ਜਲੰਧਰ ਪਠਾਨਕੋਟ ਰੋਡ ਉੱਪਰ ਹੋਇਆ ਇੱਕ ਭਿਆਨਕ ਸੜਕ ਹਾਦਸਾ,

ਜਲੰਧਰ 16 ਫ਼ਰਵਰੀ:ਸੁਨੀਲ ਕੁਮਾਰ
ਜਲੰਧਰ ਦੇ ਪਠਾਨਕੋਟ ਰੋਡ ਤੇ ਇੱਕ ਰਾਹਗੀਰ ਤੋਂ ਸੂਚਨਾ ਮਿਲੀ ਕਿ ਨੂਰਪੁਰ ਅੱਡੇ ਦੇ ਨੇੜੇ ਐਕਸੀਡੈਂਟ ਹੋ ਗਿਆ,SSF ਟੀਮ ਨੇ ਮੌਕੇ ਤੇ ਪਹੁੰਚ ਕੇ ਦੇਖਿਆ ਕਿ ਇਕ ਕੈਂਟਰ ਕੰਨਟੇਨਰ ਜੋ ਕਿ ਜਲੰਧਰ ਵਾਲੀ ਸਾਈਡ ਨੂੰ ਜਾ ਰਿਹਾ ਸੀ ਸੰਤੁਲਨ ਵਿਗੜਣ ਕਰਕੇ ਜੰਗਲੇ ਨੂੰ ਤੋੜ ਕੇ ਡਵਾਈਡਰ ਨੂੰ ਕ੍ਰਾਸ ਕਰ ਕੇ ਟਾਂਡੇ ਵਾਲੀ ਸਾਈਡ ਨੂੰ ਜਾ ਰਹੇ ਇਕ ਕੈਂਟਰ ਵਿੱਚ ਟਕਰਾ ਗਿਆ ਜਿਸ ਕਰਕੇ ਕੈਂਟਰ ਪਲਟ ਗਿਆ ਤੇ ਕੈਂਟਰ ਦੇ ਪਿੱਛੇ ਆ ਰਹੀ ਗੱਡੀ ਦੇ ਸਾਈਡ ਲੱਗਣ ਕਰਕੇ ਕਾਰ ਵੀ ਹਾਦਸਾ ਗ੍ਰਸਤ ਹੋ ਗਈ SSF ਟੀਮ ਦੇ ਪਹੁੰਚਣ ਤੋਂ ਪਹਿਲਾ ਜ਼ਖਮੀ ਵਿਅਕਤੀ ਨੂੰ ਪਬਲਿਕ ਦੁਆਰਾ ਕੈਪੀਟਲ ਹਸਪਤਾਲ ਜਲੰਧਰ ਦਾਖ਼ਲ ਕਰਵਾਇਆ ਗਿਆ l SSF ਟੀਮ ਨੇ ਕੋਨਾ ਦੀ ਮਦਦ ਨਾਲ ਟ੍ਰੈਫਿਕ ਨੂੰ ਕੰਟਰੋਲ ਕੀਤਾ l SSF ਟੀਮ ਨੇ HYDRA ਬੁਲਾ ਕੇ ਦੋਵੇਂ ਵਹੀਕਲਾਂ ਨੂੰ ਸਾਈਡ ਤੇ ਕਰਵਾ ਕੇ ਰੋਡ ਕਲੀਅਰ ਕਰਵਾਇਆ ਮੌਕੇ ਤੇ 112 ਗੱਡੀ ਦੇ ਮੁਲਾਜਮ ਤੇ ਥਾਣਾ ਮਕਸੂਦਾ ਦੇ IO ASI ਕੇਵਲ ਸਿੰਘ ਵੀ ਮੌਜੂਦ ਸਨ
