ਵਿਕਾਸ ਖੁਣੋ ਪਿਛੜ ਗਏ ਪੰਜਾਬ ਨੂੰ ਦੁਬਾਰਾ ਲੀਹ ਤੇ ਲਿਆਉਣ ਲਈ ਸ਼੍ਰੋਮਣੀ ਅਕਾਲੀ ਦਲ ਜਰੂਰੀ : ਬਾਜਵਾ,ਤਲਵਾੜ,ਲੱਖੀ, ਲਾਲੀ,ਭਾਰਦਵਾਜ
ਜ਼ਿਲਾ ਪਰਿਸ਼ਦ ਉਮੀਦਵਾਰ ਇਕਬਾਲ ਸਿੰਘ ਗੋਪੀ ਦੇ ਦਫਤਰ ਦਾ ਕੀਤਾ ਉਦਘਾਟਨ।

ਹੁਸ਼ਿਆਰਪੁਰ 4 ਦਸੰਬਰ ( ਤਰਸੇਮ ਦੀਵਾਨਾ ) – ਵਿਕਾਸ ਖੁਣੋ ਪਿਛੜ ਗਏ ਪੰਜਾਬ ਨੂੰ ਦੁਬਾਰਾ ਲੀਹ ਤੇ ਲਿਆਉਣ ਲਈ ਸ਼੍ਰੋਮਣੀ ਅਕਾਲੀ ਦਲ ਦਾ ਸਰਕਾਰ ਬਣਾਉਣਾ ਜਰੂਰੀ ਹੈ ਕਿਉਂਕਿ ਪੰਜਾਬ ਪੱਖੀ ਸੋਚ ਕੇਵਲ ਖੇਤਰੀ ਪਾਰਟੀ ਹੀ ਰੱਖ ਸਕਦੀ ਹੈ ਤੇ ਬਾਹਰਲੀਆਂ ਪਾਰਟੀਆਂ ਨੇ ਹਮੇਸ਼ਾ ਪੰਜਾਬ ਅਤੇ ਪੰਜਾਬੀਅਤ ਨਾਲ ਧੋਖਾ ਕੀਤਾ ਹੈ। ਉਪਰੋਕਤ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਸਾਬਕਾ ਰਾਜ ਸਭਾ ਮੈਂਬਰ ਵਰਿੰਦਰ ਸਿੰਘ ਬਾਜਵਾ ਨੇ ਅੱਜ ਬਜਵਾੜਾ ਵਿਖੇ ਜਿਲਾ ਪਰਿਸ਼ਦ ਉਮੀਦਵਾਰ ਇਕਬਾਲ ਸਿੰਘ ਗੋਪੀ ਦੇ ਚੁਣਾਵੀ ਦਫਤਰ ਦਾ ਉਦਘਾਟਨ ਕਰਦੇ ਹੋਏ ਕਹੇ । ਇਸ ਮੌਕੇ ਦਿਹਾਤੀ ਜ਼ਿਲਾ ਪ੍ਰਧਾਨ ਲਖਬੀਰ ਸਿੰਘ ਲੱਖੀ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਰਹਿਨੁਮਾਈ ਹੇਠ ਜਿਲਾ ਹੁਸ਼ਿਆਰਪੁਰ ਸਾਰੇ ਜਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੁਣਾਵਾਂ ਨੂੰ ਜੋਰ ਸ਼ੋਰ ਨਾਲ ਲੜ ਕੇ ਜਿੱਤ ਪ੍ਰਾਪਤ ਕੀਤੀ ਜਾਵੇਗੀ। ਪ੍ਰੋਗਰਾਮ ਨੂੰ ਸੰਬੋਧਿਤ ਕਰਦਿਆਂ ਸ਼ਹਿਰੀ ਜਿਲਾ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ਨੇ ਕਿਹਾ ਅਕਾਲੀ ਦਲ ਦੇ ਸਾਰੇ ਵਰਕਰ ਇੱਕਜੁੱਟ ਹੋ ਕੇ ਸਰਕਾਰ ਦੇ ਹਰ ਜ਼ੁਲਮ ਦਾ ਮੁਕਾਬਲਾ ਕਰ ਰਹੇ ਹਨ ਤੇ ਆਉਣ ਵਾਲੇ ਸਮੇਂ ਵਿੱਚ ਸਰਕਾਰ ਦੇ ਕਿਸੇ ਵੀ ਧੱਕੇ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸੰਜੀਵ ਤਲਵਾੜ ਨੇ ਹੁੰਗਾਰਾ ਦਿੱਤਾ ਕਿ ਇਹ ਚੁਣਾਵ ਪੰਜਾਬ ਸਰਕਾਰ ਦੀ ਰਹਿੰਦੀ ਖੂੰਦੀ ਨੀਹ ਵੀ ਹਿਲਾ ਦੇਣਗੇ। ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਵਰਕਰਾਂ ਦਾ ਧੰਨਵਾਦ ਕਰਦਿਆਂ ਜਹਾਨ ਖੇਲਾ ਸਰਕਲ ਪ੍ਰਧਾਨ ਜਗਤਾਰ ਸਿੰਘ ਨੇ ਭਰੋਸਾ ਦਵਾਇਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਹਰ ਇੱਕ ਵਰਕਰ ਬੂਥ ਤੇ ਪੂਰਾ ਪਹਿਰਾ ਦਵੇਗਾ। ਇਸ ਮੌਕੇ ਸ਼ਮਸ਼ੇਰ ਸਿੰਘ ਭਾਰਦਵਾਜ਼, ਨਰਿੰਦਰ ਸਿੰਘ, ਹਰਜੀਤ ਸਿੰਘ, ਨੀਤੀ ਤਲਵਾੜ, ਪ੍ਰੀਆ ਸੈਣੀ ਦੇ ਨਾਲ ਨਾਲ ਵੱਖ-ਵੱਖ ਪਿੰਡਾਂ ਦੇ ਪੰਚ ਸਰਪੰਚ ਅਤੇ ਹੋਰ ਸੈਂਕੜਾ ਵਰਕਰ ਵੀ ਮੌਜੂਦ ਸਨ।
ਫੋਟੋ ਅਜਮੇਰ ਦੀਵਾਨਾ
