19 FLCRP ਨੂੰ ਸਰਟੀਫਿਕੇਟ ਅਤੇ ਟੂਲ ਕਿੱਟ ਵੰਡੀਆਂ

 19 FLCRP ਨੂੰ ਸਰਟੀਫਿਕੇਟ ਅਤੇ ਟੂਲ ਕਿੱਟ ਵੰਡੀਆਂ ਜਲੰਧਰ 14ਅਗਸਤ (ਸੁਨੀਲ ਕੁਮਾਰ)ਰੂਡਸੈਟ ਸੰਸਥਾ (ਪੇਂਡੂ  ਵਿਕਾਸ  ਅਤੇ ਸਵੈ-ਰੋਜਗਾਰ ਸਿਖਲਾਈ ਸੰਸਥਾ), ਜਲੰਧਰ ਵਿਖੇ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ, ਮਾਣਯੋਗ ਵਰਿੰਦਰ ਸਿੰਘ ਬਾਜਵਾ ਜੀ ਦੀ ਅਗੁਵਾਈ ਹੇਠ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਕੁੱਲ 19 FLCRP ਨੂੰ 6 ਦਿਨਾਂ ਦੀ ਟ੍ਰੇਨਿੰਗ ਕਰਵਾਈ ਗਈ। ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਜਿਲ੍ਹਾ ਜਲੰਧਰ ਵਿੱਚ ਪੇਂਡੂ ਖੇਤਰਾਂ ਦੇ ਗਰੀਬ ਪਰਿਵਾਰਾਂ ਦੀਆਂ ਔਰਤਾਂ ਦੇ ਸਵੈ-ਸਹਾਇਤਾ ਸਮੂਹ ਬਣਾਉਣ ਅਤੇ ਉਹਨਾਂ ਦਾ ਸਮਾਜਿਕ ਅਤੇ ਆਰਥਿਕ ਜੀਵਨ ਪੱਧਰ ਉੱਚਾ ਚੁੱਕਣ ਦੀ ਦਿਸ਼ਾ ਵਿੱਚ ਕੰਮ ਕੀਤਾ ਜਾ ਰਿਹਾ ਹੈ। ਐਫ.ਐਲ.ਸੀ.ਆਰ.ਪੀ. (ਸਮੂਹਾਂ ਦੇ ਮੈਂਬਰਾਂ) ਨੂੰ ਟ੍ਰੇਨਿੰਗ ਦੌਰਾਨ ਵਿੱਤੀ ਸਾਖਰਤਾ ( ਵਿੱਤੀ ਯੋਜਨਾਬੰਦੀ, ਸਮਝਦਾਰ ਖ਼ਰਚਾ, ਸਮਾਰਟ ਸੇਵਿੰਗ, ਪਰਿਪੱਕ ਉਧਾਰ, ਬੀਮੇ, ਪੈਨਸ਼ਨ) ਬਾਰੇ ਜਾਣਕਾਰੀ ਦਿੱਤੀ ਗਈ। ਇਹ ਐਫ.ਐਲ.ਸੀ.ਆਰ.ਪੀ. ਟ੍ਰੇਨਿੰਗ ਉਪਰਾਂਤ ਪਿੰਡਾਂ ਵਿੱਚ ਜਾ ਕੇ ਵਿੱਤੀ ਸਾਖਰਤਾ ਦੇ ਕੈਪ ਲਗਾ ਕੇ ਲੋਕਾਂ ਨੂੰ ਬਚਤ, ਬੈਂਕਾਂ ਦੇ ਫ਼ਾਇਦੇ, ਬੀਮੇ ਅਤੇ ਪੈਨਸ਼ਨ ਬਾਰੇ ਲੋਕਾਂ ਨੂੰ ਜਾਗਰੂਕ ਕਰਨਗੇ। ਟ੍ਰੇਨਿੰਗ ਉਪਰੰਤ 19 FLCRP ਨੂੰ ਸਰਟੀਫਿਕੇਟ ਅਤੇ ਟੂਲ ਕਿੱਟ ਵੰਡੀਆਂ ਗਈਆਂ। ਇਸ ਮੌਕੇ ਤੇ ਰੂਡਸੈੱਟ ਸੰਸਥਾ ਦੇ ਡਾਇਰੈਕਟਰ ਤਰੁਣ ਕੁਮਾਰ ਸੇਠੀ, ਡੀ. ਪੀ. ਐਮ.ਸੁਖਵੰਤ ਕੌਰ, ਡੀ.ਐਫ.ਐਮ. ਕੋਮਲ ਕਸ਼ਯਪ, ਮਾਸਟਰ ਟ੍ਰੇਨਰ ਵਿਕਾਸ ਬਕਸ਼ੀ ਅਤੇ ਰਾਹੁਲ ਸਿੰਘ, ਐਮ. ਆਈ. ਐਸ. ਬਲਜਿੰਦਰ ਸਿੰਘ, ਸੀਨੀਅਰ ਫੈਕਲਟੀ ਪਰਗਟ ਸਿੰਘ ਮੌਜੂਦ ਸਨ।  ਤਰੁਣ ਕੁਮਾਰ ਸੇਠੀ, ਨਿਰਦੇਸ਼ਕ, ਰੂਡਸੇਟ ਸੰਸਥਾ, ਜਲੰਧਰ।

ਸੱਤ ਮੈਂਬਰੀ ਅੰਤਰ-ਮੰਤਰਾਲਾ ਕੇਂਦਰੀ ਟੀਮ ਨੇ ਜਲੰਧਰ ਵਿਖੇ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਹੋਏ ਨੁਕਸਾਨ ਦਾ ਲਿਆ ਜਾਇਜ਼ਾ

ਸੱਤ ਮੈਂਬਰੀ ਅੰਤਰ-ਮੰਤਰਾਲਾ ਕੇਂਦਰੀ ਟੀਮ ਨੇ ਜਲੰਧਰ ਵਿਖੇ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਹੋਏ ਨੁਕਸਾਨ ਦਾ ਲਿਆ ਜਾਇਜ਼ਾ ਹੜ੍ਹਾਂ ਕਾਰਨ 25 ਪਿੰਡਾਂ ‘ਚ 22476 ਏਕੜ ਰਕਬੇ, 13108 ਏਕੜ ‘ਚ…

ਸੰਸਦ ਮੈਂਬਰ ਸੁਸ਼ੀਲ ਰਿੰਕੂ ਵਲੋਂ ਲੋਕਤੰਤਰੀ ਢਾਂਚੇ ਨੂੰ ਬਚਾਉਣ ਲਈ ਇਕਜੁੱਟ ਹੋਣ ਦਾ ਸੱਦਾ

ਸੰਸਦ ਮੈਂਬਰ ਸੁਸ਼ੀਲ ਰਿੰਕੂ ਵਲੋਂ ਲੋਕਤੰਤਰੀ ਢਾਂਚੇ ਨੂੰ ਬਚਾਉਣ ਲਈ ਇਕਜੁੱਟ ਹੋਣ ਦਾ ਸੱਦਾ ਸੰਸਦ ਦੇ ਬਾਹਰ ਰੋਸ ਪ੍ਰਦਰਸ਼ਨ ਕਰਦੇ…

ਬਸਪਾ ਆਗੂਆਂ ਤੇ ਵਰਕਰਾਂ ਤੇ ਹਾਈਵੇ ਐਕਟ ਦੇ ਪਏ ਝੂਠੇ ਪਰਚਿਆਂ ਦੀ ਸ਼ਿਕਾਇਤ ਪਹੁੰਚੀ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਕੋਲ

ਬਸਪਾ ਆਗੂਆਂ ਤੇ ਵਰਕਰਾਂ ਤੇ ਹਾਈਵੇ ਐਕਟ ਦੇ ਪਏ ਝੂਠੇ ਪਰਚਿਆਂ ਦੀ ਸ਼ਿਕਾਇਤ ਪਹੁੰਚੀ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਕੋਲ ਜਲੰਧਰ…

पंजाब पहले ही नशे की गर्त में डूबा,रही सही कसर मान सरकार ने महिलाओं के लिए शराब के ठेके खोलकर पूरी की : जनार्दन शर्मा

पंजाब पहले ही नशे की गर्त में डूबा,रही सही कसर मान सरकार ने महिलाओं के लिए शराब के ठेके खोलकर…

ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਹਲਕਾ ਇੰਚਾਰਜ ਬੀਬੀ ਸੁਨੀਤਾ ਚੌਧਰੀ ਵੱਲੋਂ ਵਰਕਰਾਂ ਨਾਲ ਮੀਟਿੰਗ ਅੱਜ

ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਹਲਕਾ ਇੰਚਾਰਜ ਬੀਬੀ ਸੁਨੀਤਾ ਚੌਧਰੀ ਵੱਲੋਂ ਵਰਕਰਾਂ ਨਾਲ ਮੀਟਿੰਗ ਅੱਜ ਬਲਾਚੌਰ ,…

भाजपा प्रदेश अध्यक्ष सुनील जाखड़ की अध्यक्षता में भाजपा शिष्टमंडल ने पंजाब के राज्यपाल से की मुलाकात।

भाजपा प्रदेश अध्यक्ष सुनील जाखड़ की अध्यक्षता में भाजपा शिष्टमंडल ने पंजाब के राज्यपाल से की मुलाकात। जालंधर 27 जुलाई…

ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਫਿਰੋਜ਼ਪੁਰ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ

ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਫਿਰੋਜ਼ਪੁਰ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ   ਫਿਰੋਜ਼ਪੁਰ 15ਜੁਲਾਈ (ਬਿਊਰੋ)ਅੱਜ ਪੰਜਾਬ…

ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਪੰਜਾਬ ਵਿੱਚ ਹੜ੍ਹ ਇੱਕ ਸੋਚੀ ਸਮਝੀ ਸਾਜਿਸ਼

ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਪੰਜਾਬ ਵਿੱਚ ਹੜ੍ਹ ਇੱਕ ਸੋਚੀ ਸਮਝੀ ਸਾਜਿਸ਼ ਪੰਜਾਬ 14ਜੁਲਾਈ (ਬਿਊਰੋ)ਸ਼੍ਰੋਮਣੀ…