Arrest:ਆਬਕਾਰੀ ਵਿਭਾਗ ਵੱਲੋਂ ਛਾਪੇਮਾਰੀ, ਸ਼ਰਾਬ ਸਮੇਤ ਇਕ ਕਾਬੂ

ਆਬਕਾਰੀ ਵਿਭਾਗ ਵੱਲੋਂ ਛਾਪੇਮਾਰੀ, ਸ਼ਰਾਬ ਸਮੇਤ ਇਕ ਕਾਬੂ

ਜਲੰਧਰ/ 22 ਮਾਰਚ/ਸੁਨੀਲ ਕੁਮਾਰ

ਆਬਕਾਰੀ ਵਿਭਾਗ ਵੱਲੋਂ ਛਾਪੇਮਾਰੀ ਦੌਰਾਨ 49,680 ਮਿਲੀਲੀਟਰ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ।

ਸਹਾਇਕ ਕਮਿਸ਼ਨਰ (ਐਕਸਾਈਜ਼), ਜਲੰਧਰ ਵੈਸਟ ਰੇਂਜ ਨਵਜੀਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀ.ਸੀ. (ਐਕਸਾਈਜ਼) ਐਸ.ਕੇ. ਗਰਗ ਵੱਲੋਂ ਜਾਰੀ ਹਦਾਇਤਾਂ ‘ਤੇ ਇੱਕ ਵਿਸ਼ੇਸ਼ ਟੀਮ, ਜਿਸ ਵਿੱਚ ਜਸਪ੍ਰੀਤ ਸਿੰਘ, ਐਕਸਾਈਜ਼ ਅਫ਼ਸਰ, ਵੈਸਟ-ਬੀ ਅਤੇ ਮਨਜੀਤ ਸਿੰਘ ਢੀਂਡਸਾ, ਐਕਸਾਈਜ਼ ਇੰਸਪੈਕਟਰ, ਐਕਸਾਈਜ਼ ਸਰਕਲ ਬਸਤੀਆਂ ਸ਼ਾਮਲ ਸਨ, ਵੱਲੋਂ ਪੁਲਿਸ ਪਾਰਟੀ ਸਮੇਤ ਗੁਪਤ ਸੂਚਨਾ ਦੇ ਆਧਾਰ ‘ਤੇ ਰਾਜ ਨਗਰ, ਬਸਤੀ ਬਾਵਾ ਖੇਲ, ਕਪੂਰਥਲਾ ਰੋਡ ਸਥਿਤ ‘ਜੂਸ ਕਾਰਨਰ’ ਦੇ ਪਿਛਲੇ ਪਾਸੇ ਇੱਕ ਦੁਕਾਨ ਦੇ ਬੇਸਮੈਂਟ ਵਿੱਚ ਛਾਪੇਮਾਰੀ ਕੀਤੀ।

ਉਨ੍ਹਾਂ ਦੱਸਿਆ ਕਿ ਛਾਪੇਮਾਰੀ ਦੌਰਾਨ 176 ਨਿੱਪ (Nips) ਅਤੇ 48 ਪਿੰਟ (Pints) (ਕੁੱਲ 49,680 ਮਿਲੀਲੀਟਰ) “ਪੰਜਾਬ ਕਿੰਗ” ਸ਼ਰਾਬ ਬਰਾਮਦ ਕੀਤੀ ਗਈ। ਛਾਪੇਮਾਰੀ ਦੌਰਾਨ ਇੱਕ ਵਿਅਕਤੀ, ਜਿਸ ਦੀ ਪਛਾਣ ਬਲਦੀਪ ਸਿੰਘ ਵਾਸੀ ਮੁਹੱਲਾ ਰਾਜ ਨਗਰ, ਬਸਤੀ ਬਾਵਾ ਖੇਲ ਵਜੋਂ ਹੋਈ ਹੈ, ਨੂੰ ਮੌਕੇ ‘ਤੇ ਕਾਬੂ ਕੀਤਾ ਗਿਆ।

ਇਸ ਸਬੰਧੀ ਥਾਣਾ ਬਸਤੀ ਬਾਵਾ ਖੇਲ, ਜਲੰਧਰ ਵਿਖੇ ਮਿਤੀ 21.03.2026 ਨੂੰ ਐਫ.ਆਈ.ਆਰ ਨੰਬਰ 0068 ਦਰਜ ਕੀਤੀ ਗਈ ਹੈ।

Leave a Reply

Your email address will not be published. Required fields are marked *