ਸੰਤ ਸੁਆਮੀ ਹੰਸ ਰਾਜ ਜੀ ਦੇ ਬਰਸੀ ਸਮਾਗਮ ਤੇ ਧਾਰਮਿਕ, ਸਮਾਜਿਕ ਤੇ ਰਾਜਨੀਤਕ ਸਖਸ਼ੀਅਤਾਂ ਨੇ ਭਰੀ ਹਾਜਰੀ
# ਗੁਰੂਆਂ, ਰਹਿਬਰਾਂ ਦੀ ਸਰਬ ਸਰਬ ਸਾਂਝੀਵਾਲਤਾ ਦੀ ਸੋਚ ਤੇ ਪਹਿਰਾ ਦੇਣ ਦੀ ਲੋੜ ਹੈ : ਸੰਤ ਦਿਨੇਸ਼ ਗਿਰ

ਹੁਸ਼ਿਆਰਪੁਰ 8 ਸਤੰਬਰ (ਤਰਸੇਮ ਦੀਵਾਨਾ ) ਬ੍ਰਹਮਲੀਨ,ਨਾਮ ਦੇ ਰਸੀਏ ਸ਼੍ਰੀ ਸੰਤ ਸੁਆਮੀ ਹੰਸ ਰਾਜ ਜੀ ਮਹਾਰਾਜ ਬੀ ਏ ਭਗਤ ਨਗਰ ਵਾਲਿਆਂ ਦੇ 15ਵੇਂ ਬਰਸੀ ਸਮਾਗਮ ਦੇਸ਼ ਪ੍ਰਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਡੇਰਾ ਸੰਤ ਹੰਸ ਰਾਜ ਚੜਿਆਲ ਵਿਖੇ ਮੌਜੂਦਾ ਗੱਦੀ ਨਸ਼ੀਨ ਸੰਤ ਦਿਨੇਸ਼ ਗਿਰ ਜੀ ਦੀ ਅਗਵਾਈ ਹੇਠ ਬੜੀ ਸ਼ਰਧਾ ਪੂਰਵਕ ਮਨਾਏ ਗਏ। ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਰਾਗੀ, ਢਾਡੀ, ਕਥਾਵਾਚਕ ਅਤੇ ਵੱਖ ਵੱਖ ਡੇਰਿਆਂ ਦੇ ਸੰਤਾਂ ਮਹਾਂਪੁਰਸ਼ਾਂ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਦੇ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ ,ਸੰਤ ਦੇਸ਼ ਰਾਜ ਫਗਵਾੜਾ ਮੀਤ ਪ੍ਰਧਾਨ,ਸੰਤ ਜਸਵਿੰਦਰ ਸਿੰਘ,ਸੰਤ ਗੁਰਮੇਲ ਦਾਸ ਰਹੀਮਪੁਰ,ਸੰਤ ਮੇਲਾ ਰਾਮ, ਜਥੇਦਾਰ ਦਲਜੀਤ ਸਿੰਘ ,ਸੰਤ ਸਤਨਾਮ ਦਾਸ ਗੜਸ਼ੰਕਰ,
ਓ ਪੀ ਰਾਣਾ ਆਦਿ ਸੰਤਾਂ ਮਹਾਂਪੁਰਸ਼ਾਂ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਡੇਰੇ ਦੇ ਗੱਦੀ ਨਸ਼ੀਨ ਸੰਤ ਦਿਨੇਸ਼ਗਿਰ
ਵਲੋੰ ਧਾਰਮਿਕ,ਸਮਾਜਿਕ ਅਤੇ ਰਾਜਨੀਤਕ ਸਖਸ਼ੀਅਤਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਭੇਟ ਕਰਕੇ ਵਿਸ਼ੇਸ਼ ਸਨਮਾਨਿਤ ਕੀਤਾ ਅਤੇ ਸਮੂਹ ਸੰਤਾਂ ਮਹਾਂਪੁਰਸ਼ਾਂ ਅਤੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਥੇ ਅੱਜ ਗੁਰੂਆਂ, ਪੀਰਾਂ,ਫਕੀਰਾਂ, ਕੌਮ ਦੇ ਮਹਾਨ ਰਹਿਬਰਾਂ ਦੀ ਸਰਬ ਸਾਂਝੀਵਾਲਤਾ ਦੀ ਸੋਚ ਤੇ ਪਹਿਰਾ ਦੇਣ ਦੀ ਲੋੜ ਹੈ ਓਥੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਹਾਨ ਮਹਾਂਵਾਕ “ਉਪਜਿਓ ਗਿਆਨ ਹੂਆ ਪ੍ਰਗਾਸ” ਤੇ ਚੱਲਕੇ ਬੱਚਿਆਂ ਨੂੰ ਸਿੱਖਿਅਤ ਬਣਾਉਣਾ ਵੀ ਸਮੇਂ ਦੀ ਵੱਡੀ ਲੋਡ਼ ਹੈ ਅਤੇ “ਸਤਿਸੰਗਤ ਮਿਲਿ ਰਹੀਏ ਮਾਧੋ ਜੈਸੇ ਮਧਪੁ ਮਖੀਰਾ” ਤੋਂ ਸੇਧ ਲੈ ਕੇ ਸਮਾਜ ਵਿੱਚ ਏਕਤਾ,ਭਾਈਚਾਰਾ ਬਣਾਕੇ ਰੱਖਣਾ ਵੀ ਭਵਿੱਖ ਦੀ ਲੋੜ ਹੈ। ਸੰਤ ਦਿਨੇਸ਼ ਗਿਰ ਅਤੇ ਸਮੂਹ ਸੰਗਤਾਂ ਵਲੋੰ ਕੁਦਰਤੀ ਆਫਤ ਹੜਾਂ ਤੋਂ ਸੰਗਤਾਂ ਦੇ ਬਚਾਅ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ।
ਇਸ ਮੌਕੇ ਏ ਐਸ ਆਈ ਸਤਨਾਮ ਸਿੰਘ ਨੰਗਲ ਬਿਹਾਲਾ, ਵਿਜੇ ਕੁਮਾਰ ਭਗਤ ਨਗਰ, ਸਤਪਾਲ ਨੰਗਲ ਈਸ਼ਰ, ਕੈਪਟਨ ਮਹਿੰਦਰ ਸਿੰਘ, ਰਵਿੰਦਰ ਸਿੰਘ ਸਾਬੀ, ਐਸ ਆਈ ਰਾਇ ਬੁਲਾਰ ਹੁਕੜਾਂ, ਅਵਿਨਾਸ਼ ਕੁਮਾਰ, ਗਿਆਨੀ ਗੁਰਮੇਲ ਸਿੰਘ, ਰਜੀਵ ਕੁਮਾਰ, ਧਰਮਜੀਤ ਗੋਮਰਾ, ਅਮਨ ਗੋਮਰਾ, ਰਘੁਵੀਰ ਤਾਨੂੰਲੀ,ਗੋਪਾਲ ਫਲਾਹੀ, ਮਨਵੀਰ ਫਲਾਹੀ, ਧਰਮਿੰਦਰ ਗੋਮਰਾ, ਸ਼ਾਂਤਾ ਕੁਮਾਰ, ਸੁੱਖਾ ਫਲਾਹੀ, ਨਿਰਮਲ ਬਰੋਟਾ, ਸਿਮਰਨ ਹੁਕੜਾਂ, ਸਰਪੰਚ ਕੇਵਲ ਕਿਸ਼ਨ ਚੜਿਆਲ, ਜਗੀਰੀ ਲਾਲ ਸਾਬਕਾ ਸਰਪੰਚ, ਰਕੇਸ਼ ਚੜਿਆਲ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਸਨ । ਸੰਗਤਾਂ ਲਈ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
ਫੋਟੋ ਅਜਮੇਰ ਦੀਵਾਨਾ
Views: 155
