ਲਿਵਾਸਾ ਹਸਪਤਾਲ ਹੁਸ਼ਿਆਰਪੁਰ ‘ਚ ਆਟੋਮੈਟਿਕ ਬਾਇਓਕੈਮਿਸਟਰੀ ਵਿਸ਼ਲੇਸ਼ਕ ਡਿਆਸੀਸ ਐੱਸਵਾਈਐੱਸ 680 ਸੀਆਈ ਨੇ ਕੰਮ ਕੀਤਾ ਸ਼ੁਰੂ 

ਲਿਵਾਸਾ ਹਸਪਤਾਲ ਹੁਸ਼ਿਆਰਪੁਰ ‘ਚ ਆਟੋਮੈਟਿਕ ਬਾਇਓਕੈਮਿਸਟਰੀ ਵਿਸ਼ਲੇਸ਼ਕ ਡਿਆਸੀਸ ਐੱਸਵਾਈਐੱਸ 680 ਸੀਆਈ ਨੇ ਕੰਮ ਕੀਤਾ ਸ਼ੁਰੂ 

• ਹੁਸ਼ਿਆਰਪੁਰ ‘ਚ ਸਥਾਪਿਤ ਇਸ ਪਹਿਲੀ ਮਸ਼ੀਨ ਨਾਲ ਤੁਰੰਤ ਹੋਵੇਗਾ ਇਲਾਜ ਆਰੰਭ- ਡਾ. ਅਮਨਦੀਪ ਕੰਗ 

ਹੁਸ਼ਿਆਰਪੁਰ, 3 ਸਤੰਬਰ (ਤਰਸੇਮ ਦੀਵਾਨਾ )

ਲਿਵਾਸਾ ਹਸਪਤਾਲ,ਹੁਸ਼ਿਆਰਪੁਰ ਵੱਲੋਂ ਮਰੀਜ਼ਾਂ ਦੇ ਤੁਰੰਤ ਇਲਾਜ ਵਿੱਚ ਵੱਡੀ ਕ੍ਰਾਂਤੀ ਲਿਆਉਂਦਿਆਂ ਡਿਆਸੀਸ ਐੱਸਵਾਈਐੱਸ 680 ਸੀਆਈ ਨਾਂ ਦੀ ਇੱਕ ਨਵੀਂ ਤੇ ਆਧੁਨਿਕ ਮਸ਼ੀਨ ਸਥਾਪਿਤ ਕੀਤੀ ਗਈ ਹੈ ਜੋ ਬਾਇਓਕੈਮਿਸਟਰੀ ਟੈਸਟ ਕਰਨ ਲਈ ਵਰਤੀ ਜਾਂਦੀ ਹੈ ਅਤੇ ਹੁਸ਼ਿਆਰਪੁਰ ਦੇ ਖੇਤਰ ਵਿੱਚ ਇਹ ਮਸ਼ੀਨ ਲਗਾਉਣ ਵਾਲਾ ਲਿਵਾਸਾ ਪਹਿਲਾ ਹਸਪਤਾਲ ਹੈ। ਇਹ ਜਾਣਕਾਰੀ ਦਿੰਦਿਆਂ ਪੈਥੋਲੋਜਿਸਟ ਡਾਕਟਰ ਅਮਨਦੀਪ ਕੰਗ ਨੇ ਦੱਸਿਆ ਕਿ ਡਿਆਸੀਸ ਐੱਸਵਾਈ ਐੱਸ 680 ਸੀਆਈ ਇੱਕ ਪੂਰੀ ਤਰ੍ਹਾਂ ਆਟੋਮੈਟਿਕ ਮਸ਼ੀਨ ਹੈ ਜੋ ਹਰ ਘੰਟੇ ਤਕਰੀਬਨ 640 ਟੈਸਟ ਕਰ ਸਕਦੀ ਹੈ। ਇਸ ਦੀ ਮਦਦ ਨਾਲ ਟੈਸਟ ਦੇ ਨਤੀਜੇ ਤੇਜ਼, ਸਹੀ ਅਤੇ ਭਰੋਸੇਮੰਦ ਮਿਲਦੇ ਹਨ। ਇਸ ਮਸ਼ੀਨ ਨੂੰ ਲਗਾਉਣ ਦਾ ਮਕਸਦ ਇਹ ਹੈ ਕਿ ਭਰੋਸੇਮੰਦ ਟੈਸਟ ਰਿਪੋਰਟ ਜ਼ਲਦੀ ਮਿਲੇ ਤਾਂ ਜੋ ਡਾਕਟਰ ਬਿਨਾਂ ਕਿਸੇ ਦੇਰੀ ਦੇ ਤੁਰੰਤ ਇਲਾਜ਼ ਸ਼ੁਰੂ ਕਰ ਸਕਣ। ਡਾਕਟਰ ਅਮਨਦੀਪ ਕੰਗ ਨੇ ਇਸ ਮਸ਼ੀਨ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਆਟੋਮੈਟਿਕ ਮਸ਼ੀਨ ਨਾਲ ਕੰਮ ਵਿੱਚ ਇਨਸਾਨੀ ਦਖ਼ਲਅੰਦਾਜ਼ੀ ਘੱਟ ਹੋ ਜਾਂਦੀ ਹੈ, ਜਿਸ ਕਾਰਣ ਮਨੁੱਖੀ ਗਲਤੀਆਂ ਦੀ ਸੰਭਾਵਨਾ ਘੱਟ ਹੁੰਦੀ ਹੈ ਅਤੇ ਟੈਸਟ ਜ਼ਿਆਦਾ ਸਹੀ ਢੰਗ ਨਾਲ ਸਾਹਮਣੇ ਆਉਂਦੇ ਹਨ ਜਿਸ ਨਾਲ ਮਰੀਜ਼ਾਂ ਨੂੰ ਘੱਟ ਉਡੀਕ ਵਿੱਚ ਤੁਰੰਤ ਪ੍ਰਭਾਵੀ ਇਲਾਜ ਜਲਦੀ ਮਿਲਦਾ ਹੈ ਅਤੇ ਸਿਹਤ ਵਿੱਚ ਸੁਧਾਰ ਜ਼ਲਦੀ ਹੁੰਦਾ ਹੈ। ਡਿਆਸੀਸ ਐੱਸਵਾਈ ਐੱਸ 680 ਸੀਆਈ ਨਾਲ, ਲਿਵਾਸਾ ਹਸਪਤਾਲ ਨੇ ਜਾਂਚ ਸੇਵਾਵਾਂ ਵਿੱਚ ਇੱਕ ਨਵਾਂ ਦਰਜਾ ਹਾਸਲ ਕੀਤਾ ਹੈ। ਹੁਣ ਮਰੀਜ਼ਾਂ ਨੂੰ ਉਨ੍ਹਾਂ ਦੀ ਉਮੀਦ ਮੁਤਾਬਿਕ ਤੇਜ਼, ਸਹੀ ਅਤੇ ਬਿਹਤਰ ਇਲਾਜ ਮਿਲ ਸਕੇ

ਗਾ |

Leave a Reply

Your email address will not be published. Required fields are marked *