ਟਾਂਡਾ ਪੁਲਿਸ ਵੱਲੋ ਪਾਕਿਸਤਾਨ ਤੋ ਆਈ 1 ਕਿੱਲੋ 100ਗ੍ਰਾਮ ਹੈਰੋਇੰਨ ਸਮੇਤ ਤਸਕਰੀ ਕਰਨ ਵਾਲੇ 03 ਕਥਿਤ ਦੋਸ਼ੀ ਗ੍ਰਿਫਤਾਰ

ਟਾਂਡਾ ਪੁਲਿਸ ਵੱਲੋ ਪਾਕਿਸਤਾਨ ਤੋ ਆਈ 1 ਕਿੱਲੋ 100ਗ੍ਰਾਮ ਹੈਰੋਇੰਨ ਸਮੇਤ ਤਸਕਰੀ ਕਰਨ ਵਾਲੇ 03 ਕਥਿਤ ਦੋਸ਼ੀ ਗ੍ਰਿਫਤਾਰ

ਹੁਸ਼ਿਆਰਪੁਰ /ਟਾਂਡਾ 10 ਅਕਤੂਬਰ ( ਤਰਸੇਮ ਦੀਵਾਨਾ ) – ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਆਈ ਪੀ ਐਸ ਨੇ ਜਿਲੇ ਅੰਦਰ ਮਾੜੇ ਅਨਸਰਾ ਉੱਪਰ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ । ਜਿਸ ਤਹਿਤ ਮੇਜਰ ਸਿੰਘ ਐਸ ਪੀ, ਪੀ ਬੀ ਆਈ ਹੁਸ਼ਿਆਰਪੁਰ ਦਵਿੰਦਰ ਸਿੰਘ ਡੀ.ਐਸ.ਪੀ ਸਬ ਡਵੀਜਨ ਟਾਂਡਾ ਦੀ ਅਗਵਾਈ ਵਿੱਚ ਥਾਣਾ ਟਾਂਡਾ ਦੇ ਅਧੀਨ ਆਉਦੇ ਏਰੀਏ ਵਿੱਚ ਨਸ਼ਾ ਸਪਲਾਈ ਕਰਨ ਵਾਲਿਆ ਨੂੰ ਗ੍ਰਿਫਤਾਰ ਕਰਨ ਲਈ ਸੋਰਸ ਲਗਾ ਕੇ ਉਪਰਾਲੇ ਕੀਤੇ ਜਾ ਰਹੇ ਹਨ ! ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਮੁੱਖ ਅਫਸਰ ਥਾਣਾ ਟਾਡਾ ਨੂੰ ਉਸ ਸਮੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਪੁਲਿਸ ਪਾਰਟੀ ਤਲਵੰਡੀ ਸੱਲ੍ਹਾ ਰੋਡ ਤੇ ਪਿੰਡ ਮਾਨਪੁਰ ਦੇ ਟੀ-ਪੁਆਇੰਟ ਮੋੜ ਤੇ ਮੋਜੂਦ ਸੀ ਤਾ ਨਾਕਾ ਬੰਦੀ ਕੀਤੀ ਹੋਈ ਸੀ ਤਾ ਇੱਕ ਗੱਡੀ ਇਨੋਵਾ ਜਿਸ ਦਾ ਨੰਬਰ PB-11-CL-6094 ਸੀ ਆਉਦੀ ਦਿਖਾਈ ਦਿੱਤੀ ਜੋ ਪੁਲਿਸ ਪਾਰਟੀ ਨੂੰ ਚੈਕਿੰਗ ਕਰਦੇ ਦੇਖ ਕੇ ਯੱਕ ਦਮ ਰੁੱਕ ਗਈ ਅਤੇ ਡਰਾਇਵਰ ਨੇ ਗੱਡੀ ਪਿਛੇ ਨੂੰ ਮੋੜਣ ਦੀ ਕੋਸ਼ਿਸ਼ ਕੀਤੀ ਤਾ ਗੱਡੀ ਸੜਕ ਕੰਢੇ ਕੱਚੇ ਰਸਤੇ ਵਿੱਚ ਫਸ ਜਾਣ ਕਾਰਨ ਰੁੱਕ ਗਈ ਤੇ ਗੱਡੀ ਵਿਚੋ 03 ਵਿਅਕਤੀ ਨਿੱਕਲ ਕੇ ਭੱਜ ਤੁਰੇ ਜਿਸ ਤੇ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਮੁੱਖ ਅਫਸਰ ਥਾਣਾ ਟਾਡਾ ਵਲੋ ਸਾਥੀ ਕਰਮਚਾਰੀਆ ਦੀ ਮਦਦ ਨਾਲ ਉਹਨਾਂ ਨੂੰ ਕਾਬੂ ਕਰਕੇ ਉਹਨਾਂ ਦਾ ਨਾਮ ਪਤਾ ਪੁੱਛਿਆ ਤਾ ਡਰਾਇਵਰ ਸੀਟ ਤੋ ਭੱਜੇ ਲੜਕੇ ਨੇ ਆਪਣਾ ਨਾਮ ਬਲਵਿੰਦਰ ਸਿੰਘ ਉਰਫ ਵੱਡਾ ਪੁੱਤਰ ਗੁਰਚੰਦ ਸਿੰਘ ਵਾਸੀ ਪਿੰਡ ਗੁਡਾਣਾ ਥਾਣਾ ਸੋਹਾਣਾ ਜ਼ਿਲਾ ਮੋਹਾਲੀ, ਡਰਾਇਵਰ ਦੇ ਨਾਲ ਦੀ ਸੀਟ ਤੋ ਭੱਜੇ ਲੜਕੇ ਨੇ ਆਪਣਾ ਨਾਮ ਜਸ਼ਨਦੀਪ ਸਿੰਘ ਉਰਫ ਜਸ਼ਨ ਪੁੱਤਰ ਮਨਮੋਹਨ ਸਿੰਘ ਵਾਸੀ ਕੋਟਲੀ ਜੰਡ ਥਾਣਾ ਟਾਂਡਾ ਜ਼ਿਲਾ ਹੁਸ਼ਿਆਰਪੁਰ ਅਤੇ ਪਿਛਲੀ ਸੀਟ ਵਾਲੇ ਲੜਕੇ ਨੇ ਆਪਣਾ ਨਾਮ ਬਲਬੀਰ ਖਾਨ ਪੁੱਤਰ ਹਲੀਮ ਖਾਨ ਵਾਸੀ ਪਿੰਡ ਗੁਡਾਣਾ ਥਾਣਾ ਸੋਹਾਣਾ ਜ਼ਿਲਾ ਮੋਹਾਲੀ ਦੱਸਿਆ। ਉਹਨਾ ਦੱਸਿਆ ਕਿ ਉਸ ਗੱਡੀ ਨੂੰ ਕਬਜੇ ਵਿੱਚ ਲੈ ਕੇ ਗੱਡੀ ਦੀ ਤਲਾਸੀ ਕਰਨ ਤੇ ਗੱਡੀ ਦੇ ਡੈਸ਼ ਬਾਕਸ ਵਿੱਚੋ ਮੋਮੀ ਲਿਫਾਫੇ ਵਿਚੋ 02 ਪੀਲੇ ਰੰਗ ਦੇ ਵਜਨਦਾਰ ਪਾਰਸਲ ਬ੍ਰਾਮਦ ਹੋਏ ਜਿਹਨਾ ਦੀ ਪੈਕਿੰਗ ਨੂੰ ਖੋਲ ਕੇ ਚੈਕ ਕੀਤਾ ਤਾ ਉਹਨਾ ਵਿਚੋ ਫਿੱਕੇ ਭੂਰੇ ਰੰਗ ਦਾ ਹੈਰੋਇੰਨ ਨੁਮਾ ਪਦਾਰਥ ਬ੍ਰਾਮਦ ਹੋਇਆ ! ਉਹਨਾਂ ਦੱਸਿਆ ਕਿ ਉਹਨਾਂ ਕੋਲੋ 01 ਕਿਲੋ 100 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੋਇਆ ਜਿਸ ਤੇ ਉਕਤ ਕਥਿਤ ਦੋਸ਼ੀਆਨ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰਕੇ ਮੁੱਕਦਮਾ ਦਰਜ ਕਰਕੇ ਅਗਲੀ ਤਫਤੀਸ ਅਮਲ ਵਿੱਚ ਲਿਆਦੀ ਗਈ । ਉਹਨਾਂ ਦੱਸਿਆ ਕਿ ਕਥਿਤ ਦੋਸ਼ੀਆ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਵੀ ਬਾਰੀਕੀ ਨਾਲ ਪੁੱਛ ਗਿੱਛ ਕੀਤੀ ਜਾਵੇਗੀ।

ਫੋਟੋ ਅਜਮੇਰ ਦੀਵਾਨਾ

 

Leave a Reply

Your email address will not be published. Required fields are marked *