ਜਲੰਧਰ ਹਲਕੇ ਦੀਆਂ ਗਲੀਆਂ ਵਿੱਚੋਂ ਆਉਂਦੀ ਹੈ ਇੱਕੋ ਅਵਾਜ਼ ‘ਭਾਜਪਾ ਜ਼ਿੰਦਾਬਾਦ’ : ਮਨੋਜ ਤਿਵਾੜੀ

ਜਲੰਧਰ, 6 ਮਈ (ਸੁਨੀਲ ਕੁਮਾਰ ) : ਜਲੰਧਰ ਉਮੜ ਕੇ ਬੋਲਾ ਅਬ ਰੰਗ ਲੈ ਬਸੰਤੀ ਚੋਲਾ, ਆਇਆ ਹੈ ਮਨੋਜ ਤਿਵਾੜੀ ਨਰਿੰਦਰ ਮੋਦੀ ਕਾ ਚੇਲਾ। ਇਹ ਸਤਰਾਂ ਗਾ ਕੇ ਸਮਾਗਮ ਨੂੰ ਸੰਬੋਧਿਤ ਕਰਦੇ ਹੋਏ ਭਾਜਪਾ ਦੇ ਦਿੱਲੀ ਤੋਂ ਲੋਕ ਸਭਾ ਮੈਂਬਰ ਤੇ ਮਸ਼ਹੂਰ ਗਾਇਕ ਮਨੋਜ ਤਿਵਾੜੀ ਨੇ ਕਿਹਾ ਕਿ ਜਲੰਧਰ ਲੋਕ ਸਭਾ ਹਲਕੇ ਦੇ ਸੂਝਵਾਨ ਵੋਟਰਾਂ ਨੇ ਭਾਜਪਾ ਨੂੰ ਜਿਤਾਉਣ ਦਾ ਮਨ ਬਣਾ ਲਿਆ ਹੈ ਅਤੇ ਇੱਥੋਂ ਦੀਆਂ ਗਲੀਆਂ ਵਿੱਚੋਂ ਇੱਕੋ ਅਵਾਜ਼ ਆ ਰਹੀ ਹੈ ਤੇ ਉਹ ਹੈ ‘ਭਾਜਪਾ ਜ਼ਿੰਦਾਬਾਦ’। ਉਹਨਾਂ ਜਲੰਧਰ ਲੋਕ ਸਭਾ ਹਲਕੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਲੀਂਡ ਨਾਲ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਜਿਤਾ ਕੇ ਕੇਦਰ ਸਰਕਾਰ ਵਿੱਚ ਆਪਣਾ ਹਿੱਸਾ ਪਾਉਣ।
ਮਨੋਜ ਤਿਵਾੜੀ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਬਿਨਾਂ ਕਿਸੇ ਭੇਦ ਭਾਵ, ਸਾਰੀਆਂ ਸਕੀਮਾਂ ਨੂੰ ਸਫਲਤਾ ਪੂਰਵਕ ਹਰ ਸੂਬੇ ‘ਚ ਲਾਗੂ ਕਰਦੀ ਹੈ ਤੇ ਜਦੋਂ ਵੀ ਦੇਸ਼ ਤੇ ਕੋਈ ਸੰਕਟ ਆਉਂਦਾ ਹੈ ਤਾਂ ਦੇਸ਼ ਵਾਸੀਆਂ ਦੀ ਬਿਨਾਂ ਕਿਸੇ ਭੇਦ ਭਾਵ ਦੇ ਮੱਦਦ ਕਰਦੀ ਹੈ। ਤਿਵਾੜੀ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਨੂੰ ਸ਼ਹਿਰਾਂ ਦੇ ਨਾਲ ਨਾਲ ਪਿੰਡਾ ਵਿੱਚ ਵੀ ਭਾਰੀ ਸਮਰਥਨ ਮਿਲ ਰਿਹਾ ਹੈ, ਜਿਸ ਤੋ ਇੱਕ ਗੱਲ ਤਾਂ ਸਾਫ਼ ਹੈ ਕਿ ਆਉਣ ਵਾਲਾ ਸਮਾਂ ਹੁਣ ਭਾਰਤੀ ਜਨਤਾ ਪਾਰਟੀ ਦਾ ਹੈ। ਉਹਨਾਂ ਕਿਹਾ ਕਿ ਪਹਿਲਾ ਕਾਂਗਰਸ ਪਾਰਟੀ ਨੇ ਪੂਰੇ ਦੇਸ਼ ਦਾ ਬਹੁਤ ਨੁਕਸਾਨ ਕੀਤਾ, ਪੰਜਾਬ ਨੂੰ ਵੀ ਬਰਬਾਦ ਕੀਤਾ ਤੇ ਹੁਣ ਪੰਜਾਬੀਆ ਨਾਲ ਝੂਠੇ ਵਾਅਦੇ ਕਰਕੇ ਪੰਜਾਬ ਦੀ ਸੱਤਾ ਤੇ ਕਾਬਜ ਹੋਈ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਪੰਜਾਬੀਆ ਦਾ ਜੀਣਾ ਹਰਾਮ ਕਰ ਰੱਖਿਆ ਹੈI ਸੂਬੇ ਦੇ ਸਾਰੇ ਵਰਗ ਪੰਜਾਬ ਸਰਕਾਰ ਦੇ ਖਿਲਾਫ ਧਰਨੇ ਪ੍ਰਦਰਸ਼ਨ ਕਰ ਰਹੇ ਹਨ, ਪਰ ਸਰਕਾਰ ਦੇ ਕੰਨਾਂ ਤੇ ਜੂੰ ਨਹੀ ਸਰਕ ਰਹੀ। ਉਹਨਾਂ ਕਿਹਾ ਕਿ ਭਾਜਪਾ ਪੰਜਾਬੀਆ ਦੇ ਸਾਰੇ ਸੁਪਨੇ ਪੂਰੇ ਕਰੇਗੀ। ਉਹਨਾਂ ਕਿਹਾ ਕਿ ਸਾਡੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਦੀ ਯੋਗ ਅਗਵਾਈ ‘ਚ ਸਮੁੱਚੀ ਲੀਡਰਸ਼ਿਪ ਦੀ ਮਿਹਨਤ ਸਦਕਾ ਪੰਜਾਬ ਭਾਜਪਾ ਪੰਜਾਬੀਆ ਦੀ ਪਹਿਲੀ ਪਸੰਦੀਦਾ ਪਾਰਟੀ ਬਣ ਗਈ ਹੈ ਅਤੇ ਹੁਣ ਲੋਕਾਂ ਦੀ ਪਿਆਰ ਦੀ ਬਦੌਲਤ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਜਲੰਧਰ ਲੋਕਸਭਾ ਜਿਮਣੀ ਚੋਣ ‘ਚ ਜਿੱਤ ਹਾਸਲ ਕਰ ਕੇ ਭਾਜਪਾ ਪੰਜਾਬ ‘ਚ ਇੱਕ ਨਵਾਂ ਇਤਿਹਾਸ ਸਿਰਜੇਗੀ।
