ਵਕੀਲ ਭਾਈਚਾਰਾ ਮਾਸੂਮ ਹਰਵੀਰ ਦੇ ਕਾਤਲਾ ਦਾ ਕੇਸ ਕਿਸੇ ਵੀ ਕੀਮਤ ਤੇ ਨਾ ਲੜੇ : ਤਲਵਾੜ
ਸ਼੍ਰੋਮਣੀ ਅਕਾਲੀ ਹਰਵੀਰ ਦੇ ਮਾਪਿਆਂ ਨੂੰ ਇਨਸਾਫ਼ ਦਿਵਾਉਣ ਲਈਂ ਕਾਨੂੰਨੀ ਮੱਦਦ ਪ੍ਰਦਾਨ ਕਰੇਗਾ।

ਹੁਸ਼ਿਆਰਪੁਰ 11 ਸਤੰਬਰ (ਤਰਸੇਮ ਦੀਵਾਨਾ) ਮਨੁੱਖਤਾ ਉਸ ਤਸ਼ੱਦਦ ਤੋਂ ਸ਼ਰਮਿੰਦਾ ਹੈ ਜਿਸ ਨਾਲ ਮਾਸੂਮ ਹਰਵੀਰ ਨੂੰ ਮਾਰਿਆ ਗਿਆ। ਸ਼੍ਰੋਮਣੀ ਅਕਾਲੀ ਦਲ ਸੋਗ ਵਿੱਚ ਡੁੱਬੇ ਮਾਸੂਮ ਹਰਵੀਰ ਨੂੰ ਕਾਨੂੰਨੀ ਮੱਦਦ ਪ੍ਰਦਾਨ ਕਰੇਗਾ ਤਾਂ ਜੋ ਇਸ ਕਾਰੇ ਨੂੰ ਅੰਜਾਮ ਦੇਣ ਵਾਲੇ ਦਰਿੰਦਿਆ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲ ਸਕੇ ।ਉਪਰੋਕਤ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਰਾਸ਼ਟਰੀ ਉਪ ਪ੍ਰਧਾਨ ਸੰਜੀਵ ਤਲਵਾੜ ਨੇ ਪ੍ਰੈਸ ਨੂੰ ਜਾਰੀ ਕੀਤੇ ਇੱਕ ਬਿਆਨ ਵਿੱਚ ਕਹੇ। ਤਲਵਾੜ ਨੇ ਕਿਹਾ ਕਿ ਪੁਲਿਸ ਦੀ ਮੁੱਢਲੀ ਜਾਂਚ ਅਨੁਸਾਰ ਪਤਾ ਲੱਗਾ ਹੈ ਕਿ ਦੋਸ਼ੀ ਪਹਿਲਾਂ ਹੀ ਬਲਾਤਕਾਰ ਦੇ ਜੁਰਮ ਵਿੱਚ 7 ਸਾਲ ਦੀ ਸਜ਼ਾ ਕੱਟ ਚੁੱਕਾ ਹੈ ਅਤੇ ਹੁਣ ਉਸਨੇ ਇਸ ਘਟਨਾ ਨੂੰ ਅੰਜਾਮ ਦੇ ਕੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਸੰਜੀਵ ਤਲਵਾੜ ਨੇ ਸਾਰੇ ਵਕੀਲ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਮਨੁੱਖਤਾ ਦੇ ਦੁਸ਼ਮਣ ਅਜਿਹੇ ਦਰਿੰਦਿਆ ਨੂੰ ਕਾਨੂੰਨੀ ਮੱਦਦ ਨਾ ਦੇ ਕੇ ਮਾਸੂਮ ਹਰਵੀਰ ਨੂੰ ਸ਼ਰਧਾਂਜਲੀ ਦੇਣ।
