਹੋਰ ਮੈਂਬਰਾਂ ਨੂੰ ਨਿਸ਼ਾਨਾ ਬਣਾਉਣ ਦੇ ਇਲਜ਼ਾਮ ਹਨ।
ਮੁਲਜ਼ਮ ਫਾਰ ਬ੍ਰਦਰਜ਼’ ਨਾਮ ਦੇ ਗੈਂਗ ਨਾਲ ਸਬੰਧਿਤ ਹਨ,
ਪੁਲਿਸ ਮੁਤਾਬਕ ਇਨ੍ਹਾਂ ਵਿੱਚੋਂ ਜ਼ਿਆਦਾਤਰ ‘ਫਾਰ ਬ੍ਰਦਰਜ਼’ ਨਾਮ ਦੇ ਗੈਂਗ ਨਾਲ ਸਬੰਧਿਤ ਹਨ, ਜੋ ਕਥਿਤ ਤੌਰ ਉੱਤੇ ਇੰਟਰਨੈਸ਼ਨਲ ਐਕਸਟੌਰਸ਼ਨ ਭਾਵ ਫਿਰੌਤੀ ਨੈਟਵਰਕ ਚਲਾਉਂਦਾ ਹੈ।ਐਕਸਟੌਰਸ਼ਨ ਟਾਸਕ ਫੋਰਸ ਦੀ ਅਗਵਾਈ ਹੇਠ ਹੋਈ ਜਾਂਚ ਮੁਤਾਬਕ ਸਥਾਨਕ ਕਾਰੋਬਾਰੀਆਂ ਨੂੰ ਵਸੂਲੀ ਲਈ ਡਰਾਉਣ, ਧਮਕਾਉਣ ਅਤੇ ਹਿੰਸਾ ਦੇ ਵੱਧਦੇ ਮਾਮਲਿਆਂ ਦਾ ਪਰਦਾਫਾਸ਼ ਕੀਤਾ ਗਿਆ ਹੈ।ਪੁਲਿਸ ਮੁਤਾਬਕ ਇਹ ਸੰਗਠਿਤ ਅਪਰਾਧਿਕ ਨੈੱਟਵਰਕ ਪੀਲ ਖੇਤਰ ਦੇ ਦੱਖਣੀ ਏਸ਼ੀਆਈ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਕਈ ਹਮਲਿਆਂ ਲਈ ਕਥਿਤ ਤੌਰ ‘ਤੇ ਜ਼ਿੰਮੇਵਾਰ ਹੈ।
ਇਲਜ਼ਾਮ ਹਨ ਕਿ ਮੁਲਜ਼ਮ ਵੱਲੋਂ ਰੈਸਟੋਰੈਂਟਾਂ ਅਤੇ ਟਰੱਕਿੰਗ ਕੰਪਨੀਆਂ ਸਮੇਤ ਕਈ ਕਾਰੋਬਾਰਾਂ ਨੂੰ ਵਸੂਲੀ ਦੀਆਂ ਮੰਗਾਂ ਨਾ ਮੰਨਣ ਤੋਂ ਬਾਅਦ ਵਾਰ-ਵਾਰ ਨਿਸ਼ਾਨਾ ਬਣਾਇਆ ਗਿਆ।
ਜਾਂਚਕਰਤਾਵਾਂ ਮੁਤਾਬਕ ਕਥਿਤ ਤੌਰ ਉੱਤੇ ਦੋ ਮੁਲਜ਼ਮਾਂ ਨੇ ਕੈਲੇਡਨ ਦੇ ਇੱਕ ਰਿਹਾਇਸ਼ ‘ਤੇ ਗੋਲੀਬਾਰੀ ਅਤੇ ਅੱਗਜ਼ਨੀ ਕੀਤੀ ਸੀ। ਇਸ ਤੋਂ ਕੁਝ ਮਿੰਟ ਬਾਅਦ ਬਰੈਂਪਟਨ ਵਿੱਚ ਇੱਕ ਕਾਰੋਬਾਰ ਨੂੰ ਨਿਸ਼ਾਨਾ ਬਣਾਕੇ ਗੋਲੀਬਾਰੀ ਕੀਤੀ ਗਈ।ਕੁੱਲ ਮਿਲਾਕੇ 17 ਮੁਲਜ਼ਮਾਂ ਉੱਤੇ 24 ਵਾਰਦਾਤਾਂ ਨੂੰ ਅੰਜਾਮ ਦੇਣ ਦੇ ਇਲਜ਼ਾਮ ਹਨ। ਇਨ੍ਹਾਂ ਵਿੱਚੋਂ 16 ਹਿੰਸਕ ਘਟਨਾਵਾਂ ਨੂੰ ਕਥਿਤ ਤੌਰ ‘ਤੇ ਫਾਰ ਬ੍ਰਦਰਜ਼ ਗਰੁੱਪ ਵੱਲੋਂ ਅੰਜਾਮ ਦਿੱਤਾ ਗਿਆ ਦੱਸਿਆ ਗਿਆ ਹੈ, ਇਨ੍ਹਾਂ ਵਿੱਚ ਅਗਜ਼ਨੀ ਅਤੇ ਕਈ ਗੋਲੀਬਾਰੀ ਦੀਆਂ ਵਾਰਦਾਤਾਂ ਸ਼ਾਮਲ ਹਨ, ਅਤੇ 324 ਗੋਲੀਆਂ ਚਲਾਉਣ ਦੇ ਮਾਮਲੇ ਹਨ।ਜਾਂਚ ਏਜੰਸੀਆਂ ਦਾ ਮੰਨਣਾ ਹੈ ਕਿ ਇਹ ਗਰੁੱਪ ਬਰੈਂਪਟਨ, ਮਿਸੀਸਾਗਾ, ਕੈਲੇਡਨ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਸਰਗਰਮ ਸੀ ਅਤੇ ਇਸ ਦੇ ਕੈਲੀਫੋਰਨੀਆ ਨਾਲ ਵੀ ਤਾਰ ਜੁੜਦੇ ਹਨ।
