ਜੈਕਾਰਿਆ ਦੀ ਬੇਅਦਬੀ ਦੇ ਵਿਰੋਧ ਵਿੱਚ ਧਨੋਵਾਲੀ ਫਾਟਕ ਤੇ ਲਗਾਇਆ ਜਾਵੇਗਾ ਪੱਕਾ ਧਰਨਾ: ਜੱਸੀ ਤੱਲਣ 

ਜੈਕਾਰਿਆ ਦੀ ਬੇਅਦਬੀ ਦੇ ਵਿਰੋਧ ਵਿੱਚ ਧਨੋਵਾਲੀ ਫਾਟਕ ਤੇ ਲਗਾਇਆ ਜਾਵੇਗਾ ਪੱਕਾ ਧਰਨਾ: ਜੱਸੀ ਤੱਲਣ 

ਦੋ ਦਿਨ ਦੇ ਅੰਦਰ ਦੋਸ਼ੀਆਂ ਨੂੰ ਕੀਤਾ ਜਾਵੇ ਗਿਰਫ਼ਤਾਰ 

ਜਲੰਧਰ: 21 ਅਗਸਤ (ਸੁਨੀਲ ਕੁਮਾਰ)ਜਲੰਧਰ ਦੇ ਸਿਟੀ ਥਾਣਾ ਕੈਂਟ ਦੇ ਅਧੀਨ ਅਮਰ ਸ਼ਹੀਦ 108 ਸੰਤ ਰਾਮਾਨੰਦ ਚੌਂਕ ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੈ ਗੁਰੂਦੇਵ ਧੰਨ ਗੁਰੂਦੇਵ ਦੇ ਜੈਕਾਰੇ ਲਿਖੇ ਹੋਏ ਸਨ ਪਰ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਮਾਹੌਲ ਖਰਾਬ ਕਰਨ ਲਈ ਰਾਤ ਦੇ ਹਨੇਰੇ ਵਿੱਚ ਉਹ ਜੈਕਾਰੇ ਵਾਲਾ ਜੋ ਬੋਰਡ ਸੀ ਉਸ ਦੀ ਬੇਅਦਬੀ ਕੀਤੀ ਗਈ ਅਤੇ ਉਤਾਰ ਕੇ ਲੈ ਗਏ ਅਸੀਂ ਜਦੋਂ ਇਹ ਸਾਰਾ ਮਾਮਲਾ ਜਲੰਧਰ ਦੇ ਸੀ, ਪੀ ਅਤੇ ਮੇਅਰ ਕਾਰਪੋਰੇਸ਼ਨ, ਅਤੇ ਹਲਕਾ ਇੰਚਾਰਜ ਨਿਤਿਨ ਕੋਹਲੀ ਦੇ ਧਿਆਨ ਵਿੱਚ ਲਿਆਦਾ ਤਾਂ ਉਨਾਂ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਅਣਪਛੱਤੇ ਵਿਅਕਤੀਆਂ ਤੇ ਪਰਚਾ ਦਰਜ ਕਰ ਲਿਆ ਗਿਆ। ਪਰ ਥਾਣਾ ਕੈਂਟ ਵੱਲੋਂ ਪਰਚੇ ਦੇ ਬਿਆਨ ਤੋਂ ਬਾਅਦ ਅਸੀਂ ਪੁਲਿਸ ਲਾਈਨ ਪਹੁੰਚ ਗਏ ਉਥੇ ਅਸੀਂ ਵੀਡਿਓ ਦੇਖੀ ਜਿਸ ਵਿੱਚ ਦੇਖਿਆ ਕੇ ਜਿਸ ਨੇ ਜੈ ਗੁਰੂਦੇਵ ਧੰਨ ਗੁਰੂਦੇਵ ਜੀ ਦੀ ਜੈਕਾਰਿਆਂ ਦੀ ਬੇਅਦਬੀ ਕੀਤੀ ਸੀ ਉਸ ਦਾ ਨਾਮ ਕੋਹਲੀ ਸਟੀਲ ਵਾਲਾ ਹੈ। ਉਸ ਨੇ 8/8/25 ਨੂੰ ਰਾਤ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੈਕਾਰੇ ਲਾਹ ਕੇ ਬੇਅਦਵੀ ਕੀਤੀ ਅਤੇ 9/8/25 ਰਾਤ ਨੂੰ ਅਕਾਲ ਹਸਪਤਾਲ (ਅੱਖਾਂ ਦਾ ਹਸਪਤਾਲ )ਵਾਲਿਆ ਦੀ ਗੱਡੀ ਆਈ ਸੀ ਉਹਨਾਂ ਜੈਕਾਰਿਆ ਵਾਲੇ ਲੋਹੇ ਦੇ ਐਂਗਲ ਪੁੱਟ ਕੇ ਲੈ ਗਏ ਜਦੋਂ ਸਾਰਾ ਕੁੱਝ ਅਸੀਂ ਪਤਾ ਕਰਵਾ ਲਿਆ ਫਿਰ ਪਰਚੇ ਵਿੱਚ ਇਨਾ ਦੇ ਨਾਮ ਕਿਉੰ ਨਹੀਂ ਪਾਇਆ ਗਿਆ ਅਤੇ ਇਨਾ ਨੂੰ ਬੇਅਦਵੀ ਕਰਨ ਲਈ ਕਿਸ ਨੇ ਕਿਹਾ ਸੀ? ਇਹ ਦੋਵੇਂ ਜਣੇ ਕਾਰਪੋਰੇਸ਼ਨ ਦਾ ਨਾਮ ਲੈਂਦੈ ਹਨ ਫਿਰ (120 b) ਵਿੱਚ ਉਸ ਕਾਰਪੋਰੇਸ਼ਨ ਅਧਿਕਾਰੀ ਦਾ ਨਾਮ ਕਿਉਂ ਨਹੀਂ ਪਾਇਆ ਗਿਆ ਅਸੀਂ ਚੌਂਕ ਦੀ ਉਸਾਰੀ ਦਾ ਕੰਮ ਓਨੀ ਦੇਰ ਤੱਕ ਨਹੀਂ ਹੋਣ ਦੇਵਾਂਗੇ ਜਦੋਂ ਤੱਕ ਇਨਾ ਦਾ ਨਾਮ ਪਰਚੇ ਵਿੱਚ ਨਹੀਂ ਪਾਇਆ ਜਾਦਾ ਅਤੇ ਇਨਾ ਦੀ ਗ੍ਰਿਫਤਾਰੀ ਨਹੀਂ ਹੁੰਦੀ ਜੇਕਰ 2 ਦਿਨ ਤੱਕ ਇਸ ਘਟਨਾ ਦੇ ਪਿੱਛੇ ਕੌਣ ਹੈ ਉਸ ਦਾ ਨਾਮ ਪੁਲਿਸ ਨਹੀਂ ਦਸਦੀ ਤਾਂ ਅਸੀਂ 2 ਦਿਨ ਬਾਅਦ ਧੰਨੋਵਾਲੀ ਫਾਟਕ ਦੇ ਬਾਹਰ ਪੱਕਾ ਧਰਨਾ ਲਗਾਵਾਂਗੇ। ਜੈ ਗੁਰੂਦੇਵ ਧੰਨ ਗੁਰੂਦੇਵ ਜੋ ਸਾਡੇ ਗੁਰੂ ਮਹਾਰਾਜ ਦੇ ਜੈਕਾਰੇ ਹਨ ਉਨਾਂ ਤੋਂ ਕਿਸੇ ਨੂੰ ਕੀ ਤਕਲੀਫ ਹੈ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ।ਜੱਸੀ ਤੱਲਣ ਪੰਜਾਬ ਪ੍ਰਧਾਨ ਗੁਰੂ ਰਵਿਦਾਸ ਟਾਇਗਰ ਫੋਰਸ ਪੰਜਾਬ 9530936464

Leave a Reply

Your email address will not be published. Required fields are marked *