ਜਲੰਧਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਚਾਰ ਸ਼ੂਟਰ ਕੀਤੇ ਕਾਬੂ

 

ਜਲੰਧਰ/ ਸੁਨੀਲ ਕੁਮਾਰ

ਜਲੰਧਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਜੰਗ ਗੈਂਗਸਟਰ ਵਿਰੁੱਧ ਦੇ ਤਹਿਤ ਪੁਲਿਸ ਨੇ ਚਾਰ ਸ਼ੂਟਰਾਂ ਨੂੰ ਕਾਬੂ ਕੀਤਾ ਜਾਣਕਾਰੀ ਅਨੁਸਾਰ ਜਲੰਧਰ ਕਮਿਸ਼ਨਰੇਟ ਪੁਲੀਸ ਅਤੇ ਸੀਆਈਏ ਸਟਾਫ ਨੇ ਗੈਂਗਸਟਰ ਗੋਲਡੀ ਬਰਾੜ ਦੇ ਚਾਰ ਸੂਟਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਅੱਠ ਨਜਾਇਜ਼ ਪਿਸਟਲ ਅਤੇ 45 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਸ ਸਬੰਧੀ ਪੁਲੀਸ ਕਮਿਸ਼ਨਰ ਜਲੰਧਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਡੀਸੀਪੀ ਮਨਪ੍ਰੀਤ ਸਿੰਘ ਢਿੱਲੋਂ, ਏਡੀਸੀਪੀ ਜੈਅੰਤਪੁਰੀ, ਏਸੀਪੀ ਅਮਰਬੀਰ ਸਿੰਘ ਅਤੇ ਇੰਚਾਰਜ ਸੀਆਈਏ ਸੁਰਿੰਦਰ ਕੁਮਾਰ ਨੇ ਅੰਤਰਰਾਸ਼ਟਰੀ ਗੈਂਗਸਟਰ ਗੋਲਡੀ ਬਰਾੜ ਦੇ ਸ਼ੂਟਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਰਣਨੀਤੀ ਬਣਾਈ ਸੀ।ਉਨ੍ਹਾਂ ਦੱਸਿਆ ਕਿ ਜਲੰਧਰ ਕੈਂਟ ਰੋਡ ਗਸ਼ਤ ਦੌਰਾਨ ਉਹਨਾਂ ਨੂੰ ਸੂਚਨਾ ਮਿਲੀ ਕਿ ਕੁਝ ਲੋਕ ਸਵਿਫਟ ਕਾਰ ਵਿੱਚ ਅਸਲਾ ਲੈ ਕੇ ਘੁੰਮ ਰਹੇ ਹਨ। ਪੁਲੀਸ ਨੇ ਡੇਅਰੀ ਕੰਪਲੈਕਸ ਜਮਸ਼ੇਰ ਤੋਂ ਅਰਬਨ ਸਟੇਟ ਫੇਸ ਦੋ ਨੂੰ ਜਾਂਦੀ ਸੜਕ ’ਤੇ ਨਾਕਾਬੰਦੀ ਕਰਕੇ ਸਿਲਵਰ ਰੰਗ ਦੀ ਸਵਿਫਟ ਕਾਰ ਨੂੰ ਰੋਕ ਕੇ ਚੈੱਕ ਕੀਤਾ ਤਾਂ ਚਾਰ ਸ਼ੂਟਰਾਂ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਹੈ।ਉਨ੍ਹਾਂ ਦੱਸਿਆ ਕਿ ਫੜੇ ਗਏ ਸ਼ੂਟਰਾਂ ਦੀ ਪਹਿਚਾਣ ਸੁਖਵੰਤ ਸਿੰਘ ਸੁੱਖਾ ਸੇਖੋ ਪੁੱਤਰ ਰੇਸ਼ਮ ਸਿੰਘ ਵਾਸੀ ਧੀਰਪੁਰ ਥਾਣਾ ਕਰਤਾਰਪੁਰ, ਜੁਗਰਾਜ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਧੀਰਪੁਰ ਥਾਣਾ ਕਰਤਾਰਪੁਰ, ਗੁਰਪ੍ਰੀਤ ਸਿੰਘ ਪੁੱਤਰ ਧਰਮਪਾਲ ਵਾਸੀ ਮਲੀਆ ਥਾਣਾ ਲੋਹੀਆਂ ਅਤੇ ਨੀਦ ਪੁੱਤਰ ਸੇਵਾ ਰਾਮ ਵਾਸੀ ਬਾਜ਼ੀਗਰ ਮੁਹੱਲਾ ਰਾਮਾ ਮੰਡੀ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ ਸ਼ੂਟਰਾਂ ਕੋਲੋਂ ਅੱਠ ਪਿਸਟਲ, 45 ਜ਼ਿੰਦਾ ਕਾਰਤੂਸ ਅਤੇ ਸਵਿਫਟ ਕਾਰ ਬਰਾਮਦ ਹੋਈ ਹੈ।ਪੁਲੀਸ ਮੁਤਾਬਿਕ ਗੈਂਗਸਟਰ ਸੁਖਵੰਤ ਸਿੰਘ ਦੀ ਉਮਰ 28 ਸਾਲ ਹੈ ਅਤੇ ਉਸ ਨੇ ਬੀਏ ਤੱਕ ਪੜ੍ਹਾਈ ਕੀਤੀ ਹੋਈ ਹੈ। ਉਹ ਆਪਣੇ ਤਿੰਨ ਸਾਥੀਆਂ ਨਾਲ ਰਲ ਕੇ ਗੋਲਡੀ ਬਰਾੜ ਦੇ ਕਹਿਣ ’ਤੇ ਸੂਬੇ ਦੇ ਵੱਖ-ਵੱਖ ਜ਼ਿਲਿਆਂ ਵਿੱਚ ਕਤਲ ਕਰਨ ਗੋਲੀਆਂ ਚਲਾਉਣ ਤੇ ਫਿਰੌਤੀਆਂ ਮੰਗਦੇ ਸਨ।ਉਨ੍ਹਾਂ ਦੱਸਿਆ ਕਿ ਸੁਖਵੰਤ ਖਿਲਾਫ ਦਸ, ਜੁਗਰਾਜ ਖਿਲਾਫ ਚਾਰ, ਗੁਰਪ੍ਰੀਤ ਖਿਲਾਫ ਚਾਰ ਮੁਕਦਮੇ ਦਰਜ ਹਨ ਜਦੋਂ ਕਿ ਫੜੇ ਗਏ ਚੌਥੇ ਸ਼ੂਟਰ ਖਿਲਾਫ ਪਹਿਲਾਂ ਕੋਈ ਮੁਕਦਮਾ ਦਰਜ ਨਹੀਂ ਹੈ। ਇਸ ਸਬੰਧੀ ਪੁਲੀਸ ਡਿਵੀਜ਼ਨ ਨੰਬਰ ਸੱਤ ਵਿੱਚ ਮੁਕਦਮਾ ਦਰਜ ਕੀਤਾ ਹੈ। ਬਾਕੀ ਪੁਲਿਸ ਪ੍ਰਸ਼ਾਸਨ ਵੱਲੋਂ ਹੋਰ ਵੀ ਸਬੂਤਾਂ ਨੂੰ ਖੰਗਾਲਿਆ ਜਾ ਰਿਹਾ ਹੈ।।

 

 

Leave a Reply

Your email address will not be published. Required fields are marked *