
ਰਾਜਕੋਟ/ਰੋਜ਼ਾਨਾਂ ਰਿਪੋਰਟਰ
ਰਾਜਕੋਟ ਵਿੱਚ ਇੱਕ ਬਹੁਤ ਹੀ ਸ਼ਰਮਸਾਰ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਅਨੁਸਾਰ ਰਾਜਕੋਟ ਵਿੱਚ ਇੱਕ ਡਾਕਟਰ ਨੇ ਇੱਕ ਕਲੀਨਿਕ ਦੇ ਅੰਦਰ ਲੁਕਵੇਂ ਕੈਮਰੇ ਲਗਾ ਕੇ ਅਤੇ 3,000 ਵੀਡੀਓਜ਼ ਦਾ ਸੰਗ੍ਰਹਿ ਇਕੱਠਾ ਕਰਕੇ ਜ਼ਬਰਮ ਵਸੂਲੀ ਦਾ ਕੰਮ ਕੀਤਾ ਹੈ। ਡਾਕਟਰ ਕਲੀਨਿਕ ਦੇ ਮਾਲਕ ਨੂੰ ਹੀ ਬਲੈਕਮੇਲ ਕਰ ਰਿਹਾ ਸੀ ਅਤੇ ਉਸ ਤੋਂ ਪੈਸੇ ਵਸੂਲ ਰਿਹਾ ਸੀ। ਉਸਨੇ ਇਹ ਵੀਡੀਓ ਕੁਝ ਪੱਤਰਕਾਰਾਂ ਨੂੰ ਵੀ ਸੌਂਪੇ, ਜਿਨ੍ਹਾਂ ਨੇ ਵੀ ਬਾਅਦ ਵਿੱਚ ਕਲੀਨਿਕ ਦੇ ਮਾਲਕ ‘ਤੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵਿੱਚ ਡਾਕਟਰ ਅਤੇ ਬਾਰਾਂ ਹੋਰ ਵਿਅਕਤੀਆਂ ਵਿਰੁੱਧ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ, ਜਿਸ ਵਿੱਚ ਜ਼ਬਰਦਸਤੀ, ਅਪਰਾਧਿਕ ਸਾਜ਼ਿਸ਼, ਅਪਰਾਧਿਕ ਧਮਕੀ (ਜਾਨ ਨੂੰ ਧਮਕੀਆਂ) ਅਤੇ ਆਈਟੀ ਐਕਟ ਦੀ ਉਲੰਘਣਾ ਦੇ ਦੋਸ਼ ਸ਼ਾਮਲ ਹਨ।
