ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਵਲੋਂ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਮੌਕੇ 10 ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ

ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਵਲੋਂ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਮੌਕੇ 10 ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ

ਜਲੰਧਰ, 26 ਜਨਵਰੀ : (ਸੁਨੀਲ ਕੁਮਾਰ)77ਵੇਂ ਗਣਤੰਤਰ ਦਿਵਸ ਮੌਕੇ ਅੱਜ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਖਣਨ ਤੇ ਭੂ-ਵਿਗਿਆਨ, ਜਲ ਸਰੋਤ ਅਤੇ ਭੂਮੀ ਤੇ ਜਲ ਸੰਭਾਲ ਮੰਤਰੀ ਬਰਿੰਦਰ ਕੁਮਾਰ ਗੋਇਲ ਵਲੋਂ ਭਾਰਤ-ਚੀਨ, ਭਾਰਤ-ਪਾਕਿਸਤਾਨ ਜੰਗਾਂ ਅਤੇ ਹੋਰ ਵੱਖ-ਵੱਖ ਓਪਰੇਸ਼ਨਾਂ ਦੌਰਾਨ ਜ਼ਿਲ੍ਹੇ ਦੇ ਸ਼ਹੀਦ ਹੋਏ 10 ਸੈਨਿਕਾਂ ਦੇ 10 ਪਰਿਵਾਰਾਂ ਦਾ ਸਨਮਾਨ ਕੀਤਾ ਗਿਆ।

ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਵਲੋਂ ਭਾਰਤ-ਚੀਨ ਜੰਗ ਵਿੱਚ ਸ਼ਹੀਦ ਹੋਏ ਸਿਪਾਹੀ ਪ੍ਰਕਾਸ਼ ਸਿੰਘ ਪਿੰਡ ਖੁੱਡਿਆਲ ਦੀ ਧਰਮ ਪਤਨੀ ਪਿਆਰ ਕੌਰ, ਸਿਪਾਹੀ ਕੇਵਲ ਸਿੰਘ ਪਿੰਡ ਖੁਸਰੋਪੁਰ ਦੀ ਧਰਮ ਪਤਨੀ ਸੁਰਜੀਤ ਕੌਰ, ਨਾਇਬ ਸੂਬੇਦਾਰ ਮੋਹਨ ਸਿੰਘ ਪਿੰਡ ਸੰਗਰਾਂਵਾਲੀ ਦੇ ਲੜਕੇ ਜਸਵਿੰਦਰ ਸਿੰਘ ਤੇ ਭਾਰਤ-ਪਾਕਿ ਜੰਗ ਵਿੱਚ ਸ਼ਹੀਦ ਹੋਏ ਸੀ.ਐਫ.ਐਨ. ਸਵਰਨ ਚੰਦ ਪਿੰਡ ਜੰਡੂ ਸਿੰਘਾ ਦੀ ਧਰਮ ਪਤਨੀ ਮਹਿੰਦਰ ਕੌਰ, ਸਿਪਾਹੀ ਗੁਰਮੀਤ ਸਿੰਘ ਪਿੰਡ ਕੰਡੋਲਾ ਦੀ ਧਰਮ ਪਤਨੀ ਸਵਰਨ ਕੌਰ, ਸਿਪਾਹੀ ਮੰਗਲ ਸਿੰਘ, ਰਾਮਾ ਮੰਡੀ ਦੀ ਧਰਮ ਪਤਨੀ ਸਤਿਆ ਦਾ ਸਨਮਾਨ ਕੀਤਾ ਗਿਆ।

ਇਸੇ ਤਰ੍ਹਾਂ ਕੈਬਨਿਟ ਮੰਤਰੀ ਵਲੋਂ ਮਾਈਨ ਬਲਾਸਟ ਵਿੱਚ ਸ਼ਹੀਦ ਹੋਏ ਸਿਪਾਹੀ ਮੋਹਨ ਸਿੰਘ ਪਿੰਡ ਕੰਗ ਸਾਬੂ ਦੀ ਧਰਮ ਪਤਨੀ ਹਰਬੰਸ ਕੌਰ, ਓਪਰੇਸ਼ਨ ਪਵਨ ਵਿੱਚ ਸ਼ਹੀਦ ਹੋਏ ਸਿਪਾਹੀ ਗੁਰਬਖਸ਼ ਸਿੰਘ ਪਿੰਡ ਕੰਗਨੀਵਾਲ ਦੀ ਧਰਮ ਪਤਨੀ ਗੁਰਦੀਪ ਕੌਰ, ਓਪਰੇਸ਼ਨ ਮੇਘਦੂਤ ਵਿੱਚ ਸ਼ਹੀਦ ਹੋਏ ਰਾਈਫ਼ਲ ਮੈਨ ਬਲਬੀਰ ਸਿੰਘ ਪਿੰਡ ਗਿੱਲ ਦੀ ਪਰਿਵਾਰਕ ਮੈਂਬਰ ਅਵਤਾਰ ਕੌਰ ਅਤੇ ਓਪਰੇਸ਼ਨ ਰਕਸ਼ਕ ਵਿੱਚ ਸ਼ਹੀਦ ਹੋਏ ਨਾਇਬ ਸੂਬੇਦਾਰ ਤਰਸੇਮ ਸਿੰਘ ਪਿੰਡ ਡਰੋਲੀ ਕਲਾਂ ਦੀ ਧਰਮ ਪਤਨੀ ਕਮਲੇਸ਼ ਕੌਰ ਦਾ ਸਨਮਾਨ ਕੀਤਾ ਗਿਆ।

Leave a Reply

Your email address will not be published. Required fields are marked *