
ਜਲੰਧਰ/ ਸੁਨੀਲ ਕੁਮਾਰ
ਸ਼੍ਰੀ ਐੱਸ. ਕੇ. ਗਰਗ, ਉਪ ਕਮਿਸ਼ਨਰ (ਆਬਕਾਰੀ), ਜਲੰਧਰ ਜ਼ੋਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਅਤੇ ਸ਼੍ਰੀ ਨਵਜੀਤ ਸਿੰਘ, ਸਹਾਇਕ ਕਮਿਸ਼ਨਰ (ਆਬਕਾਰੀ), ਜਲੰਧਰ ਰੇਂਜ-2 ਦੀ ਨਿਗਰਾਨੀ ਹੇਠ, ਨਾਜਾਇਜ਼ ਸ਼ਰਾਬ ਦੀ ਤਸਕਰੀ ਨੂੰ ਰੋਕਣ ਲਈ ਸ਼੍ਰੀ ਜਸਪ੍ਰੀਤ ਸਿੰਘ, ਆਬਕਾਰੀ ਅਫ਼ਸਰ, ਜਲੰਧਰ ਵੈਸਟ-ਬੀ ਅਤੇ ਸ਼੍ਰੀ ਸੁਮੰਤ ਮਾਹੀ, ਆਬਕਾਰੀ ਨਿਰੀਖਕ, ਜਲੰਧਰ ਨੌਰਥ ਸਰਕਲ ਦੀ ਅਗਵਾਈ ਵਾਲੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ।ਕੱਲ੍ਹ ਮਿਤੀ 06-05-2026 ਨੂੰ, ਆਬਕਾਰੀ ਨਿਰੀਖਕ ਸੋਮੰਤ ਮਾਹੀ ਨੇ ਆਬਕਾਰੀ ਪੁਲਿਸ ਸਟਾਫ ਸਮੇਤ, ਗੁਪਤ ਸੂਚਨਾ ਦੇ ਆਧਾਰ ‘ਤੇ ਗਦਾਈਪੁਰ, ਜਲੰਧਰ ਵਿਖੇ ਮਹਿਤਾਬ ਮੁਹੰਮਦ ਦੀ ਦੁਕਾਨ ‘ਤੇ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ ਪੰਜਾਬ ਕਿੰਗ (ਪਊਏ) 120, ਅੱਧੀਏ 100 ਅਤੇ ਪੰਜਾਬ ਕਲੱਬ ਵਿਸਕੀ ਦੀਆਂ 12 ਬੋਤਲਾਂ ਬਰਾਮਦ ਕੀਤੀਆਂ ਗਈਆਂ (ਕੁੱਲ 8 ਪੇਟੀਆਂ)। ਦੋਸ਼ੀ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ। ਇਸ ਸਬੰਧੀ ਪੁਲਿਸ ਸਟੇਸ਼ਨ ਵਿਖੇ ਐਫ.ਆਈ.ਆਰ (FIR) ਨੰਬਰ 0133 ਮਿਤੀ 06.05.2026 ਦਰਜ ਕੀਤੀ ਗਈ ਹੈ।
