ਹੁਸ਼ਿਆਰਪੁਰ ਆਟੋਮੋਬਾਇਲਸ ਨੇ ਧੂਮ ਧਾਮ ਨਾਲ ਮਨਾਈ ਆਪਣੀ 24 ਵੀਂ ਵਰੇਗੰਢ

ਹੁਸ਼ਿਆਰਪੁਰ ਆਟੋਮੋਬਾਇਲਸ ਨੇ ਧੂਮ ਧਾਮ ਨਾਲ ਮਨਾਈ ਆਪਣੀ 24 ਵੀਂ ਵਰੇਗੰਢ

ਹੁਸ਼ਿਆਰਪੁਰ 2 ਸਤੰਬਰ (ਤਰਸੇਮ ਦੀਵਾਨਾ ) ਮਾਰੂਤੀ ਸਾਜੂਕੀ ਦੇ 12 ਵਾਰ ਰਹੇ ਰਾਇਲ ਪਲੈਟੀਨਮ ਡੀਲਰ ਹੁਸ਼ਿਆਰਪੁਰ ਆਟੋਮੋਬਾਇਲਸ ਨੇ ਆਪਣੀ 24 ਵੀਂ ਵਰੇਗੰਢ ਬੜੀ ਧੂਮ ਧਾਮ ਦੇ ਨਾਲ ਸਵਰਨ ਫਾਰਮ ਹੁਸ਼ਿਆਰਪੁਰ ਵਿਚ ਮਨਾਈ। ਇਸ ਮੌਕੇ ਕੰਪਨੀ ਦੀਆਂ ਸਾਰੀਆ ਹੀ ਬਰਾਚਾਂ ਹੁਸ਼ਿਆਰਪੁਰ ਨੈਕਸਾ, ਲੁਧਿਆਣਾ ਨੈਕਸਾ, ਅਰੀਨਾ ਹੁਸ਼ਿਆਰਪੁਰ, ਐਮ.ਡੀ.ਐਸ, ਟਰੂ ਵੈਲਓੂ, ਅਰੀਨਾ ਮੰਡੀ ਗੋਬਿੰਦਗੜ੍ਹ ਕਲੱਸਟਰ ਅਤੇ ਹੁਸ਼ਿਆਰਪੁਰ ਆਟੋਮੋਬਾਇਲਸ ਦੇ 1250 ਦੇ ਕਰੀਬ ਕਰਮਚਾਰੀਆ ਨੇ ਇਸ ਮੌਕੇ ਭਾਗ ਲਿਆ ਅਤੇ ਕਰਮਚਾਰੀਆ ਵਲੋ ਵੱਖ ਵੱਖ ਰੰਗਾਰੰਗ ਪ੍ਰੋਗਰਾਮ ਵੀ ਕਰਮਚਾਰੀਆ ਵਲੋਂ ਪੇਸ਼ ਗਏ। ਇਸ ਮੌਕੇ ਕੰਪਨੀ ਦੇ ਸੀ.ਓ.ਓ. ਅਖਿਲੇਸ਼ ਸੂਦ, ਸੀ.ਐਫ.ਓ ਰਵੀ ਰਾਣਾ ਨੇ ਪਿੱਛਲੇ ਸਾਲ ਦੀ ਕਾਰੁਜਗਾਰੀ ਅਤੇ ਆਉਣ ਵਾਲੇ ਸਾਲ ਦੇ ਜੋ ਟੀਚੇ ਹਨ ਉਨ੍ਹਾਂ ਨੂੰ ਕਰਮਚਾਰੀਆ ਨਾਲ ਸਾਝਾਂ ਕੀਤਾ। ਇਸ ਤੋ ਬਾਅਦ ਵੱਖ ਵੱਖ ਵਿਭਾਗਾ ਦੇ ਜੀ.ਐਮਸ ਨੇ ਵੀ ਆਪਣੇ ਆਪਣੇ ਵਿਭਾਗਾ ਦੇ ਕਰਮਚਾਰੀਆਂ ਨੂੰ ਸੰਬੋਧਿਤ ਕੀਤਾ। ਇਸ ਮੌਕੇ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਗੁਰਪ੍ਰੀਤ ਸਿੰਘ ਨੇ ਪਿੱਛਲੇ ਸਾਲ ਵਿਚ ਸਾਡੇ ਕੋਲੋ ਜੋ ਤਰੁਟੀਆਂ ਰਹਿ ਗਈਆ ਸਨ ਉਨ੍ਹਾਂ ਨੂੰ ਪੂਰਾ ਕਰਕੇ ਆਉਣ ਵਾਲੇ ਸਮੇਂ ਵਿਚ ਰਾਇਲ ਪਲੈਟੀਨਮ ਅਤੇ ਐਲਫ਼ਾ ਬੈਂਡ ਲੈਣ ਦਾ ਪ੍ਰਣ ਲਿਆ। ਜਿਨ੍ਹਾਂ ਕਰਮਚਾਰੀਆਂ ਨੇ ਪਿੱਛਲੇ ਸਾਲ ਵਿਚ ਵਧੀਆ ਕੰਮ ਕੀਤਾ ਉਨ੍ਹਾਂ ਕਰਮਚਾਰੀਆਂ ਨੂੰ ਬੈਸਟ ਅਵਾਰਡ ਦਿੱਤੇ ਗਏ ਉਸ ਤੋ ਬਾਅਦ ਪਰਾਇਡ ਆਫ਼ ਅਜਵਿੰਦਰ ਸਿੰਘ ਅਵਾਰਡਸ ਦੀ ਵੀ ਘੋਸ਼ਣਾ ਕੀਤੀ ਗਈ ਨਾਲ ਦੀ ਨਾਲ ਅਖੀਰ ਵਿਚ ਪਿੱਲਰ ਆਫ਼ ਹੁਸ਼ਿਆਰਪੁਰ ਆਟੋਮੋਬਾਇਲਸ ਨੂੰ ਵੀ ਸਾਰਿਆ ਨਾਲ ਅਵਗਤ ਕਰਵਾਇਆ। ਇਸ ਤੋ ਬਾਅਦ ਆਏ ਹੋਏ ਸਾਰੇ ਕਮਚਾਰੀਆਂ ਨੇ ਇਕੱਠੇ ਬੈਠ ਕੇ ਦੁਪਿਹਰ ਦਾ ਭੋਜਨ ਕੀਤਾ। ਇਸ ਮੌਕੇ ਗੁਰਮੀਤ ਕੌਰ ਨੇ ਕੰਪਨੀ ਦੇ ਫਾਉਡਰ ਅਜਵਿੰਦਰ ਸਿੰਘ ਦੇ ਜੋ ਟੀਚੇ ਸਨ ਉਨ੍ਹਾਂ ਨੂੰ ਯਾਦ ਕਰਵਾਇਆ ਅਤੇ ਸਭ ਕਰਮਚਾਰੀਆ ਨੂੰ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਲਈ ਕਿਹਾ। ਇਸ ਮੌਕੇ ਉਚੇਚੇ ਤੌਰ ਤੇ ਕੁਲਜੀਤ ਸਿੰਘ ਅਤੇ ਗੁਰਲੀਨ ਸੈਣੀ ਨੇ ਨਵਾ ਸ਼ਹਿਰ ਤੋ ਮੁੱਖ ਮਹਿਮਾਨ ਦੇ ਸ਼ਿਰਕਤ ਕੀਤੀ।

ਫੋਟੋ ਅਜਮੇਰ ਦੀਵਾਨਾ

 

Leave a Reply

Your email address will not be published. Required fields are marked *