ਸੰਤੋਖਪੁਰਾ ਨੀਵੀਂ ਆਬਾਦੀ ਕਬਾੜ ਦੀ ਦੁਕਾਨ ਤੇ ਹੋਇਆ ਵੱਡਾ ਬਲਾਸਟ, ਇੱਕ ਦੀ ਮੌਤ ਦੋ ਜ਼ਖਮੀ
ਧਮਾਕਾ ਇਨਾ ਜਬਰਦਸਤ ਸੀ ਕੇ ਨਾਲ ਲੱਗਦੇ ਸਕੂਲ ਦੇ ਸ਼ੀਸ਼ੇ ਤੱਕ ਟੁੱਟ ਗਏ

ਜਲੰਧਰ (ਸੁਨੀਲ ਕੁਮਾਰ) ਜਲੰਧਰ ਦੇ ਸੰਤੋਖਪੁਰਾ ਨੀਵੀਂ ਆਬਾਦੀ ਤੋਂ ਇੱਕ ਕਬਾੜ ਦੀ ਦੁਕਾਨ ਤੋਂ ਬਲਾਸਟ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਇੱਕ ਦੀ ਮੌਤ ਤੇ ਦੋ ਹੋਰ ਜ਼ਖਮੀ ਹੋ ਗਏ ਮ੍ਰਿਤਕ ਦੀ ਪਹਿਚਾਣ ਸ਼ਿਵ ਮੰਗਲ ਵਾਸੀ ਸੰਤੋਖਪੁਰਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਗਮੋਦਰ ਨਾਮ ਦਾ ਇੱਕ ਵਿਅਕਤੀ ਪਿਛਲੇ ਦੋ ਸਾਲਾਂ ਤੋਂ ਸੰਤੋਖਪੁਰਾ ਨੀਵੀਂ ਆਬਾਦੀ ਵਿੱਚ ਕਬਾੜ ਦਾ ਗੋਦਾਮ ਚਲਾ ਰਿਹਾ ਸੀ ਤੇ ਸਵੇਰੇ ਤਿੰਨ ਲੋਕ ਗੁਦਾਮ ਵਿੱਚ ਕੰਮ ਕਰ ਰਹੇ ਸਨ ਜਦੋਂ ਇਹ ਜ਼ਬਰਦਸਤ ਧਮਾਕਾ ਹੋਇਆ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਅੱਠ ਦੇ ਪੁਲਿਸ ਮੌਕੇ ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ। ਥਾਣਾ ਮੁਖੀ ਸਾਹਿਲ ਚੌਧਰੀ ਨੇ ਕਿਹਾ ਕਿ ਉਹ ਤੇ ਉਹਨਾਂ ਦੀ ਟੀਮ ਜਾਂਚ ਵਿੱਚ ਲੱਗੀ ਹੋਈ ਹੈ ਤੇ ਉਹਨਾਂ ਨੇ ਧਮਾਕੇ ਬਾਰੇ ਫੋਰੇਂਸਿਕ ਟੀਮ ਨੂੰ ਵੀ ਸੂਚਿਤ ਕਰ ਦਿੱਤਾ ਹੈ ਟੀਮ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਏਗੀ ਮੌਕੇ ਤੇ ਵਾਰਡ ਨੰਬਰ 76 ਦੇ ਕੌਂਸਲਰ ਰਾਜੇਸ਼ ਠਾਕੁਰ ਵੀ ਪਹੁੰਚ ਗਿਆ ਉਹਨਾਂ ਦੱਸਿਆ ਕਿ ਜਿਹੜਾ ਇੱਥੇ ਮਾਹੌਲ ਸੀ ਬਹੁਤ ਮੰਦਭਾਗਾ ਮਾਹੌਲ ਸੀ ਬਹੁਤ ਦੁੱਖ ਵਾਲਾ ਮਾਹੌਲ ਸੀ। ਮੈਂ ਦੇਖਿਆ ਇਥੋਂ ਧੂਆਂ ਨਿਕਲਦਾ ਸੀ ਜਿਹੜਾ ਬਲਾਸਟ ਹੋਇਆ ਉਸ ਦੀ ਆਵਾਜ਼ ਲਗਭਗ ਇਕ ਕਿਲੋਮੀਟਰ ਤੱਕ ਗਈ ਹੋਣੀ ਹੈ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਇਹ ਕੰਪਰੈਸ਼ਰ ਦੀ ਆਵਾਜ਼ ਨਹੀਂ ਬਲਕਿ ਕਿਸੇ ਬੰਬ ਦੀ ਆਵਾਜ਼ ਹੋਵੇ।
ਥਾਣਾ ਅੱਠ ਦੇ ਥਾਣਾ ਮੁਖੀ ਸਾਹਿਲ ਚੌਧਰੀ ਅਨੁਸਾਰ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਕਬਾੜ ਦੀ ਫੈਕਟਰੀ ਵਿੱਚ ਬਲਾਸਟ ਹੋਇਆ ਮੈਂ ਵੀ ਮੌਕੇ ਤੇ ਪਹੁੰਚਿਆ ਇਸ ਬਲਾਕ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਘਾਇਲ ਹੋ ਗਏ। ਅਸੀਂ ਫੋਰੈਨਸਿਕ ਟੀਮ ਨੂੰ ਵੀ ਇਤਲਾਹ ਦੇ ਦਿੱਤੀ ਹੈ ਅਤੇ ਉਹ ਜਾਂਚ ਕਰੇਗੀ ਕਿ ਇਹ ਇੱਕ ਕੰਪਰੈਸ਼ਰ ਦਾ ਬਲਾਸਟ ਹੈ ਜਾਂ ਕੋਈ ਹੋਰ ਚੀਜ਼ ਦੇ ਫਟਣ ਕਾਰਨ ਇੰਨਾ ਵੱਡਾ ਬਲਾਸਟ ਹੋਇਆ।
