ਚੀਫ ਜਸਟਿਸ ਬੀ ਆਰ.ਗਵੱਈ ਤੇ ਸੁੱਟੀ ਗਈ ਜੁੱਤੀ ਨੇ ਆਰਐਸਐਸ ਅਤੇ ਭਾਜਪਾ ਦੀ ਨਫਰਤੀ ਰਾਜਨੀਤੀ ਦਾ ਚਿਹਰਾ ਕੀਤਾ ਨੰਗਾ : ਬੇਗਮਪੁਰਾ ਟਾਈਗਰ ਫੋਰਸ

ਚੀਫ ਜਸਟਿਸ ਬੀ ਆਰ.ਗਵੱਈ ਤੇ ਸੁੱਟੀ ਗਈ ਜੁੱਤੀ ਨੇ ਆਰਐਸਐਸ ਅਤੇ ਭਾਜਪਾ ਦੀ ਨਫਰਤੀ ਰਾਜਨੀਤੀ ਦਾ ਚਿਹਰਾ ਕੀਤਾ ਨੰਗਾ : ਬੇਗਮਪੁਰਾ ਟਾਈਗਰ ਫੋਰਸ

ਮਨੂੰਵਾਦੀ ਵਿਚਾਰਧਾਰਾ ਵਾਲੇ ਲੋਕ ਭਾਰਤੀ ਸੰਵਿਧਾਨ ਦਾ ਸਮੇਂ ਸਮੇਂ ਤੇ ਨਿਰਾਦਰ ਕਰਦੇ ਆਏ ਹਨ : ਬੀਰਪਾਲ, ਹੈਪੀ, ਸਤੀਸ਼, ਬੰਟੀ

ਹੁਸ਼ਿਆਰਪੁਰ, 9 ਅਕਤੂਬਰ (ਤਰਸੇਮ ਦੀਵਾਨਾ ) – ਬੇਗਮਪੁਰਾ ਟਾਈਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਫੋਰਸ ਦੀ ਇੱਕ ਹੰਗਾਮੀ ਮੀਟਿੰਗ ਫੋਰਸ ਦੇ ਸਬ ਦਫਤਰ ਅੱਡਾ ਪੁਰਾਣੀ ਬਸੀ ਹੁਸ਼ਿਆਰਪੁਰ ਵਿਖ਼ੇ ਕੀਤੀ ਗਈ ! ਮੀਟਿੰਗ ਵਿੱਚ ਫੋਰਸ ਦੇ ਜਿਲ੍ਹਾ ਪ੍ਰਧਾਨ ਹੈਪੀ ਫ਼ਤਿਹਗੜ੍ਹ, ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਸਤੀਸ਼ ਕੁਮਾਰ ਸ਼ੇਰਗੜ੍ਹ, ਅਤੇ ਅਨਿਲ ਕੁਮਾਰ ਬੰਟੀ ਬਲਾਕ ਪ੍ਰਧਾਨ ਹਰਿਆਣਾ ਭੂੰਗਾ ਵਿਸ਼ੇਸ ਤੌਰ ਤੇ ਹਾਜ਼ਰ ਹੋਏ ! ਇਸ ਮੌਕੇ ਆਗੂਆਂ ਨੇ ਕਿਹਾ ਕਿ ਚੀਫ ਜਸਟਿਸ ਬੀ.ਆਰ.ਗਵੱਈ ਤੇ ਕੋਰਟ ਰੂਮ ਵਿੱਚ ਸੁੱਟੀ ਗਈ ਜੁੱਤੀ ਦੀ ਘਟਨਾ ਨੇ ਆਰਐਸਐਸ ਅਤੇ – ਭਾਜਪਾ ਦੀ ਨਫਰਤੀ ਰਾਜਨੀਤੀ ਦਾ ਚਿਹਰਾ ਨੰਗਾ ਕੀਤਾ ਹੈ । ਉਹਨਾਂ ਕਿਹਾ ਕਿ

ਪਿਛਲੇ ਕਰੀਬ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਭਾਜਪਾ ਦੇ ਆਗੂ ਲਗਾਤਾਰ ਦੇਸ਼ ਵਿੱਚ ਧਰਮ-ਜਾਤੀ ਅਧਾਰਤ ਬਿਨਾ ਵਜ੍ਹਾ ਹੀ ਫ਼ਿਰਕੂ ਨਫਰਤ ਫੈਲਾ ਰਹੇ ਹਨ । ਉਹਨਾਂ ਕਿਹਾ ਕਿ ਭਾਜਪਾ ਆਗੂਆਂ ਅਤੇ ਪ੍ਰਚਾਰਕਾਂ ਵੱਲੋਂ ਐਸਸੀ ਸਮਾਜ ਅਤੇ ਹੇਠਲੇ ਤਬਕਿਆਂ ਖਿਲਾਫ ਕੀਤੀ ਜਾ ਰਹੀ ਬਿਆਨਬਾਜੀ ਨਾਲ ਨਫਰਤ ਫੈਲਾਈ ਜਾ ਰਹੀ ਹੈ । ਉਹਨਾਂ ਕਿਹਾ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਖਾਸ ਕਰਕੇ ਐਸਸੀ ਸਮਾਜ ,ਅਤੇ ਆਦਿ ਵਾਸੀਆ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸੁਪਰੀਮ ਕੋਰਟ ਦੇ ਮੁਖੀ ‘ਤੇ ਜੁੱਤੀ ਸੁੱਟਣ ਉਪਰੰਤ ਮੁਲਜਮ ਵਕੀਲ ਵੱਲੋਂ ਸਨਾਤਨ ਧਰਮ ਦੇ ਹੱਕ ਵਿੱਚ ਨਾਅਰੇਬਾਜ਼ੀ ਕਰਨਾ ਸਿੱਧ ਕਰਦਾ ਹੈ ਕਿ ਫਿਰਕੂ ਤਾਕਤਾਂ ਵੱਲੋਂ ਸਮਾਜ ਵਿੱਚ ਜਹਿਰ ਘੋਲਣ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।ਉਹਨਾਂ ਕਿਹਾ ਕਿ ਇਨ੍ਹਾਂ ਕੋਸ਼ਿਸ਼ਾਂ ਨੂੰ ਆਰਐਸਐਸ ਦੇ ਗਰੁੱਪ ਅਤੇ ਭਾਜਪਾ ਸ਼ਾਸਿਤ ਰਾਜ ਸਰਕਾਰਾਂ ਵੱਲੋਂ ਸਿੱਧੇ/ ਅਸਿੱਧੇ ਢੰਗ ਨਾਲ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਭਾਰਤ ਵਰਗੇ ਵਿਸ਼ਾਲ ਅਤੇ ਧਰਮ ਨਿਰਪੱਖ ਮੁਲਕ ਵਿੱਚ ਅਜਿਹੀਆਂ ਫਿਰਕੂ ਹਰਕਤਾਂ ਲਈ ਕੋਈ ਥਾਂ ਨਹੀਂ ਹੈ। ਉਹਨਾਂ ਕਿਹਾ ਕਿ ਭਾਰਤ ਦਾ ਸੰਵਿਧਾਨ ਪੂਰੇ ਭਾਰਤ ਵਾਸੀਆਂ ਨੂੰ ਸਮਾਨਤਾ ਦਾ ਅਧਿਕਾਰ ਦਿੰਦਾ ਹੈ ਤੇ ਸੁਪਰੀਮ ਕੋਰਟ ਭਾਵ ਚੀਫ਼ ਜਸਟਿਸ ਉਸ ਸੰਵਿਧਾਨ ਦੇ ਰਖਵਾਲੇ ਹੁੰਦੇ ਹਨ ਜਦਕਿ ਮਨੂੰਵਾਦੀ ਵਿਵਸਥਾ ਵਾਲੇ ਲੋਕ ਸੰਵਿਧਾਨ ਦੇ ਬਿਲਕੁਲ ਉਲਟ ਚੱਲ ਰਹੇ ਹਨ । ਇਸ ਕਰਕੇ ਮਨੂੰਵਾਦੀ ਵਿਚਾਰਧਾਰਾ ਨੂੰ ਮੰਨਣ ਵਾਲੇ ਲੋਕ ਭਾਰਤੀ ਸੰਵਿਧਾਨ ਦਾ ਸਮੇਂ ਸਮੇਂ ਤੇ ਨਿਰਾਦਰ ਕਰਦੇ ਆਏ ਹਨ ਤੇ ਦੇਸ਼ ਚ ਸ਼ਾਸਨ ਕਰਤਾ ਵਰਗ ਇਹਨਾਂ ਸ਼ਕਤੀਆਂ ਦੀ ਪਿੱਠ ਥਾਪੜ ਦਿੰਦੀਆਂ ਹਨ ਜਿਸ ਕਰਕੇ ਅਹਿਜੇ ਲੋਕਾਂ ਦੇ ਹੌਸਲੇ ਵੱਧਦੇ ਹਨ। ਉਹਨਾਂ ਅੱਗੇ ਕਿਹਾ ਕਿ ਆਰ ਐਸ ਐਸ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਸਮੇਂ ਸਮੇਂ ਤੇ ਆਪਣੇ

ਪਿਆਦਿਆਂ ਤੋਂ ਅਜਿਹੀਆਂ ਘਟਨਾਵਾਂ ਕਰਵਾ ਕੇ ਦੇਸ਼ ਦੇ ਐਸਸੀ ਸਮਾਜ ਦੇ ਧੀਰਜ ਨੂੰ ਚੈੱਕ ਕਰਦਾ ਰਹਿੰਦਾ ਹੈ !

ਉਹਨਾਂ ਕਿਹਾ ਕਿ ਆਰ ਐਸ ਐਸ ਅਤੇ ਭਾਜਪਾ ਦੇ ਕਾਰਕੁੰਨ ਕਈ ਵਾਰ ਚੀਫ ਜਸਟਿਸ ਗਵੱਈ ਸਾਹਿਬ ਜੋ ਕਿ ਐਸਸੀ ਕੈਟਾਗਰੀ ਨਾਲ ਸਬੰਧਿਤ ਹਨ ਦੇ ਵਿਰੁੱਧ ਅਭੱਦਰ ਟਿੱਪਣੀਆਂ ਕਰ ਚੁੱਕੇ ਹਨ ਪਰ ਉਹਨਾਂ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ, ਜਦਕਿ ਅਜਿਹੇ ਲੋਕਾਂ ਉੱਪਰ ਦੇਸ਼ ਧ੍ਰੋਹ ਦੇ ਨਾਲ ਨਾਲ ਐਸਸੀ ਐਸਟੀ ਦੇ ਮੁਕੱਦਮੇ ਦਰਜ ਕਰਕੇ ਇਹਨਾਂ ਨੂੰ ਸਦਾ ਲਈ ਜੇਲਾਂ ਵਿੱਚ ਸੁੱਟਣਾ ਚਾਹੀਦਾ ਹੈ ! ਇਸ ਮੌਕੇ ਹੋਰਨਾਂ ਤੋ ਇਲਾਵਾ ਜੱਸਾ ਸਿਘ ਨੰਦਨ, ਅਮਨਦੀਪ, ਰੋਹਿਤ, ਢਿੱਲੋ, ਸੁਖਵਿੰਦਰ, ਨੋਨੀ, ਸੰਦੀਪ ਕੁਮਾਰ ਆਦਿ ਹਾਜ਼ਰ ਸਨ !

ਫੋਟੋ ਅਜਮੇਰ

ਦੀਵਾਨਾ

Leave a Reply

Your email address will not be published. Required fields are marked *