ਡੀ. ਏ. ਵੀ. ਲਾਅ ਕਾਲਜ਼ ਗੰਗਾਨਗਰ ਵਿੱਚ ਅਧਿਆਪਕਾਂ ਤੇ ਬੱਚਿਆਂ ਵੱਲੋਂ ਮਿਲ ਕੇ ਮਨਾਇਆ ਗਿਆ 79ਵਾਂ ਸੁਤੰਤਰਤਾ ਦਿਵਸ

ਡੀ. ਏ. ਵੀ. ਲਾਅ ਕਾਲਜ਼ ਗੰਗਾਨਗਰ ਵਿੱਚ ਅਧਿਆਪਕਾਂ ਤੇ ਬੱਚਿਆਂ ਵੱਲੋਂ ਮਿਲ ਕੇ ਮਨਾਇਆ ਗਿਆ 79ਵਾਂ ਸੁਤੰਤਰਤਾ ਦਿਵਸ

ਗੰਗਾਨਗਰ : 15 ਅਗਸਤ : ਬਿਊਰੋ ਰਿਪੋਰਟ : ਰਾਜਸਥਾਨ ਗੰਗਾਨਗਰ ਦੇ ਡੀ. ਏ. ਵੀ. ਲਾਅ ਕਾਲਜ਼ ਦੇ ਅਧਿਆਪਕਾਂ ਤੇ ਬੱਚਿਆਂ ਵੱਲੋਂ ਤਿਰੰਗਾ ਲਹਿਰਾ ਕੇ ਅਤੇ ਰਾਸ਼ਟਰੀਗਾਣ ਗਿਆ ਕੇ ਬਹੁਤ ਇੱਜ਼ਤ ਮਾਨ ਨਾਲ 79ਵਾਂ ਸੁਤੰਤਰਤਾ ਦਿਵਸ ਮਨਾਇਆ ਗਿਆ । ਰਾਸ਼ਟਰੀਗਾਣ ਤੋਂ ਬਾਅਦ ਕਾਲਜ਼ ਵੱਲੋਂ ਆਜ਼ਾਦੀ ਦਿਵਸ ਦੇ ਖੁਸ਼ੀ ਮੌਕੇ ਲੱਡੂ ਵੀ ਵੰਡੇ ਗਏ । ਦੇਸ਼ ਦੀ ਆਜ਼ਾਦੀ ਲਈ ਲਈ ਸ਼ਹੀਦ ਹੋਏ ਜਵਾਨਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਹੋਇਆ ਕਾਲਜ਼ ਵੱਲੋਂ ਬੱਚਿਆਂ ਨੂੰ ਹਿੰਦੂਮਲਕੋਟ ਦੇ ਬਾਰਡਰ ਤੇ ਲਿਜਾਇਆ ਗਿਆ ਜਿਥੇ ਇਹ ਦਿਖਾਇਆ ਗਿਆ ਕਿ ਕਿਸ ਤਰਾਂ ਅੱਜ ਵੀ ਸਾਡੇ ਦੇਸ਼ ਦੇ ਫੋਜ਼ੀ ਮੌਸਮ ਦੀ ਪ੍ਰਵਾਹ ਨਾ ਕਰਦੇ ਹੋਏ ਸਾਡੇ ਦੇਸ਼ ਦੀ ਤੇ ਸਾਡੀ ਸੁਰੱਖਿਆ ਕਰ ਰਹੇ ਹਨ. ਕਿਸ ਤਰਾਂ ਸਾਨੂੰ ਅੰਗਰੇਜ਼ ਦੀ ਗੁਲਾਮੀ ਤੋਂ ਆਜ਼ਾਦੀ ਮਿਲੀ ਤੇ ਸਾਡੇ ਦੇਸ਼ ਦੀ ਆਜ਼ਾਦੀ ਲਈ ਸਾਡੇ ਨਾ ਜਾਣੇ ਕਿੰਨੇ ਹੀ ਜਵਾਨਾਂ ਦੀ ਜਾਨ ਚਲੀ ਗਈ ? ਇਸ ਸੰਬੰਧ ਵਿੱਚ ਬੱਚਿਆਂ ਨੂੰ ਇੱਕ ਮੂਵੀ ਵੀ ਦਿਖਾਈ ਗਈ ਜਿਸਨੂੰ ਦੇਖ ਕੇ ਕਈ ਅਧਿਆਪਕ ਅਤੇ ਬੱਚੇ ਭਾਵੁਕ ਹੋ ਗਏ । ਇਸ ਮੌਕੇ ਕਾਲਜ ਦੇ ਬੱਚਿਆਂ ਅਤੇ ਕਲਾਜ਼ ਦੇ ਪ੍ਰਿੰਸੀਪਲ ਕੁਲਦੀਪ ਸਿਹਾਗ ਦੇ ਨਾਲ ਨਾਲ ਸਹਾਇਕ ਅਧਿਆਪਕ ਦਿਨੇਸ਼ ਮਹਰਿਆ, ਸਹਾਇਕ ਅਧਿਆਪਕ ਸੁਭਾਸ਼ ਚੰਦਰ, ਸਹਾਇਕ ਅਧਿਆਪਿਕਾ ਮੀਨੂੰ ਨਾਗਪਾਲ, ਸਹਾਇਕ ਅਧਿਆਪਿਕਾ ਕਨਿਕਾ ਕੁਮਾਰ, ਸਹਾਇਕ ਅਧਿਆਪਿਕਾ ਅੰਜੂ ਨਾਯੋਲ , ਸਹਾਇਕ ਅਧਿਆਪਕ ਬਲਵਿੰਦਰ ਸਿੰਘ, ਸਹਾਇਕ ਅਧਿਆਪਕ ਉਦਗਰ ਦਾਸ, ਰਾਧਾ ਕ੍ਰਿਸ਼ਨ ਅਤੇ ਮੋਹਿਤ ਗਰਗ ਵੀ ਮੌਜ਼ੂਦ ਰਹੇ।

Leave a Reply

Your email address will not be published. Required fields are marked *