ਨਹੀਂ ਜਾਗ ਰਿਹਾ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਦਾ ਪ੍ਰਸਾਸ਼ਕੀ ਅਮਲਾ !
• ਬੰਦ ਪਿਆ ਆਕਸੀਜਨ ਪਲਾਂਟ, ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਜ਼ਿਲ੍ਹਾ ਪ੍ਰਸਾਸ਼ਨ
• ਜਲੰਧਰ ਸਿਵਲ ਹਸਪਤਾਲ ‘ਚ ਆਕਸੀਜਨ ਸਪਲਾਈ ਬੰਦ ਹੋਣ ਨਾਲ ਵਾਪਰਿਆ ਸੀ ਵੱਡਾ ਦੁਖਾਂਤ
• ਮੁੱਖ ਮੰਤਰੀ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਨਹੀਂ ਹੋਈ ਕੋਈ ਕਾਰਵਾਈ

ਹੁਸ਼ਿਆਰਪੁਰ,19 ਅਗਸਤ (ਤਰਸੇਮ ਦੀਵਾਨਾ )
ਆਕਸੀਜਨ ਦੇ ਇੱਕ ਇੱਕ ਸਾਹ ਦੀ ਕੀਮਤ ਉਹੀ ਦੱਸ ਸਕਦਾ ਹੈ ਜੋ ਜਿੰਦਗੀ ਮੌਤ ਦੀ ਲੜਾਈ ਨਾਲ ਜੂਝ ਰਿਹਾ ਹੋਵੇ, ਅਜਿਹੇ ਮਰੀਜ਼ ਲਈ ਕੁੱਝ ਪਲ ਦੀ ਆਕਸੀਜਨ ਜੀਵਣ ਰੱਖਿਅਕ ਦਾ ਕੰਮ ਕਰਦੀ ਹੈ ਜਿਸ ਨਾਲ ਮਰੀਜ਼ ਦਾ ਦੂਜਾ ਜਨਮ ਹੁੰਦਾ ਹੈ ਪਰ ਦੇਖਣ ਵਿੱਚ ਆਇਆ ਹੈ ਕਿ ਬਹੁਤੇ ਸਰਕਾਰੀ ਹਸਪਤਾਲਾਂ ਵਿੱਚ ਆਕਸੀਜਨ ਪਲਾਂਟ ਲੱਗੇ ਤਾਂ ਹੋਏ ਹਨ ਪਰ ਇਨ੍ਹਾਂ ਦੇ ਰੱਖ ਰੱਖਾਓ ਵਿੱਚ ਵੱਡੇ ਪੱਧਰ ‘ਤੇ ਲਾਪਰਵਾਹੀ ਕੀਤੀ ਜਾਂਦੀ ਹੈ ਤੇ ਕੀਤੀ ਜਾ ਰਹੀ ਹੈ ਜਿਸ ਦੇ ਗੰਭੀਰ ਨਤੀਜੇ ਨਿਕਲ ਸਕਦੇ ਹਨ ਅਤੇ ਸਰਕਾਰੀ ਅਧਿਕਾਰੀਆਂ ਦੀ ਲਾਪਰਵਾਹੀ ਦਾ ਖਮਿਆਜ਼ਾ ਮਰੀਜ਼ਾਂ ਨੂੰ ਭੁਗਤਣਾ ਪੈਂਦਾ ਹੈ | ਅਜਿਹਾ ਹੀ ਵਰਤਾਰਾ ਹਾਲ ਹੀ ਵਿੱਚ ਜਲੰਧਰ ਦੇ ਸਿਵਲ ਹਸਪਤਾਲ ਦੇ ਟਰੋਮਾ ਸੈਂਟਰ ਵਿੱਚ ਵਾਪਰਿਆ ਜਦੋਂ ਆਕਸੀਜਨ ਦੀ ਸਪਲਾਈ ਬੰਦ ਹੋਣ ਕਾਰਣ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਮਰੀਜ਼ਾਂ ਦੀ ਹਾਲਤ ਵਿਗੜ ਗਈ ਜਿਨ੍ਹਾਂ ਨੂੰ ਇਲਾਜ ਤੋਂ ਬਾਅਦ ਬਚਾ ਲਿਆ ਗਿਆ ਇਸ ਘਟਨਾ ਨੇ ਸਮੁੱਚੇ ਸਿਹਤ ਵਿਭਾਗ ਅਤੇ ਪੰਜਾਬ ਦੀ ਬਦਲਾਅ ਵਾਲੀ ਸਰਕਾਰ ਨੂੰ ਕਟਿਹਰੇ ਵਿੱਚ ਖੜ੍ਹਾ ਕਰ ਦਿੱਤਾ ਇਸ ਮਾਮਲੇ ਵਿੱਚ ਆਪਣੀ ਨਾਕਾਮੀ ਛੁਪਾਉਂਦਿਆਂ ਪੰਜਾਬ ਦੇ ਸਿਹਤ ਮੰਤਰੀ ਵੱਲੋਂ ਕੁੱਝ ਡਾਕਟਰਾਂ ਅਤੇ ਹੋਰਨਾਂ ਸਿਹਤ ਅਧਿਕਾਰੀਆਂ ਨੂੰ ਮੁਅੱਤਲ ਵੀ ਕੀਤਾ ਗਿਆ ਸੀ |
ਸਿਵਲ ਹਸਪਤਾਲ ਹੁਸ਼ਿਆਰਪੁਰ ਦਾ ਬਾਬਾ ਆਦਮ ਹੀ ਨਿਰਾਲਾ:-
ਸਿਵਲ ਹਸਪਤਾਲ ਹੁਸ਼ਿਆਰਪੁਰ ਦਾ ਤਾਂ ਬਾਬਾ ਆਦਮ ਹੀ ਨਿਰਾਲਾ ਹੈ ਜਿਥੋਂ ਦੇ ਅਧਿਕਾਰੀ ਹਾਦਸਾ ਵਾਪਰਨ ਤੋਂ ਬਾਅਦ ਵੀ ਜਾਗਣ ਦਾ ਨਾਮ ਨਹੀਂ ਲੈਂਦੇ | ਸਿਹਤ ਵਿਭਾਗ ਦੇ ਆਹਲਾ ਸਰਕਾਰੀ ਅਧਿਕਾਰੀਆਂ ਦੀ ਭਾਰੀ ਲਾਪਰਵਾਹੀ ਅਤੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲ਼ੀ ਪੰਜਾਬ ਸਰਕਾਰ ਦੀ ਨਾ ਅਹਿਲੀਅਤ ਸਦਕਾ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਮਰਦੇ ਹੋਏ ਮਰੀਜ਼ ਨੂੰ ਜੀਵਣ ਦਾਨ ਦੇਣ ਵਾਲੇ ਲੱਖਾਂ ਕਰੋੜਾਂ ਰੁਪਈਆਂ ਦੀ ਲਾਗਤ ਵਾਲੇ ਆਕਸੀਜਨ ਜਨਰੇਸ਼ਨ ਪਲਾਂਟ ਦੀ ਖੁਦ ਦੀ ਜਾਨ ਨਿਕਲੀ ਹੋਈ ਹੈ ਤੇ ਇਹ ਪਲਾਂਟ ਬੰਦ ਪਏ ਹਨ, ਜਿਸ ਨਾਲ ਕਿਸੇ ਗੰਭੀਰ ਹਾਲਤ ਵਿੱਚ ਹਸਪਤਾਲ ਪੁੱਜਣ ਵਾਲੇ ਮਰੀਜ਼ਾਂ ਦੀ ਕੀਮਤੀ ਜਾਨ ਨਾਲ ਭਾਰੀ ਖਿਲਾਵੜ ਕੀਤਾ ਜਾ ਰਿਹਾ ਹੈ | ਸਿਤਮਜ਼ਰੀਫੀ ਇਹ ਕਿ ਇਸ ਆਕਸੀਜਨ ਜਨਰੇਸ਼ਨ ਪਲਾਂਟ ਦੀ ਦੇਖਭਾਲ ਵਿੱਚ ਖੁਦ ਸਿਹਤ ਵਿਭਾਗ ਵੱਲੋਂ ਦਿਖਾਈ ਜਾ ਰਹੀ ਗੰਭੀਰ ਲਾਪਰਵਾਹੀ ਵਿੱਚ ਵਿਭਾਗ ਦੇ ਹੀ ਆਹਲਾ ਅਧਿਕਾਰੀ ਸੀਨੀਅਰ ਮੈਡੀਕਲ ਅਫ਼ਸਰ ਦਾ ਭਾਰੀ ਰੋਲ ਹੈ ਜੋ ਕਿ ਅੱਜਕੱਲ ਵਿਦੇਸ਼ ਗਈ ਹੋਈ ਆ ਜਿਨ੍ਹਾਂ ਨੇ ਕੇਵਲ ਆਪਣੀ ਜ਼ਿੰਮੇਵਾਰੀ ਦਾ ਭਾਰ ਸਿਰ ਤੋਂ ਲਾਹੁਣ ਲਈ ਕਾਗਜ਼ੀ ਕਾਰਵਾਈ ਤੋਂ ਵੱਧ ਕੋਈ ਅਹਿਮੀਅਤ ਨਹੀਂ ਦਿੱਤੀ ਅਤੇ ਨਾ ਹੀ ਇਸ ਮਸਲੇ ਦੇ ਹੱਲ ਲਈ ਕੋਈ ਸਾਰਥਕ ਯਤਨ ਹੀ ਅਮਲ ਵਿੱਚ ਲਿਆਂਦੇ ਹਨ ਜਿਸਦੇ ਨਤੀਜੇ ਵਜੋਂ ਸਥਾਨਕ ਮਨੁੱਖੀ ਆਬਾਦੀ ਦੀ ਸਿਹਤ ਅਤੇ ਤੰਦਰੁਸਤੀ ਉੱਪਰ ਬਹੁਤ ਸਾਰੇ ਗੰਭੀਰ ਪ੍ਰਭਾਵ ਪਏ ਹਨ।ਇਹ ਵੇਖਿਆ ਗਿਆ ਕਿ ਦੋਵੇਂ ਆਕਸੀਜਨ ਜਨਰੇਸ਼ਨ ਪਲਾਂਟ ਦੀ ਤਾਲਾਬੰਦੀ ਕੀਤੀ ਹੋਈ ਹੈ ਅਤੇ ਇਹ ਕੰਮ ਕਰਨ ਦੀ ਸਥਿਤੀ ਵਿੱਚ ਨਹੀਂ ਹੈ | ਪੁੱਛ ਪੜਤਾਲ ਕਰਨ ਤੋਂ ਪਤਾ ਚੱਲਿਆ ਕਿ ਪਿਛਲੇ ਕਰੀਬ ਇੱਕ ਸਾਲ ਤੋਂ ਜਿਆਦਾ ਸਮੇ ਤੋ ਇਹ ਦੋਵੇਂ ਆਕਸੀਜਨ ਪਲਾਂਟ ਬੰਦ ਪਏ ਹੋਏ ਹਨ। ਇਨ੍ਹਾਂ ਦਾ ਮਰੀਜ਼ਾਂ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ | ਇਸ ਸੰਬੰਧੀ ਮੁੱਖ ਮੰਤਰੀ ਪੰਜਾਬ ਨੂੰ 21-01-2025 ਨੂੰ ਪੱਤਰ ਲਿਖ ਕੇ ਜਾਣੂ ਕਰਵਾਇਆ ਗਿਆ ਹੈ ਪਰ ਕੋਈ ਪ੍ਰਭਾਵਸ਼ਾਲੀ ਕਾਰਵਾਈ ਹੋਈ ਦਿਖਾਈ ਨਹੀਂ ਦੇ ਰਹੀ ਇੰਝ ਜਾਪਦਾ ਕਿ ਜ਼ਿਲ੍ਹਾ ਹੁਸ਼ਿਆਰਪੁਰ ਦਾ ਸਿਵਲ ਪ੍ਰਸਾਸ਼ਨ, ਸਿਵਲ ਹਸਪਤਾਲ ਦਾ ਪ੍ਰਸਾਸ਼ਨ ਜਲੰਧਰ ਵਰਗੀ ਕਿਸੇ ਮੰਦਭਾਗੀ ਘਟਨਾ ਦਾ ਇੰਤਜ਼ਾਰ ਕਰ ਰਿਹਾ ਹੈ | ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੇ ਇਸ ਪੱਤਰ ਵਿੱਚ ਲੰਮੇ ਸਮੇਂ ਤੋਂ ਬੰਦ ਪਏ ਇਹਨਾਂ ਆਕਸੀਜਨ ਪਲਾਂਟਾਂ ਨੂੰ ਸਮੇਂ ਸਿਰ ਠੀਕ ਨਾ ਕਰਾਉਣ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਗੈਰ ਜ਼ਿੰਮੇਵਾਰ ਪ੍ਰਸਾਸ਼ਕ ਤੇ ਹੋਰ ਅਧਿਕਾਰੀਆਂ ਨੂੰ ਮੌਜੂਦਾ ਸੀਟ ਤੋਂ ਤੁਰੰਤ ਪ੍ਰਭਾਵ ਨਾਲ ਹਟਾ ਕੇ ਇਨ੍ਹਾਂ ਸਭਨਾਂ ਵਿਰੁੱਧ ਸਖਤ ਵਿਭਾਗੀ ਕਾਰਵਾਈ ਅਤੇ ਇਹਨਾਂ ਜੀਵਣ ਰਖਿਅਕ ਉਪਕਰਨਾਂ ਨੂੰ ਠੀਕ ਕਰਾਕੇ ਮਰੀਜ਼ਾਂ ਦੇ ਵਰਤੋਂ ਯੋਗ ਵਿੱਚ ਲਿਆਉਣ,ਜੀਵਣ ਰਖਿਅਕ ਉਪਕਰਣਾਂ ਦੀ ਚੋਰੀ ਵੱਲ ਲੈ ਜਾਣ ਵਾਲੇ ਹਾਲਾਤਾਂ ਦੀ ਤੁਰੰਤ ਅਤੇ ਪੂਰੀ ਜਾਂਚ ਕਰਕੇ ਕਥਿਤ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਅਤੇ ਅਧਿਕਾਰੀਆਂ ਨੂੰ ਉਨ੍ਹਾਂ ਦੀ ਗੰਭੀਰ ਲਾਪਰਵਾਹੀ ਲਈ ਜ਼ਿੰਮੇਵਾਰ ਠਹਿਰਾਉਂਦੇ ਹੋਏ ਤੁਰੰਤ ਯੋਗ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ |
ਕੀ ਕਹਿੰਦੇ ਨੇ ਸਿਵਲ ਸਰਜਨ
ਇਸ ਮਾਮਲੇ ਸਬੰਧੀ ਸੰਪਰਕ ਕੀਤੇ ਜਾਣ ਤੇ ਸਿਵਲ ਸਰਜਨ ਡਾਕਟਰ ਪਵਨ ਕੁਮਾਰ ਸੰਗੋਤਰਾ ਨੇ ਦੱਸਿਆ ਕਿ ਆਕਸੀਜਨ ਜਨਰੇਸ਼ਨ ਪਲਾਂਟ ਨੂੰ ਚਾਲੂ ਕਰਨ ਦਾ ਪ੍ਰੋਜੈਕਟ ਕਾਫੀ ਮਹਿੰਗਾ ਹੋਣ ਕਾਰਣ ਇਸ ਦੀ ਜਗ੍ਹਾ ਲਿਕੁਈਫਾਈਡ ਮੈਡੀਕਲ ਆਕਸੀਜਨ (ਐਲਐੱਮਓ) ਨੂੰ ਚਾਲੂ ਕਰਨ ਲਈ ਸਰਕਾਰ ਨੂੰ ਪ੍ਰੋਪੋਜ਼ਲ ਭੇਜਿਆ ਗਿਆ ਸੀ, ਜੋ ਮਨਜ਼ੂਰ ਹੋ ਚੁੱਕਾ ਹੈ ਅਤੇ ਬਹੁਤ ਜਲਦੀ ਇਸ ‘ਤੇ ਕੰਮ ਸ਼ੁਰੂ ਹੋ ਜਾਵੇਗਾ | ਹਾਲ ਦੀ ਘੜੀ ਆਕਸੀਜਨ ਸਿਲੇਂਡਰ ਰਾਹੀਂ ਸਪਲਾਈ ਦਿੱਤੀ ਜਾ ਰਹੀ ਹੈ ਜੋ ਕਿ ਕਾਫੀ ਮਹਿੰਗੀ ਪੈਂ
ਦੀ ਹੈ |
