ਲੇਹ ਵਿੱਚ ਹੋਈ ਹਿੰਸਾ ਦੀ ਨਿਰਪੱਖ ਜਾਂਚ ਪੜਤਾਲ ਕਰਵਾਈ ਜਾਵੇ ਅਤੇ ਸੋਨਮ ਵਾਂਗਚੁੱਕ ਨੂੰ ਤੁਰੰਤ ਰਿਹਾਅ ਕੀਤਾ ਜਾਵੇ : ਡਾ ਐਮ ਜਮੀਲ ਬਾਲੀ

ਲੇਹ ਵਿੱਚ ਹੋਈ ਹਿੰਸਾ ਦੀ ਨਿਰਪੱਖ ਜਾਂਚ ਪੜਤਾਲ ਕਰਵਾਈ ਜਾਵੇ ਅਤੇ ਸੋਨਮ ਵਾਂਗਚੁੱਕ ਨੂੰ ਤੁਰੰਤ ਰਿਹਾਅ ਕੀਤਾ ਜਾਵੇ : ਡਾ ਐਮ ਜਮੀਲ ਬਾਲੀ

ਹੁਸ਼ਿਆਰਪੁਰ 12 ਅਕਤੂਬਰ ( ਤਰਸੇਮ ਦੀਵਾਨਾ ) – ਲੇਹ ਵਿੱਚ ਹੋਈਆਂ ਹਿੰਸਾ ਦੀਆਂ ਘਟਨਾਵਾਂ ਅਤੇ ਇਸ ਲਈ ਜ਼ਿਮੇਵਾਰ ਦੱਸ ਕੇ ਸੋਨਮ ਵਾਂਗਚੁੱਕ ਨੂੰ ਗ੍ਰਿਫਤਾਰ ਕਰਨਾ ਸ਼ਰੇਆਮ ਧੱਕਾ ਹੈ ਇਹ ਵਿਚਾਰ ਬਾਲੀ ਹਸਪਤਾਲ ਦੇ ਐਮਡੀ ਅਤੇ ਉੱਘੇ ਸਮਾਜ ਸੇਵਕ ਡਾ. ਐਮ ਜਮੀਲ ਬਾਲੀ ਨੇ ਸਾਡੇ ਪੱਤਰਕਾਰ ਨਾਲ ਸਾਂਝੇ ਕੀਤੇ ! ਉਹਨਾਂ ਕਿਹਾ ਕਿ ਸੋਨਮ ਵਾਂਗਚੁੱਕ ਨੇ ਹਰ ਸਮੇਂ ਸ਼ਾਤੀਪੂਰਨ, ਅਹਿੰਸਕ ਅਤੇ ਸੰਵਿਧਾਨਕ ਢੰਗ ਨਾਲ ਲੱਦਾਖ ਦੀ ਜਨਤਾ ਦੀਆਂ ਮੰਗਾਂ ਨੂੰ ਅੱਗੇ ਵਧਾਇਆ ਹੈ। ਇਸਦੀ ਪਹਿਚਾਣ ਇੱਕ ਦੂਰਦਰਸ਼ੀ ਸਿੱਖਿਆ ਸੁਧਾਰਕ, ਸੋਸ਼ਲ ਵਰਕਰ ਅਤੇ ਵਾਤਾਵਰਨ ਪ੍ਰੇਮੀ ਦੇ ਰੂਪ ਵਿੱਚ ਰਹੀ ਹੈ। ਭਾਰਤੀ ਜਨਤਾ ਪਾਰਟੀ ਵਲੋਂ ਉਸ ਉਪਰ ਹਿੰਸਾ ਭੜਕਾਉਣ ਦਾ ਦੋਸ਼ ਲਾਉਣਾ ਤੱਥਹੀਣ ਹੀ ਨਹੀਂ ਬਲਕਿ ਲੱਦਾਖ ਦੀ ਜਨਤਾ ਦੀ ਲੋਕਤੰਤਰਿਕ ਆਵਾਜ਼ ਨੂੰ ਦਬਾਉਣ ਦਾ ਯਤਨ ਹੈ। ਇਸ ਤਰ੍ਹਾਂ ਕੇਂਦਰ ਸਰਕਾਰ ਨੇ ਅੰਦੋਲਨ ਦੀਆਂ ਮੰਗਾਂ ਵੱਲ ਗੰਭੀਰਤਾ ਅਤੇ ਸੰਵੇਦਨਸ਼ੀਲ ਰੁਖ ਅਪਨਾਉਣ ਦੀ ਬਜਾਇ ਸ਼ੁਰੂ ਤੋਂ ਹੀ ਉਸਨੂੰ ਬਦਨਾਮ ਕਰਨ ਅਤੇ ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਦਾ ਰਸਤਾ ਚੁਣਿਆ ਹੈ। ਉਹਨਾਂ ਕਿਹਾ ਕਿ ਲੱਦਾਖ ਦੀ ਜਨਤਾ ਦੀਆਂ ਮੰਗਾਂ, ਜਿਹਨਾਂ ਵਿੱਚ ਲੱਦਾਖ ਨੂੰ ਪੂਰਨ ਰਾਜ ਦਾ ਦਰਜਾ ਦੇਣ ਜਾਂ ਛੇਵੀਂ ਅਨੁਸੂਚੀ ਦਾ ਦਰਜਾ ਦੇਣ, ਰੁਜਗਾਰ ਦੇ ਸਾਧਨ ਮੁਹੱਈਆ ਕਰਵਾਉਣਾ ਸ਼ਾਮਿਲ ਹੈ, ਦੀ ਪੁਰਜੋਰ ਅਸੀਂ ਪੂਰੀ ਹਮਾਇਤ ਕਰਦੇ ਹਾ ਅਤੇ ਲੱਦਾਖ ਦੀ ਜਨਤਾ ਦੇ ਸ਼ਾਂਤ ਮਈ ਅੰਦੋਲਨ ਦਾ ਪੂਰਨ ਸਮਰਥਨ ਕਰਦੇ ਹਾ । ਉਹਨਾਂ ਮੰਗ ਕੀਤੀ ਕਿ ਲੇਹ ਵਿੱਚ ਹੋਈ ਹਿੰਸਾ ਦੀ ਤੁਰੰਤ ਨਿਰਪੱਖ ਪੜਤਾਲ ਕਰਵਾਈ ਜਾਵੇ ਅਤੇ ਸੋਨਮ ਵਾਂਗਚੁੱਕ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਲੱਦਾਖ ਦੀ ਜਨਤਾ ਦੀਆਂ ਸੰਵਿਧਾਨਕ ਮੰਗਾਂ ਬਾਰੇ ਤੁਰੰਤ ਗੱਲਬਾਤ ਅਰੰਭੀ ਜਾਵੇ।

 

Leave a Reply

Your email address will not be published. Required fields are marked *