VERKA MILK:ਪੰਜਾਬ ‘ਚ ਵੇਰਕਾ ਦੁੱਧ ਪਾਊਡਰ ਦੇ ਸੈਂਪਲ ਹੋਏ ਫੇਲ,3 ਅਧਿਕਾਰੀਆਂ ਨੂੰ ਕੀਤਾ ਮੁਅੱਤਲ

28 ਮਾਰਚ/ਰੋਜ਼ਾਨਾਂ ਰਿਪੋਰਟਰ

ਪੰਜਾਬ ‘ਚ ਵੇਰਕਾ ਬ੍ਰਾਂਡ ਦੇ ਦੁੱਧ ਪਾਊਡਰ ਦੇ ਸੈਂਪਲ ਫੇਲ੍ਹ ਹੋਣ ਤੋਂ ਬਾਅਦ 3 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸਰਕਾਰ ਨੇ ਲੁਧਿਆਣਾ ਮਿਲਕ ਪਲਾਂਟ ਦੇ ਜੀਐਮ ਦਲਜੀਤ ਸਿੰਘ ਸਮੇਤ ਤਿੰਨ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਹੁਕਮ ਮਿਲਕਫੈੱਡ ਦੇ ਐਮਡੀ ਰਾਹੁਲ ਗੁਪਤਾ ਨੇ ਸ਼ੁੱਕਰਵਾਰ ਨੂੰ ਜਾਰੀ ਕੀਤਾ।ਦਰਅਸਲ ‘ਚ ਭਾਰਤੀ ਫੌਜ ਨੂੰ ਸਪਲਾਈ ਕੀਤੇ ਗਏ ਦੁੱਧ ਪਾਊਡਰ ਦੇ ਸੈਂਪਲ ਫੇਲ ਪਾਏ ਗਏ ਸੀ। ਜਿਸ ਤੋਂ ਬਾਅਦ ਕਰੀਬ 125 ਮੀਟ੍ਰਿਕ ਟਨ ਦੀ ਖੇਪ ਨੂੰ ਗੁਣਵੱਤਾ ਦੇ ਮਾਪਦੰਡਾਂ ਦੀ ਪਾਲਣਾ ਨਾ ਕਰਨ ਕਾਰਨ ਵਾਪਸ ਕਰ ਦਿੱਤਾ ਗਿਆ।ਫੌਜ ਵੱਲੋਂ ਜਾਰੀ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਇਹ ਨਮੂਨੇ 7 ਦਿਨਾਂ ਦੇ ਅੰਦਰ ਸਾਡੇ ਦਫ਼ਤਰ ‘ਚੋਂ ਲੈ ਜਾਵੋ। ਜੇਕਰ ਨਿਰਧਾਰਤ ਸਮੇਂ ਦੇ ਅੰਦਰ ਨਮੂਨੇ ਇਕੱਠੇ ਨਹੀਂ ਕੀਤੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਅਧਿਕਾਰੀਆਂ ਦੀ ਇੱਕ ਕਮੇਟੀ ਦੁਆਰਾ ਨਸ਼ਟ ਕਰ ਦਿੱਤਾ ਜਾਵੇਗਾ ਅਤੇ ਉਸ ਤੋਂ ਬਾਅਦ ਕੋਈ ਦਾਅਵਾ ਸਵੀਕਾਰ ਨਹੀਂ ਕੀਤਾ ਜਾਵੇਗਾ। ਵਿਰੋਧੀ ਧਿਰ ਨੇ ਸਖ਼ਤ ਕਾਰਵਾਈ ਅਤੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ।ਜਿਵੇਂ-ਜਿਵੇਂ ਵਿਵਾਦ ਵਧਦਾ ਗਿਆ, ਵਿਭਾਗ ਨੇ ਇੱਕ ਤੱਥ-ਖੋਜ ਕਮੇਟੀ ਬਣਾਈ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਮੀਡੀਆ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਦੋ ਸੈਂਪਲ ਫੇਲ੍ਹ ਹੋ ਗਏ ਹਨ। ਵੇਰਕਾ ਆਪਣੀ ਜਾਂਚ ਕਰ ਰਿਹਾ ਹੈ। ਜੇਕਰ ਲੋੜ ਪਈ ਤਾਂ ਖੁਰਾਕ ਸਪਲਾਈ ਵਿਭਾਗ ਵੀ ਜਾਂਚ ਕਰੇਗਾ।

Leave a Reply

Your email address will not be published. Required fields are marked *