ਸਿਵਲ ਸਰਜਨ ਦਫਤਰ ਵਿੱਚ ਪਿਛਲੇ 5 ਦਿਨਾ ਵਿੱਚ ਹੋਈਆਂ 5 ਚੋਰੀਆ

ਸਿਵਲ ਸਰਜਨ ਦਫਤਰ ਵਿੱਚ ਪਿਛਲੇ 5 ਦਿਨਾ ਵਿੱਚ ਹੋਈਆਂ 5 ਚੋਰੀਆ

2 ਏ ਸੀ 4 ਪੱਖੇ , 3 ਕਪਿਉਟਰ , ਪੈਨ ਡੈਰਇਵ , ਫੌਕਿੰਗ ਮਸ਼ੀਨਾ ਦਾ ਸਮਾਨ ਚੋਰੀ

ਹੁਸ਼ਿਆਰਪੁਰ 10 ਅਕਤੂਬਰ (ਤਰਸੇਮ ਦੀਵਾਨਾ) – ਚੋਰਾ ਦੇ ਹੋਸਲੇ ਲਗਾਤਾਰ ਦਿਨੋ ਦਿਨ ਬੁਲੰਦ ਹੁੰਦੇ ਜਾ ਰਹੇ ਹਨ ਜਿਸ ਕਰਕੇ ਸ਼ਹਿਰ ਵਿੱਚ ਲਗਾਤਾਰ ਚੋਰੀਆ ਹੋ ਰਹੀਆ ਹਨ ।, ਇਸ ਦੇ ਚੱਲਦਿਆ ਪਿਛਲੇ ਪੰਜ ਦਿਨਾ ਤੋ ਸਿਵਲ ਹਸਪਤਾਲ ਦੇ ਪਿਛਲੇ ਪਾਸੇ ਸਿਵਲ ਸਰਜਨ ਦਫਤਰ ਦੀਆ ਵੱਖ ਵੱਖ ਬ੍ਰਾਚਾ ਵਿੱਚ ਲਗਾਤਾਰ ਚੋਰਾ ਵੱਲੋ 5 ਦਿਨਾ ਤੋ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਸ ਮੋਕੇ ਸਿਵਲ ਸਰਜਨ ਦਫਤਰ ਦੇ ਸੁਪਰਡੈਟ ਸੰਜੀਵ ਕੁਮਾਰ ਨੇ ਦੱਸਿਆ ਕਿ ਚੋਰ 2 ਅਕਤੂਬਰ ਨੂੰ ਮਲੇਰੀਆ ਬ੍ਰਾਚ ਦੇ ਸਟੋਰ ਵਿੱਚੋ ਨਵੀਆ ਫੋਕਿੰਗ ਮਸੀਨਾ ਦਾ ਸਮਾਨ ਕੱਢ ਲੈ ਗਏ ਜਿਸ ਵਿੱਚ ਪਿੱਤਲ ਤੇ ਤਾਬੇ ਦਾ ਸਮਾਨ ਸੀ ਉਹਨਾ ਦੱਸਿਆ ਕਿ ਚੋਰਾ ਵੱਲੋ ਦਰਾਜ ਵੀ ਤੋੜ ਦਿੱਤੇ ਗਏ ਉਹਨਾ ਅੱਗੇ ਦੱਸਿਆ ਕਿ 3 ਅਕਤੂਬਰ ਨੂੰ ਮੇਨ ਮਲੇਰੀਆ ਬ੍ਰਾਚ ਵਿੱਚੋ ਗਰਿਲ ਪੁੱਟਕੇ ਏ. ਸੀ. ਤੇ ਫਿਰੱਜ ਦਾ ਕੰਪਰੈਸਰ ਤੇ ਹੋਰ ਬਹੁਤ ਸਮਾਨ ਲੈ ਗਏ ਉਹਨਾ ਦੱਸਿਆ ਕਿ ਇਸ ਵਾਰੇ ਥਾਣਾ ਮਾਡਲ ਟਾਉਨ ਵਿਖ਼ੇ ਰਿਪੋਰਟ ਦਿੱਤੀ ਗਈ ਤੇ ਮੋਕਾ ਵੀ ਦਿਖਾਇਆ ਗਿਆ । ਸੁਪਰਡੈਂਟ ਨੇ ਦੱਸਿਆ ਕਿ 4 ਅਕਤੂਬਰ ਨੂੰ ਚੋਰਾ ਵੱਲੋ ਦਰਬਾਜੇ ਵੀ ਤੋੜੇ ਗਏ ਪਰ ਉਹਨਾਂ ਦੇ ਹੱਥ ਕੁਝ ਨਹੀ ਲੱਗਾ ਉਹਨਾਂ ਦੱਸਿਆ ਕਿ ਉਸ ਵੇਲੇ ਤਾ ਹੱਦ ਹੀ ਹੋ ਗਈ ਕਿ ਜਦੋ ਚੋਕੀਦਾਰ ਦੇ ਹੁੰਦਿਆ ਹੋਇਆ ਹਸਪਤਾਲ ਦੀ ਅਕਾਊਟ ਬ੍ਰਾਚ ਕਮਰਾ ਨੰਬਰ 8 ਵਿੱਚ ਪਿਛਲੇ ਪਾਸਿਉ ਤਾਕੀਆ ਤੋੜ ਕਿ ਏ. ਸੀ. ਤੇ 4 ਪੱਖੇ ਤੇ ਹੋਰ ਬਹੁਤ ਸਾਰਾ ਸਮਾਨ ਲੈ ਕੇ ਚੋਰ ਰਫੂ ਚੱਕਰ ਹੋ ਗਏ ਇਸ ਮੌਕੇ ਸਿਵਲ ਸਰਜਨ ਵੱਲੋ ਥਾਣਾ ਮਾਡਲ ਟਾਉਨ ਨੂੰ ਸ਼ਿਕਾਇਤ ਕੀਤੀ ਤੇ ਮੌਕੇ ਤੇ ਥਾਣਾ ਮਾਡਲ ਟਾਉਨ ਦੇ ਐਸ. ਐਚ. ਉ. ਗੁਰਸਾਹਿਬ ਸਿੰਘ ਨੇ ਆ ਕੇ ਮੌਕਾ ਦੇਖਿਆ ਤੇ ਭਰੋਸਾ ਦਿੱਤਾ ਕਿ ਪੁਲਿਸ ਵੱਲੋ ਜਲਦ ਹੀ ਕਾਰਵਾਈ ਕੀਤੀ ਜਾਵੇਗੀ । ਉਹਨਾਂ ਦੱਸਿਆ ਕਿ ਸਿਵਲ ਸਰਜਨ ਦਫਤਰ ਦਾ ਰਿਕਾਰਡ , ਪੈਨ ਡਰਾਇਵ ਜਿਨਾ ਵਿੱਚ ਸਾਰੇ ਮੁਲਜਾਮਾ ਦੀ ਤਨਖਾਹਾ ਦਾ ਡਾਟਾ ਸੀ ਉਹ ਸਾਰਾ ਗਾਇਬ ਹੋ ਗਿਆ । ਉਹਨਾਂ ਦੱਸਿਆ ਕਿ ਚੋਰੀਆ ਕਰਕੇ ਸਿਵਲ ਸਰਜਨ ਦਫਤਰ ਦੇ ਸਾਰੇ ਮੁਲਾਜਮਾ ਡਰੇ ਹੋਏ ਹਨ ਤੇ ਸਾਰਾ ਰਿਕਾਰਡ ਕਿਸ ਤਰਾ ਇਹਨਾਂ ਚੋਰਾ ਕੋਲੋ ਬਚਾਇਆ ਜਾ ਸਕੇ ।

 

ਫੋਟੋ ਅਜਮੇਰ ਦੀਵਾਨਾ

 

 

Leave a Reply

Your email address will not be published. Required fields are marked *