ਮਨੂਵਾਦੀ ਸੋਚ ਦੇ ਕੱਟੜਪੰਥੀ ਵਕੀਲ ਰਕੇਸ਼ ਕਿਸ਼ੋਰ ਤੇ ਐਨਐਸਏ ਲਗਾ ਕੇ ਡਿਬੜੂਗੜ੍ਹ ਜੇਲ ਵਿੱਚ ਸੁੱਟਿਆ ਜਾਵੇ : ਅਨਿਲ ਬਾਘਾ  

ਮਨੂਵਾਦੀ ਸੋਚ ਦੇ ਕੱਟੜਪੰਥੀ ਵਕੀਲ ਰਕੇਸ਼ ਕਿਸ਼ੋਰ ਤੇ ਐਨਐਸਏ ਲਗਾ ਕੇ ਡਿਬੜੂਗੜ੍ਹ ਜੇਲ ਵਿੱਚ ਸੁੱਟਿਆ ਜਾਵੇ : ਅਨਿਲ ਬਾਘਾ  

ਹੁਸ਼ਿਆਰਪੁਰ 11 ਅਕਤੂਬਰ ( ਤਰਸੇਮ ਦੀਵਾਨਾ ) ਮਾਨਯੋਗ ਸੁਪਰੀਮ ਕੋਰਟ ਦੇ ਮੁੱਖ ਨਿਆਂਇਕ ਬੀ.ਆਰ ਗਵਈ ਜੀ ਦੀ ਅਦਾਲਤ ਦੇ ਇੱਕ ਮਨੂਵਾਦੀ ਕੱਟੜਪੰਥੀ ਵਕੀਲ ਰਕੇਸ਼ ਕਿਸ਼ੋਰ ਵਲੋਂ ਪਿਛਲੇ ਹਫਤੇ ਚੀਫ ਜਸਟਿਸ ਦੀ ਬੈਂਚ ਤੇ ਜੁੱਤੀ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਅਤੇ ਖਾਸ ਕਿਸਮ ਦਾ ਨਾਅਰਾ ਲਗਾਇਆ ਜੋ ਅਦਾਲਤ ਦੀ ਸਵਤੰਤਰਤਾ ਅਤੇ ਸੰਵਿਧਨ ਦੇ ਖਿਲਾਫ ਸੀ। ਐਨਾ ਹੀ ਨਹੀਂ ਜੁੱਤੀ ਸੁੱਟਣ ਵਾਲੇ ਰਕੇਸ਼ ਕਿਸ਼ੋਰ ਨੂੰ ਰਿਹਾਅ ਕਰ ਦਿੱਤਾ ਗਿਆ। ਇਸ ਕਰਕੇ ਵੱਖ-ਵੱਖ ਜਥੇਬੰਦੀਆਂ ਵੱਲੋਂ ਬੀ.ਜੇ ਪੀ ਅਤੇ ਆਰ.ਐਸ.ਐਸ ਖਿਲਾਫ ਹੁਸ਼ਿਆਰਪੁਰ ਵਿੱਚ ਰੋਸ ਮਾਰਚ ਕੱਢਿਆ ਗਿਆ ਜਿਸ ’ਚ ਸੈਂਕੜੇ ਲੋਕ ਸ਼ਾਮਲ ਹੋਏ। ਇਸ ਸਮੇਂ ਮੋਹਨ ਭਾਗਵਤ,ਆਰ.ਐਸ.ਐਸ ਅਤੇ ਬੀ,ਜੇ.ਪੀ ਦਾ ਪੁਤਲਾ ਬੀਜੇਪੀ ਦੇ ਦਫਤਰ ਅੱਗੇ ਫੂਕਿਆ ਗਿਆ। ਅਨਿਲ ਬਾਘਾ ਨੇ ਕਿਹਾ ਜੇਕਰ ਚੀਫ ਜਸਟਿਸ ਦਲਿਤ ਵਰਗ ਦੀ ਬਜਾਏ ਜਰਨਲ ਵਰਗ ਦਾ ਹੁੰਦਾ ਅਤੇ ਜੁੱਤੀ ਸੁੱਟਣ ਵਾਲਾ ਐਸ.ਸੀ/ ਬੀ.ਸੀ/ ਸਿੱਖ ਜਾਂ ਮੁਸਲਮਾਨ ਹੁੰਦਾ ਤਾਂ ਉਸਨੂੰ ਦੇਸ਼ ਧਰੋਹੀ ਕਹਿ ਕੇ ਐਨ.ਐਸ.ਏ ਲਗਾ ਕੇ ਉਸਨੂੰ ਕਈ ਸਾਲਾਂ ਲਈ ਜੇਲ੍ਹ ਭੇਜ ਦੇਣਾ ਸੀ। ਉਹਨਾਂ ਕਿਹਾ ਅਜਿਹਾ ਧਾਰਮਿਕ ਨਫਰਤ ਫੈਲਉਂਣ ਵਾਲੇ ਲੋਕਾਂ ਦੇ ਸਰਥਕ ਆਰ ਐਸ ਐਸ ਅਤੇ ਬੀ.ਜੇ.ਪੀ ਹੈ ਅਤੇ ਇਹ ਖੁਲੇਆਮ ਐਸ.ਸੀ/ਐਸ.ਟੀ./ਓ.ਬੀ.ਸੀ. ਅਤੇ ਸਿੱਖ ਮੁਸਲਿਮ ਲੋਕਾਂ ਦੇ ਖਿਲਾਫ ਪ੍ਰਚਾਰ ਕਰਦੇ ਹਨ ਅਤੇ ਸ਼ਰੇਆਮ ਧਾਰਮਿਕ ਅਤੇ ਜਾਤੀ ਅਧਾਰਿਤ ਨਫਰਤ ਫੈਲਾਉਂਦੇ ਹਨ। ਇਹ ਕੱਟੜ ਪੰਥੀ ਲੋਕ ਇੱਕ ਦਲਿਤ ਵਰਗ ਦੇ ਚੀਫ ਜਸਟਿਸ ਨੂੰ ਸਹਿਣ ਨਹੀਂ ਕਰ ਸਕਦੇ। ਇਸ ਦੇ ਕਈ ਕਾਰਨ ਹਨ ਜਿਵੇਂ ਕਿ ਇਹਨਾਂ ਨੇ ਪਹਿਲਾਂ ਹੀ ਰਾਸ਼ਟਰਪਤੀ ਨੂੰ ਮੰਦਿਰ ਵਿੱਚ ਵੜਨ ਨਹੀਂ ਦਿੱਤਾ। ਹੁਣ ਦਲਿਤ ਵਰਗ ਦੇ ਏ ਡੀ ਜੀ ਪੀ ਹਰਿਆਣਾ ਨੇ ਜਾਤੀ ਵਿਤਕਰੇ ਤੋਂ ਤੰਗ ਆ ਕੇ ਆਤਮ ਹੱਤਿਆ ਕਰ ਲਈ ਹੈ। ਇਸ ਸਭ ਦੇ ਜਿੰਮੇਵਾਰ ਇਹ ਮਨੂੰਵਾਦੀ ਆਰ ਐਸ ਐਸ ਹੀ ਹੈ। ਉਹਨਾਂ ਕਿਹਾ ਕਿ ਇਹ ਇੱਕ ਗੈਰ ਰਜਿ. ਸੰਸਥਾ ਹੈ ਅਤੇ ਕਰੋੜਾਂ ਅਰਬਾਂ ਦਾ ਖਰਚ ਕਰਦੀ ਹੈ। ਪਰ ਇਸ ਦਾ ਕੋਈ ਹਿਸਾਬ ਨਹੀਂ ਹੈ। ਇਹ ਗੈਰ- ਰਜਿਸਟਰ ਸੰਸਥਾ ਸਰਕਾਰਾਂ ਦਾ ਨਿਰਮਾਣ ਕਰਦੀ ਹੈ ਅਤੇ ਸਰਕਾਰ ਚਲਾਉਂਦੀ ਹੈ। ਇਸਦੇ ਮੁਖੀ ਨੂੰ ਜੈਡ+ ਸੁੱਰਖਿਆ ਮਿਲੀ ਹੋਈ ਹੈ ਜੋ ਦੇਸ਼ ਹਿੱਤ ਦੇ ਵਿੱਰੁਧ ਹੈ। ਦਲਿਤ ਸਮਾਜ ਇਸ ਅਪਮਾਨ ਨੂੰ ਕਦੇ ਵੀ ਬਰਦਾਸ਼ ਨਹੀਂ ਕਰੇਗਾ ਅਤੇ ਆਉਂਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕਰੇਗਾ। ਇਸ ਤੋਂ ਇਲਾਵਾ ਇਸ ਵਿੱਚ, ਜਤਿੰਦਰ ਭੋਲੂ ਪ੍ਰਧਾਨ ਅੰਬੇਡਕਰ ਸੈਨਾ, ਅਮਨ ਸਿੰਘ ਪ੍ਰਧਾਨ ਬਾਬਾ ਸਾਹਿਬ ਟਾਈਗਰ ਫੋਰਸ, ਗੁਰਦੀਪ ਕਟੋਚ ਕਾਂਗਰਸ ਆਗੂ, ਸਾਗਰ ਐਮ.ਸੀ, ਜਸਪਾਲ

ਸੁਮੰਨ ਆਮ ਆਦਮੀ ਆਗੂ, ਕਮਲ ਭੱਟੀ ਪ੍ਰਧਾਨ ਸਫਾਈ ਯੂਨੀਅਨ ਹੁਸ਼ਿਆਰਪੁਰ, ਗੁਰਮੀਤ ਸਿੱਧੂ ਐਮ. ਸੀ. ਬਲਵਿੰਦਰ ਕੁਮਾਰ, ਸੋਢੀ ਰਾਮ, ਸ਼ਮੀ ਸਰੋਆ, ਰਣਜੀਤ ਲੱਕੀ, ਹੈਪੀ ਧਾਮੀਆਂ,ਸੁੱਖੀ ਸਰਪੰਚ,ਇੰਦਰਜੀਤ ਸਿੰਘ, ਆਦਿ ਹਾਜ਼ਰ ਸਨ !

ਫੋਟੋ ਅਜਮੇਰ ਦੀਵਾਨਾ

 

Leave a Reply

Your email address will not be published. Required fields are marked *