*ਬ੍ਰਾਹਮਣ ਸਮਾਜ ਵਲੋ ਰੱਖੀ ਗਈ ਮੀਟਿੰਗ ਵਿੱਚ ਪੰਜਾਬ ਸਰਕਾਰ ਵਲੋ ਨਿਯੁਕਤ ਬ੍ਰਾਹਮਣ ਸਮਾਜ ਦੇ ਪੰਜਾਬ ਚੇਅਰਮੈਨ ਪੰਕਜ ਸ਼ਾਰਦਾ ਜੀ ਹੋਏ ਸ਼ਾਮਿਲ*

ਲੁਧਿਆਣਾ 14 ਸਤੰਬਰ: (ਰਾਹੁਲ ਸ਼ਰਮਾ) ਸ਼ਿਮਲਾ ਪੂਰੀ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਵਾਰਡ ਨੰਬਰ 41 ਯਸ਼ਪਾਲ ਸ਼ਰਮਾ ਦੇ ਦਫਤਰ ਵਿਚ ਅੱਜ ਬ੍ਰਾਹਮਣ ਸਮਾਜ ਪ੍ਰਤਿ ਮੀਟਿੰਗ ਰੱਖੀ,ਜਿੱਥੇ ਆਮ ਆਦਮੀ ਪਾਰਟੀ ਦੇ ਬ੍ਰਾਹਮਣ ਸਮਾਜ ਦੇ ਪੰਜਾਬ ਚੇਅਰਮੈਨ ਪੰਕਜ ਸ਼ਾਰਦਾ ਜੀ ਹਾਜਿਰ ਹੋਏ,ਜਿੱਥੇ ਯਸ਼ਪਾਲ ਸ਼ਰਮਾ ਜੀ ਵਲੋ ਉਨ੍ਹਾਂ ਦਾ ਸਵਾਗਤ ਕੀਤਾ ਗਿਆ,ਯਸ਼ਪਾਲ ਸ਼ਰਮਾ ਜੀ ਨੇ ਬ੍ਰਾਹਮਣ ਸਮਾਜ ਨੂੰ ਭਰਵੀ ਗਿਣਤੀ ਵਿਚ ਇਕੱਠਾ ਕੀਤਾ,ਅਤੇ ਲੋਕਾਂ ਵਿੱਚ ਰੂਬਰੂ ਹੋਏ, ਇਸ ਮੌਕੇ ਯਸ਼ਪਾਲ ਸ਼ਰਮਾ ਜੀ ਦੇ ਦਫਤਰ ਵਿਖੇ ਭਗਵਾਨ ਪਰਸ਼ੁਰਾਮ ਜੀ ਦੇ ਜੰਮਕੇ ਜੈਕਾਰੇ ਵੀ ਲਗਾਏ ਗਏ, ਪੰਜਾਬ ਸਰਕਾਰ ਦੇ ਚੈਅਰਮੈਨ ਪੰਕਜ ਸ਼ਾਰਦਾ ਜੀ ਨੇ ਬੜਾ ਮਾਨ ਮਹਿਸੂਸ ਕੀਤਾ,ਨਾਲ ਹੀ ਆਪਣੇ ਵਿਚਾਰ ਸਭ ਨਾਲ ਸਾਂਝੇ ਕੀਤੇ,ਨਾਲ ਹੀ ਪੰਕਜ ਸ਼ਾਰਦਾ ਜੀ ਨੇ ਬ੍ਰਾਹਮਣ ਸਮਾਜ ਨੂੰ ਏਕ ਜੁੱਟਤਾ ਬਣਾਈ ਰੱਖਣ ਨੂੰ ਕਿਹਾ,ਅਤੇ ਬ੍ਰਾਹਮਣ ਸਮਾਜ ਨੂੰ ਅੱਗੇ ਆਉਣ ਲਈ ਕਿਹਾ, ਅਤੇ ਉਨ੍ਹਾਂ ਨੇ ਕਿਹਾ ਕੇ ਅਸੀਂ ਧਾਰਮਿਕ ਮੁੱਦੇ ਪ੍ਰਤਿ ਕੁਛ ਗ਼ਲਤ ਨਹੀਂ ਹੋਣ ਦਿਆਂਗੇ,ਅਤੇ ਆਸ਼ਵਾਸਨ ਦਿੱਤਾ ਕੇ ਓ ਇਸ ਸਮਾਜ ਨਾਲ ਹਮੇਸ਼ਾ ਖੜੇ ਰਹਿਣਗੇ, ਉਨ੍ਹਾਂ ਨੇ ਏ ਵੀ ਕਿਹਾ ਕੇ ਜਿਹੜੀਆ ਵੀ ਜਿੰਮੇਵਾਰੀਆ ਪੰਜਾਬ ਸਰਕਾਰ ਵਲੋ ਬ੍ਰਾਹਮਣ ਸਮਾਜ ਪ੍ਰਤਿ ਉਨ੍ਹਾਂ ਤੇ ਲਗਾਇਆ ਹਨ,ਉ ਉਸ ਤੇ ਖੜੇ ਉਤਰਣਗੇ,ਇਸ ਮੌਕੇ ਬਲਾਕ ਪ੍ਰਧਾਨ ਵਾਰਡ ਨੰਬਰ 41 ਯਸ਼ਪਾਲ ਸ਼ਰਮਾ ਜੀ ਨਾਲ ਆਮ ਆਦਮੀਂ ਪਾਰਟੀ ਦੇ ਬੁਲਾਰੇ ਭਰਵੀਂ ਗਿਣਤੀ ਵਿਚ ਸਨ
