ਮਾਂ ਨੇ ਕੀਤਾ ਆਪਣੀ ਹੀ ਧੀ ਦਾ 5ਲੱਖ ਚ ਸੌਦਾ, ਚੜੀ ਪੁਲਿਸ ਦੇ ਹੱਥੇ

ਲੁਧਿਆਣਾ/ਰੋਜ਼ਾਨਾਂ ਰਿਪੋਰਟਰ

ਲੁਧਿਆਣਾ ਜ਼ਿਲ੍ਹੇ ਦੀ ਪਲਿਸ ਵੱਲੋਂ ਅੱਜ ਵੱਡੇ ਖੁਲਾਸੇ ਕਰਦੇ ਹੋਏ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਲਿਆਂਦਾ ਹੈ। ਇਸ ਵਿੱਚ ਛੋਟੇ ਬੱਚਿਆਂ ਦੀ ਖਰੀਦੋ ਫਰੋਖਤ ਕੀਤੇ ਜਾ ਰਹੇ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕਾਮਯਾਬੀ ਹਾਸਿਲ ਕਰਦੇ ਹੋਏ ਕਈ ਮੁਲਜ਼ਮ ਗ੍ਰਿਫਤਾਰ ਕੀਤੇ ਹਨ। ਇੱਕ ਨਵਜੰਮੇ ਬੱਚੇ ਨੂੰ ਵੇਚਣ ਅਤੇ ਖਰੀਦਣ ਵਾਲੇ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚ ਬੱਚੇ ਦੀ ਮਾਂ, ਆਸ਼ਾ ਵਰਕਰ ਅਤੇ ਖ਼ਰੀਦਣ ਵਾਲੀ ਮਹਿਲਾ ਦੇ ਨਾਲ 2 ਹੋਰ ਲੋਕਾਂ ਦੀ ਗ੍ਰਿਫਤਾਰੀ ਹੋਈ ਹੈ।ਪੁਲਿਸ ਵੱਲੋਂ ਮਨੁੱਖੀ ਤਸਕਰੀ ਤਹਿਤ ਗੰਭੀਰ ਧਰਾਵਾਂ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਤਿੰਨ ਮੁਲਜ਼ਮ ਜੋ ਬਾਈ ਨੇਮ ਐਫਆਈਆਰ ਵਿੱਚ ਸ਼ਾਮਿਲ ਹਨ, ਉਨ੍ਹਾਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਇਸ ਨੂੰ ਲੈ ਕੇ ਅੱਜ ਏਡੀਸੀਪੀ ਸਮੀਰ ਵਰਮਾ ਵੱਲੋਂ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਅਹਿਮ ਖੁਲਾਸੇ ਕੀਤੇ ਗਏ ਹਨ।ਜਾਣਕਾਰੀ ਦਿੰਦੇ ਹੋਏ ਏਡੀਸੀਪੀ ਸਮੀਰ ਵਰਮਾ ਨੇ ਦੱਸਿਆ ਕਿ “ਇੱਕ ਨਵਜੰਮੀ ਬੱਚੀ (ਜਿਸ ਦਾ ਜਨਮ 13 ਫ਼ਰਵਰੀ ਨੂੰ ਹੋਇਆ) ਨੂੰ ਵੇਚਣ ਦੇ ਮਾਮਲੇ ਵਿੱਚ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਮਿਲੀ ਸੀ ਕੀ ਇੱਕ ਨਵਜੰਮੇ ਬੱਚੇ ਦਾ ਸੌਦਾ ਕੀਤਾ ਜਾ ਰਿਹਾ ਹੈ। ਇਹ 2 ਲੱਖ 10 ਹਜ਼ਾਰ ਵਿੱਚ ਸੌਦਾ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਬੱਚੇ ਦੀ ਮਾਂ ਜਿਸ ਦੀਆਂ ਪਹਿਲਾਂ 4 ਕੁੜੀਆਂ ਹਨ, 5ਵੀਂ ਕੁੜੀ ਹੁਣ ਉੱਤੇ ਉਸ ਨੂੰ ਨਹੀਂ ਰੱਖਣਾ ਚਾਹੁੰਦੀ ਸੀ। ਇਸ ਦੇ ਚੱਲਦੇ ਹਸਪਤਾਲ ਕੰਮ ਕਰਦੀ ਮਹਿਲਾ ਆਸ਼ਾ ਵੱਲੋਂ ਸੌਦਾ ਕਰਵਾਇਆ ਗਿਆ ਅਤੇ ਮੋਗਾ ਤੋਂ ਇੱਕ ਹੋਰ ਮਹਿਲਾ ਖਰੀਦਣ ਲਈ ਪਹੁੰਚੀ। ਇਹਨਾਂ ਨੂੰ ਮੌਕੇ ਉੱਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ।”

Leave a Reply

Your email address will not be published. Required fields are marked *