ਬਿਕਰਮ ਮਜੀਠੀਆ ਦੀ ਆਵਾਜ਼ ਨੂੰ ਦਬਾਉਣ ਦੀ ਸਾਜਿਸ਼ ਨਾਕਾਮ ਹੋਈ-ਲਾਲੀ ਬਾਜਵਾ

ਬਿਕਰਮ ਮਜੀਠੀਆ ਦੀ ਆਵਾਜ਼ ਨੂੰ ਦਬਾਉਣ ਦੀ ਸਾਜਿਸ਼ ਨਾਕਾਮ ਹੋਈ-ਲਾਲੀ ਬਾਜਵਾ

ਅਕਾਲੀ ਆਗੂਆਂ ਵੱਲੋਂ ਮਜੀਠੀਆ ਦੀ ਰਿਹਾਈ ’ਤੇ ਵੰਡੇ ਗਏ ਲੱਡੂ

ਹੁਸ਼ਿਆਰਪੁਰ 3 ਫਰਵਰੀ ( ਤਰਸੇਮ ਦੀਵਾਨਾ ) – ਮਾਨਯੋਗ ਸੁਪਰੀਮ ਕੋਰਟ ਵੱਲੋਂ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਦਿੱਤੀ ਵੱਡੀ ਰਾਹਤ ਨੇ ਸਾਬਿਤ ਕਰ ਦਿੱਤਾ ਹੈ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸਿਆਸੀ ਬਦਲਾਖੋਰੀ ਦੇ ਤਹਿਤ ਆਪਣੇ ਵਿਰੋਧੀਆਂ ਦੀ ਆਵਾਜ ਨੂੰ ਬੰਦ ਕਰਨ ਦੀ ਸਾਜਿਸ਼ ਕਰ ਰਹੀ ਹੈ, ਇਹ ਪ੍ਰਗਟਾਵਾ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਸ਼ਹਿਰੀ ਜਤਿੰਦਰ ਸਿੰਘ ਲਾਲੀ ਬਾਜਵਾ ਵੱਲੋਂ ਆਪਣੇ ਗ੍ਰਹਿ ਵਿਖੇ ਕੀਤਾ ਗਿਆ ਅਤੇ ਇਸ ਦੌਰਾਨ ਮੌਜੂਦ ਅਕਾਲੀ ਆਗੂਆਂ ਵੱਲੋਂ ਖੁਸ਼ੀ ਵਿੱਚ ਲੱਡੂ ਵੰਡੇ ਗਏ। ਲਾਲੀ ਬਾਜਵਾ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਬਿਕਰਮ ਸਿੰਘ ਮਜੀਠੀਆ ਵੱਲੋਂ ਸੂਬੇ ਦੀ ਆਪ ਸਰਕਾਰ ਦੀਆਂ ਗਲਤ ਨੀਤੀਆਂ ਨੂੰ ਜਿੱਥੇ ਲੋਕਾਂ ਦੀ ਕਚਹਿਰੀ ਵਿੱਚ ਰੱਖਿਆ ਗਿਆ ਉੱਥੇ ਹੀ ਆਮ ਆਦਮੀ ਪਾਰਟੀ ਵੱਲੋਂ ਕੀਤੀ ਗਈ ਵਾਅਦਾਖਿਲਾਫੀ ਦੇ ਵਿਰੁੱਧ ਆਵਾਜ ਬੁਲੰਦ ਕੀਤੀ ਗਈ ਜਿਸ ਤੋਂ ਘਬਰਾਈ ਹੋਈ ਆਪ ਸਰਕਾਰ ਵੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਝੂਠੇ ਕੇਸ ਵਿੱਚ ਫਸਾ ਕੇ ਜੇਲ੍ਹ ਭੇਜਿਆ ਗਿਆ ਲੇਕਿਨ ਸੱਤ ਮਹੀਨਿਆਂ ਦੌਰਾਨ ਸਰਕਾਰ ਕੋਈ ਵੀ ਸਬੂਤ ਜਟਾਉਣ ਵਿੱਚ ਨਕਾਮ ਰਹੀ ਜਿਸ ਕਾਰਨ ਮਾਨਯੋਗ ਸੁਪਰੀਮ ਕੋਰਟ ਵੱਲੋਂ ਬਿਕਰਮ ਸਿੰਘ ਮਜੀਠੀਆ ਦੇ ਹੱਕ ਵਿੱਚ ਫੈਸਲਾ ਸੁਣਾਇਆ ਗਿਆ। ਉਨ੍ਹਾਂ ਕਿਹਾ ਕਿ ਜਿਹੜੇ ਝੂਠ ਬੋਲ ਕੇ ਆਪ ਦੇ ਆਗੂਆਂ ਨੇ ਸੱਤਾ ਹਾਸਿਲ ਕੀਤੀ ਉਸ ਪ੍ਰਤੀ ਇਨ੍ਹਾਂ ਲੋਕਾਂ ਨੂੰ ਜਵਾਬ ਦੇਣਾ ਪਵੇਗਾ। ਲਾਲੀ ਬਾਜਵਾ ਨੇ ਕਿਹਾ ਕਿ ਅਕਾਲੀ ਦਲ ਬਹੁਤ ਹੀ ਤਕੜੇ ਤਰੀਕੇ ਨਾਲ ਵਾਪਸੀ ਕਰ ਰਿਹਾ ਹੈ ਕਿਉਂਕਿ ਸੂਬੇ ਦੇ ਲੋਕ ਜਾਣ ਚੁੱਕੇ ਹਨ ਕਿ ਅਕਾਲੀ ਦਲ ਹੀ ਪੰਜਾਬ ਦੇ ਹੱਕਾਂ ਤੇ ਹਿੱਤਾਂ ਦੀ ਰਾਖੀ ਕਰ ਸਕਦਾ ਹੈ। ਲਾਲੀ ਬਾਜਵਾ ਨੇ ਕਿਹਾ ਕਿ ਮੌਜੂਦਾ ਆਪ ਸਰਕਾਰ ਮਖੌਲ ਦੀ ਪਾਤਰ ਬਣ ਚੁੱਕੀ ਹੈ ਕਿਉਂਕਿ ਇਸ ਪਾਰਟੀ ਦੇ ਜਿਨ੍ਹਾਂ ਆਗੂਆਂ ਨੂੰ ਲੋਕਾਂ ਨੇ ਵੋਟ ਪਾ ਕੇ ਵਿਧਾਇਕ-ਮੰਤਰੀ ਬਣਾਇਆ ਸੀ ਉਨ੍ਹਾਂ ਦੀ ਖੁਦ ਆਪਣੀ ਸਰਕਾਰ ਵਿੱਚ ਕਿਤੇ ਸੁਣਵਾਈ ਨਹੀਂ ਕਿਉਂਕਿ ਸਾਰੇ ਫੈਸਲਾ ਦਿੱਲੀ ਦੀ ਨਕਾਰੀ ਹੋਈ ਆਪ ਲੀਡਰਸ਼ਿਪ ਲੈ ਰਹੀ ਹੈ। ਇਸ ਮੌਕੇ , ਬਲਰਾਜ ਸਿੰਘ ਚੌਹਾਨ, ਅਜਮੇਰ ਸਿੰਘ ਸਹੋਤਾ, ਜਪਿੰਦਰ ਅਟਵਾਲ, ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ, ਰਵਿੰਦਰਪਾਲ ਸਿੰਘ ਮਿੰਟੂ, ਕੁਲਦੀਪ ਸਿੰਘ ਢੱਡੇ, ਸੁਖਵਿੰਦਰ ਸੁੱਖੀ ਆਦਿ ਵੀ ਹਾਜਰ ਸਨ।

Leave a Reply

Your email address will not be published. Required fields are marked *