ਲੁਟੇਰੇ ਨੇ ਫਿਲਮੀ ਸਟਾਈਲ ਵਿੱਚ ਅੱਖਾਂ ‘ਚ ਪਾਈਆਂ ਮਿਰਚਾਂ,ਲੁੱਟੇ 4 ਲੱਖ

ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) 16 ਫ਼ਰਵਰੀ 2026/ਰੋਜ਼ਾਨਾ ਰਿਪੋਰਟਰ

ਮੋਹਾਲੀ ਦੇ ਸਭ ਤੋਂ ਰੁਝੇਵਿਆਂ ਵਾਲੇ ਖੇਤਰ ਫੇਜ਼-7 ਵਿੱਚ ਲੁਟੇਰਿਆਂ ਨੇ ਅਮਨ-ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹੋਏ ਇੱਕ ਵੱਡੀ ਲੁੱਟ ਨੂੰ ਅੰਜਾਮ ਦਿੱਤਾ ਹੈ।ਐਕਸਿਸ ਬੈਂਕ ਦੇ ਏਟੀਐਮ ਵਿੱਚ ਨਕਦੀ ਜਮ੍ਹਾ ਕਰਵਾਉਣ ਆਏ ਇੱਕ ਨਿੱਜੀ ਕੰਪਨੀ ਦੇ ਕਰਮਚਾਰੀ ਦੀਆਂ ਅੱਖਾਂ ਵਿੱਚ ਮਿਰਚ ਪਾਊਡਰ ਪਾ ਕੇ ਲੁਟੇਰੇ ਕਰੀਬ 4 ਲੱਖ ਰੁਪਏ ਨਾਲ ਭਰਿਆ ਬੈਗ ਖੋਹ ਕੇ ਫ਼ਰਾਰ ਹੋ ਗਏ।“ਟੈਲੀ ਲਿੰਕ” ਨਾਮ ਦੀ ਕੰਪਨੀ ਦਾ ਕਰਮਚਾਰੀ, ਜੋ ਏਅਰਟੈੱਲ ਪੇਮੈਂਟਸ ਬੈਂਕ ਦੀ ਨਕਦੀ ਇਕੱਠੀ ਕਰਕੇ ਜਮ੍ਹਾ ਕਰਵਾਉਣ ਆਇਆ ਸੀ। ਜਿਵੇਂ ਹੀ ਕਰਮਚਾਰੀ ਫੇਜ਼-7 ਸਥਿਤ ਐਕਸਿਸ ਬੈਂਕ ਦੇ ਏਟੀਐਮ ਕੋਲ ਪਹੁੰਚਿਆ, ਲੁਟੇਰਿਆਂ ਨੇ ਉਸ ‘ਤੇ ਮਿਰਚਾਂ ਦੇ ਪਾਊਡਰ ਨਾਲ ਹਮਲਾ ਕਰ ਦਿੱਤਾ। ਅੱਖਾਂ ਵਿੱਚ ਜਲਣ ਕਾਰਨ ਜਦੋਂ ਕਰਮਚਾਰੀ ਕੁਝ ਦੇਖਣ ਤੋਂ ਅਸਮਰੱਥ ਹੋ ਗਿਆ, ਤਾਂ ਮੁਲਜ਼ਮ ਪੈਸਿਆਂ ਵਾਲਾ ਬੈਗ ਲੈ ਕੇ ਚੰਪਤ ਹੋ ਗਏ ਬੈਗ ਵਿੱਚ ਕਰੀਬ 4 ਲੱਖ ਰੁਪਏ ਦੀ ਨਕਦੀ ਮੌਜੂਦ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਘਟਨਾ ਉਸ ਜਗ੍ਹਾ ਵਾਪਰੀ ਜਿੱਥੇ NRI ਸੈੱਲ ਅਤੇ ਸਾਈਬਰ ਸੈੱਲ ਵਰਗੇ ਅਹਿਮ ਪੁਲਿਸ ਦਫ਼ਤਰ ਮਹਿਜ਼ 100 ਮੀਟਰ ਦੀ ਦੂਰੀ ‘ਤੇ ਸਥਿਤ ਹਨ। ਦਿਨ-ਦਿਹਾੜੇ ਅਤੇ ਇੰਨੀ ਸੁਰੱਖਿਆ ਵਾਲੇ ਇਲਾਕੇ ਵਿੱਚ ਹੋਈ ਇਸ ਵਾਰਦਾਤ ਨੇ ਪੁਲਿਸ ਦੀ ਗਸ਼ਤ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।ਪੁਲਿਸ ਨੇ ਗੁਰਜੋਤ ਸਿੰਘ (ਕੰਪਨੀ ਮਾਲਕ) ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਲਿਆ ਹੈ। ਵਾਰਦਾਤ ਦੀ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਪੁਲਿਸ ਵੱਲੋਂ ਇੱਕ ਮੁਲਜ਼ਮ ਦੀ ਤਸਵੀਰ ਜਾਰੀ ਕੀਤੀ ਗਈ ਹੈ ਅਤੇ ਸ਼ਹਿਰ ਵਿੱਚ ਨਾਕਾਬੰਦੀ ਕਰਕੇ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *