ਸਰਕਾਰੀ ਸਕੂਲ ਫਤਿਹਪੁਰ ਭੱਟਲਾਂ ਵਿਖੇ ਮਨਾਇਆ ਗਿਆ ਭਾਰਤੀ ਸੰਵਿਧਾਨ ਦਿਹਾੜਾ

ਹੁਸ਼ਿਆਰਪੁਰ, 26 ਨਵੰਬਰ (ਤਰਸੇਮ ਦੀਵਾਨਾ)- ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਕਾਰਜਕਾਰੀ ਪ੍ਰਿੰਸੀਪਲ ਬਲਦੇਵ ਸਿੰਘ ਧੁੱਗਾ ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਤਿਹਪੁਰ ਭੱਟਲਾਂ ਵਿਖੇ ਭਾਰਤੀ ਸੰਵਿਧਾਨ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹੀ ਗਈ। ਇਸ ਮੌਕੇ ਕਾਰਜਗਾਰੀ ਪ੍ਰਿੰਸੀਪਲ ਬਲਦੇਵ ਸਿੰਘ ਧੁੱਗਾ ਨੇ ਵਿਦਿਆਰਥੀਆਂ ਨੂੰ ਸੰਵਿਧਾਨ ਦੀ ਮਹੱਤਤਾ ਬਾਰੇ ਦੱਸਿਆ। ਲੈਕਚਰਾਰ ਗੁਰਦੀਪ ਸਿੰਘ ਨੇ ਸੰਵਿਧਾਨ ਵਿੱਚ ਦਰਜ ਮੌਲਿਕ ਅਧਿਕਾਰਾਂ ਅਤੇ ਮੌਲਿਕ ਕਰਤੱਵਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਲੈਕਚਰਾਰ ਜਸਵਿੰਦਰ ਸਿੰਘ ਸਹੋਤਾ, ਅੰਮ੍ਰਿਤਪਾਲ ਸਿੰਘ, ਸੰਜੀਵ ਕੁਮਾਰ ਕਲਸੀ, ਤਿਲਕ ਕੁਮਾਰ, ਦਲਵੀਰ ਸਿੰਘ, ਅਨੂਪ ਸਿੰਘ, ਮੋਹਨ ਲਾਲ, ਦੇਵ ਦੱਤ, ਲਖਬੀਰ ਸਿੰਘ, ਦਵਿੰਦਰ ਸਿੰਘ, ਬਲਵੰਤ ਸਿੰਘ, ਮਮਤਾ ਰਾਣੀ, ਸਵਿਤਾ, ਰੋਜੀ ਸਿੰਘ, ਰਮਨੀਤ ਕੌਰ, ਸੁਮਨ ਬਾਲਾ ਆਦਿ ਸਮੇਤ ਸਮੂਹ ਵਿਦਿਆਰਥੀ ਹਾਜ਼ਰ ਸਨ।
ਫੋਟੋ ਅਜਮੇਰ ਦੀਵਾਨਾ
