ਹੜ੍ਹ ਤੋ ਪ੍ਰਭਾਵਿਤ ਇਲਾਕਿਆਂ ਵਿੱਚ ਪਸ਼ੂਆਂ ਦੀਆਂ ਬਿਮਾਰੀਆਂ ਦੀ ਰੋਕਥਾਮ ਲਈ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ : ਭੁਪਿੰਦਰ ਸਿੰਘ ਪਿੰਕੀ

ਹੁਸ਼ਿਆਰਪੁਰ / ਡੇਰਾ ਬਾਬਾ ਨਾਨਕ 7 ਸਤੰਬਰ (ਤਰਸੇਮ ਦੀਵਾਨਾ ) ਪੰਜਾਬ ਵਿੱਚ ਆਏ ਹੜਾਂ ਕਾਰਨ ਜਿੱਥੇ ਲੋਕਾਂ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਇਸ ਬੇਮੌਸਮੀ ਬਾਰਿਸ਼ ਨਾਲ ਹੜਾਂ ਦੀ ਮਾਰ ਦਾ ਸਾਰੇ ਪਾਸੇ ਭਿਆਨਕ ਮੰਜ਼ਰ ਛਾਇਆ ਹੋਣ ਕਰਕੇ ਕਿਸਾਨਾਂ ਦੀਆਂ ਫਸਲਾਂ ਵੀ ਪਾਣੀ ਚ ਡੁੱਬ ਚੁੱਕੀਆਂ ਹਨ, ਜਿਸ ਨਾਲ ਪਸ਼ੂਆਂ ਦਾ ਵੀ ਕਾਫੀ ਨੁਕਸਾਨ ਹੋ ਚੁੱਕਾ ਹੈ ਤੇ ਉਹਨਾਂ ਚ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਜਿਸ ਕਰਕੇ ਪਸ਼ੂਆਂ ਦੀਆਂ ਬਿਮਾਰੀਆਂ ਦੀ ਰੋਕਥਾਮ ਲਈ ਤੇ ਬਚਾਅ ਵਾਸਤੇ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ। ਇਸ ਮੌਕੇ ਉੱਘੇ ਸਮਾਜ ਸੇਵੀ ਅਤੇ ਬੁਧੀਜੀਵੀ ਸ਼ਖਸੀਅਤ ਭੁਪਿੰਦਰ ਸਿੰਘ ਪਿੰਕੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਲੋਕਾਂ ਦੀ ਮਦਦ ਲਈ ਜਿੱਥੇ ਪੰਜਾਬ ਸਰਕਾਰ, ਐੱਨ.ਜੀ.ਓ ਗਰੁੱਪ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਲੋਕਾਂ ਦੇ ਮੁੜ ਵਸੇਬੇ ਅਤੇ ਰਾਸ਼ਨ ਪਹੁੰਚਾਉਣ ਲਈ ਦਿਨ ਰਾਤ ਆਪਣਾ ਯੋਗਦਾਨ ਪਾ ਰਹੀਆਂ ਹਨ ਉੱਥੇ ਹੀ ਪਿੰਡ ਝੰਗੀ ਅਤੇ ਘਹਨੌਵਾਲ ਡੇਰਾ ਬਾਬਾ ਨਾਨਕ ਹੜ ਪ੍ਰਭਾਵਿਤ ਪਿੰਡਾਂ ਵਿੱਚ ਮੁਕੇਰੀਆਂ ਦੀ ਸਮੂਹ ਸੰਗਤਾਂ ਵਲੋ ਪਸ਼ੂਆਂ ਦੀਆਂ ਬਿਮਾਰੀਆਂ ਦੀ ਰੋਕਥਾਮ ਲਈ ਬਚਾਅ ਵਾਸਤੇ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿਚ ਪਸ਼ੂਆਂ ਨੂੰ ਹੋਣ ਵਾਲੀਆਂ ਵੱਖ ਵੱਖ ਬੀਮਾਰੀਆਂ ਦੇ ਬਚਾਅ ਲਈ ਫ੍ਰੀ ਦਵਾਈਆਂ ਵੰਡੀਆਂ ਗਈਆਂ। ਇਸ ਮੌਕੇ ਐਮ ਸੀ ਮੱਖਣ ਸਿੰਘ, ਮਨਜਿੰਦਰ ਸਿੰਘ ਵਾਲੀਆ, ਗੁਰਜੀਵਨ ਸਿੰਘ ਕੌਲਪੁਰ, ਹਰਸਿਮਰਨ ਸਿੰਘ ਕੌਲਪੁਰ,ਮੌਹਣ ਸਿੰਘ ਤਲਵਾੜ , ਨਿਰਮਲ ਸਿੰਘ, ਦਵਿੰਦਰ ਸਿੰਘ, ਮਨਜਿੰਦਰ ਸਿੰਘ ਹਾਜੀਪੁਰ,ਜੈ ਵੀਰ ਸਿੰਘ, ਸਤਨਾਮ ਸਿੰਘ ਤੇ ਹੋਰ ਹਾਜ਼ਰ ਸਨ।
