ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਉਮੀਦਵਾਰ ਪਹੁੰਚੇ ਜੈਤੇਵਾਲੀ

ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਉਮੀਦਵਾਰ ਪਹੁੰਚੇ ਜੈਤੇਵਾਲੀ

ਜਲੰਧਰ (ਸੁਨੀਲ) 12 ਦਿਸੰਬਰ: ਜੈਤੇਵਾਲੀ :- ਪੰਜਾਬ ਵਿੱਚ ਹੋ ਰਹੀਆਂ ਸੰਮਤੀ ਦੀ ਚੌਣਾਂ ਨੂੰ ਲੈ ਕੇ ਪਤਾਰਾ ਜੌਨ ਦੇ ਜ਼ਿਲਾ ਪ੍ਰੀਸ਼ਦ ਉਮੀਦਵਾਰ ਕੁਲਵਿੰਦਰ ਸਿੰਘ ਬਾਘਾ ਸਾਬਕਾ ਸਰਪੰਚ ਬੋਲੀਨਾ ਦੋਆਬਾ ਅਤੇ ਬਲਾਕ ਸੰਮਤੀ ਦੇ ਉਮੀਦਵਾਰ ਹਰਜੀਤ ਸਿੰਘ ਕੰਗਣੀਵਾਲ ਆਪਣੇ ਸਾਥੀਆਂ ਸਮੇਤ ਘਰ-ਘਰ ਜਾ ਕੇ ਆਪਣੀਆਂ ਵੋਟਾਂ ਦੀ ਮੰਗ ਕੀਤੀ।

ਇਸ ਸਬੰਧੀ ਤਹਿਲਕਾ ਐਟੀ ਕੁਰੱਪਸ਼ਨ ਸੁਸਾਇਟੀ ਦੇ ਚੇਅਰਮੈਨ ਰਾਜ ਕੁਮਾਰ ਅਰੋੜਾ ਨੇ ਦੱਸਿਆ ਕਿ ਅੱਜ ਜ਼ਿਲ੍ਹਾ ਪ੍ਰੀਸ਼ਦ ਦੇ ਕਾਂਗਰਸੀ ਉਮੀਦਵਾਰ ਕੁਲਵਿੰਦਰ ਬਾਘਾ ਅਤੇ ਬਲਾਕ ਸੰਮਤੀ ਦੇ ਕਾਂਗਰਸੀ ਉਮੀਦਵਾਰ ਹਰਜੀਤ ਸਿੰਘ ਨੇ ਪਿੰਡ ਜੈਤੇਵਾਲੀ ਦੇ ਘਰ -ਘਰ ਵਿੱਚ ਜਾ ਕੇ ਆਪਣੀਆਂ ਵੋਟਾਂ ਦੀ ਮੰਗ ਕਰਨ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਵਿਖੇ ਨਤਮਸਤਕ ਹੋਏ ਤਾਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਵਿੰਦਰ ਕੁਮਾਰ, ਸਾਬਕਾ ਸਰਪੰਚ ਤਰਸੇਮ ਲਾਲ ਪਵਾਰ, ਪੰਚ ਊਸ਼ਾ ਰਾਣੀ, ਪੰਚ ਅਮਿਤ ਪਵਾਰ, ਚੇਅਰਮੈਨ ਗੁਰਨਾਮ ਸਿੰਘ, ਤਰਲੋਚਨ ਸਿੰਘ, ਮਨੀ ਕੁਮਾਰ ਅਰੋੜਾ ਯੁਵਾ ਪ੍ਰਧਾਨ ਗਲੋਬਲ ਮੀਡੀਆ ਨੈੱਟਵਰਕ, ਬਲਵੰਤ ਸਿੰਘ ਟੈਂਟ ਵਾਲੇ, ਸਾਬਕਾ ਪੰਚ ਬੂਟਾ ਰਾਮ ਮਹਿਮੀ, ਸੈਕਟਰੀ ਰਾਮ ਰਤਨ, ਰਾਜਾ, ਪਵਾਰ ਸੇਵਾਦਾਰ ਜਠੇਰੇ ਪਵਾਰਆਦਿ ਨੇ ਉਨ੍ਹਾਂ ਨੂੰ ਸਿਰੋਪਾਓ ਪਹਿਨਾ ਕੇ ਨਿਵਾਜਿਆ ਅਤੇ ਭਰੋਸਾ ਦਿਵਾਇਆ ਕਿ ਉਹ ਆਪਣੇ ਇਸ ਨਗਰ ਤੋਂ ਦੋਹਾਂ ਹੀ ਉਮੀਦਵਾਰਾਂ ਨੂੰ ਸ਼ਾਨਦਾਰ ਜਿੱਤ ਦਿਵਾਕੇ ਭੇਜਣਗੇ। ਇਸ ਮੌਕੇ ਉਨ੍ਹਾਂ ਨਾਲ ਐਡਵੋਕੇਟ ਪ੍ਰਵੀਨ ਕੁਮਾਰ ਨਈਅਰ, ਸਰਪੰਚ ਕੰਗਣੀਵਾਲ, ਜਥੇਦਾਰ ਮੱਖਣ ਸਿੰਘ, ਸਾਬਕਾ ਬਲਾਕ ਸੰਮਤੀ ਮੈਂਬਰ ਮੋਹਨ ਲਾਲ ਬੋਲੀਨਾ, ਸਾਬਕਾ ਸਰਪੰਚ ਪ੍ਰਗਟ ਸਿੰਘ ਪਤਾਰਾ ਅਤੇ ਹੋਰ ਕਾਂਗਰਸੀ ਆਗੂਆਂ ਨੇ ਵੀ ਸ਼ਿਰਕਤ ਕਰਦੇ ਹੋਏ ਆਪਣੇ ਕਾਂਗਰਸੀ ਉਮੀਦਵਾਰਾਂ ਲਈ ਵੋਟਾਂ ਦੀ ਮੰਗ ਕੀਤੀ।

Leave a Reply

Your email address will not be published. Required fields are marked *